- Advertisement -
ਯੈੱਸ ਪੰਜਾਬ
ਕੀਰਤਪੁਰ ਸਾਹਿਬ, 27 ਨਵੰਬਰ, 2022:
ਕੀਰਤਪੁਰ ਸਾਹਿਬ ਵਿਖ਼ੇ ਐਤਵਾਰ ਸਵੇਰੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਰੇਲਵੇ ਟਰੈਕ ਤੋਂ ਲੰਘ ਰਹੇ ਚਾਰ ਬੱਚਿਆਂ ਵਿੱਚੋਂ ਤਿੰਨ ਦੀ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਹੈ।
ਪ੍ਰਵਾਸੀ ਮਜ਼ਦੂਰਾਂ ਦੇ ਇਹ ਬੱਚੇ ਜੋ ਰੇਲ ਹਾਦਸੇ ਦਾ ਸ਼ਿਕਾਰ ਹੋਏ ਹਨ ਉਨ੍ਹਾਂ ਦੀ ਪਛਾਣ ਰੋਹਿਤ (11), ਵਿੱਕੀ (8) ਅਤੇ ਮੋਹਿੰਦਰ (7) ਵਜੋਂ ਹੋਈ ਹੈ।
ਪਤਾ ਲੱਗਾ ਹੈ ਕਿ ਚਾਰੇ ਬੱਚੇ ਆਪਣੇ ਘਰਾਂ ਵਿੱਚੋਂ ਨੇੜੇ ਹੀ ਲੱਗੇ ਜਾਮੁਨ ਲੈਣ ਲਈ ਨਿਕਲੇ ਸਨ।
ਇਹ ਹਾਦਸਾ ਕਲਿਆਣਪੁਰ ਪਿੰਡ ਨੇੜੇ ਸਵੇਰੇ ਲਗਪਗ 11.15 ਵਜੇ ਹੋਇਆ ਜਦ ਆਨੰਦਪੁਰ ਸਾਹਿਬ ਨੂੰ ਜਾ ਰਹੀ ਰੇਲਗੱਡੀ ਨੇ ਟਰੈਕ ਤੋਂ ਲੰਘ ਰਹੇ ਤਿੰਨ ਬੱਚਿਆਂ ਨੂੰ ਦਰੜ ਦਿੱਤਾ ਜਿਸ ਨਾਲ ਤਿੰਨਾਂ ਬੱਚਿਆਂ ਦੀ ਮੌਕੇ ’ਤੇ ਮੌਤ ਹੋ ਗਈ।
ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -