ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 1 ਅਪ੍ਰੈਲ, 2025
ਰਾਸ਼ਟਰਪਤੀ Donald Trump ਨੇ ਤੀਸਰੀ ਵਾਰ ਚੋਣ ਲੜਨ ਤੋਂ ਇਨਕਾਰ ਨਹੀਂ ਕੀਤਾ ਹੈ ਹਾਲਾਂ ਕਿ America ਦਾ ਸਵਿਧਾਨ ਕੇਵਲ 2 ਵਾਰ ਹੀ ਰਾਸ਼ਟਰਪਤੀ ਬਣਨ ਦੀ ਇਜਾਜ਼ਤ ਦਿੰਦਾ ਹੈ। Trump ਨੇ ਐਨ ਬੀ ਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਮੈਨੂੰ ਚਹੁੰਦੇ ਹਨ ਪਰੰਤੂ ਮੈ ਉਨਾਂ ਨੂੰ ਕਿਹਾ ਹੈ ਕਿ ਅਜੇ ਅਸੀਂ ਲੰਬਾ ਸਮਾਂ ਤੈਅ ਕਰਨਾ ਹੈ, ਅਜੇ ਸਾਡੀ ਸ਼ੁਰੂਆਤ ਹੈ।
ਜਦੋਂ ਉਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਤੀਸਰੀ ਵਾਰ ਚੋਣ ਲੜਣਗੇ ਤਾਂ ਉਨਾਂ ਕਿਹਾ ਕਿ ਇਸ ਸਮੇ ਉਹ ਆਪਣੇ ਮੌਜੂਦਾ ਕਾਰਜਕਾਲ ਵੱਲ ਧਿਆਨ ਕੇਂਦ੍ਰਿਤ ਕਰ ਰਹੇ ਹਨ, ਮੈ ਕੰਮ ਕਰਨਾ ਪਸੰਦ ਕਰਦਾ ਹਾਂ। ਜਦੋਂ ਉਨਾਂ ਨੂੰ ਹੋਰ ਸਪਸ਼ਟ ਕਰਨ ਲਈ ਕਿਹਾ ਗਿਆ ਤਾਂ ਉਨਾਂ ਕਿਹਾ ਮੈ ਕੋਈ ਮਜ਼ਾਕ ਨਹੀਂ ਕਰ ਰਿਹਾ, ਇਸ ਬਾਰੇ ਸੋਚਣਾ ਅਜੇ ਕਾਹਲੀ ਹੋਵੇਗੀ। ਮੈ ਅਜੇ ਤੀਸਰੇ ਕਾਰਜਕਾਲ ਬਾਰੇ ਕੋਈ ਗੱਲ ਨਹੀਂ ਕਰਨੀ ਚਹੁੰਦਾ।