ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 16 ਜੂਨ, 2025
ਅਮਰੀਕੀ ਰਾਸ਼ਟਰਪਤੀ Donald Trump ਨੇ ਇਰਾਨ ਦੇ ਸੁਪਰੀਮ ਆਗੂ ਆਇਤਅਲਾ ਅਲੀ ਖਮੈਨੀ ਨੂੰ ਮਾਰਨ ਦੀ Israel ਦੀ ਯੋਜਨਾ ਦਾ ਵਿਰੋਧ ਕੀਤਾ ਹੈ।
Israel ਤੇ ਇਰਾਨ ਵੱਲੋਂ ਇਕ ਦੂਸਰੇ ਉਪਰ ਕੀਤੇ ਜਾ ਰਹੇ ਹਮਲਿਆਂ ਦਰਮਿਆਨ ਸੂਤਰਾਂ ਨੇ ਕਿਹਾ ਹੈ ਕਿ ਟਰੰਪ ਅਮਰੀਕਾ ਨੂੰ ਇਸ ਟਕਰਾਅ ਤੋਂ ਦੂਰ ਰੱਖਣਾ ਚਹੁੰਦੇ ਹਨ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਇਜ਼ਰਾਈਲ ਦੀ ਇਰਾਨ ਦੇ ਸੁਪਰੀਮ ਲੀਡਰ ਨੂੰ ਮਾਰਨ ਦੀ ਯੋਜਨਾ ਹੈ ਪਰੰਤੂ ਅਮਰੀਕਾ ਨੇ ਇਜ਼ਰਾਈਲ ਨੂੰ ਸੁਨੇਹਾ ਦਿੱਤਾ ਕਿ ਟਰੰਪ ਉਸ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ।
ਇਸ ਉਪਰੰਤ ਇਜ਼ਰਾਈਲ ਨੇ ਯੋਜਨਾ ਅਨੁਸਾਰ ਕਾਰਵਾਈ ਨਹੀਂ ਕੀਤੀ। ਅਧਿਕਾਰੀ ਅਨੁਸਾਰ ਟਰੰਪ ਦੋਨਾਂ ਦੇਸ਼ਾਂ ਵਿਚਾਲੇ ਟਕਰਾਅ ਜਲਦੀ ਖਤਮ ਕਰਨਾ ਚਹੁੰਦੇ ਹਨ। ਦੂਸਰੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਟਰੰਪ ਦੁਆਰਾ ਇਜ਼ਰਾਈਲ ਦੀ ਯੋਜਨਾ ਰੱਦ ਕਰਨ ਸਬੰਧ ਰਿਪੋਰਟਾਂ ਝੂਠੀਆਂ ਹਨ।