Thursday, March 20, 2025
spot_img
spot_img
spot_img
spot_img

Tarunpreet Singh Sond ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ 65,607 MGNREGA ਦੇ ਨਵੇਂ ਜੌਬ ਕਾਰਡ ਬਣੇ

ਯੈੱਸ ਪੰਜਾਬ
ਚੰਡੀਗੜ੍ਹ, 18 ਫਰਵਰੀ, 2025

Punjab ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ Tarunpreet Singh Sond ਦੀਆਂ ਕੋਸ਼ਿਸ਼ਾਂ ਸਦਕਾ Punjab ਭਰ ਵਿੱਚ ਪਿਛਲੇ ਕਰੀਬ ਡੇਢ ਮਹੀਨੇ ਵਿੱਚ 65,607 ਮਗਨਰੇਗਾ ਦੇ ਨਵੇਂ ਜੌਬ ਕਾਰਡ ਬਣੇ ਹਨ। ਜਨਵਰੀ ਮਹੀਨੇ ਵਿੱਚ ਵਿਭਾਗ ਦੀ ਪਹਿਲੀ ਸਮੀਖਿਆ ਮੀਟਿੰਗ ਦੌਰਾਨ ਸੌਂਦ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਕੈਂਪ ਲਗਾ ਕੇ ਲੋੜਵੰਦ ਅਤੇ ਬਾਕੀ ਰਹਿੰਦੇ ਲੋਕਾਂ ਦੇ ਮਗਨਰੇਗਾ ਅਧੀਨ ਕਾਰਡ ਤੁਰੰਤ ਬਣਾਏ ਜਾਣ।

ਪੰਚਾਇਤ ਮੰਤਰੀ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਪੰਜਾਬ ਭਰ ਦੇ ਪਿੰਡਾਂ ਵਿੱਚ 10,533 ਕੈਂਪ ਲਗਾ ਕੇ 65,607 ਨਵੇਂ ਜੌਬ ਕਾਰਡ ਬਣਾਏ ਗਏ ਹਨ। ਇਸ ਵਿੱਚ 2180 ਜੌਬ ਕਾਰਡ ਦਿਵਿਆਂਗ ਲੋਕਾਂ ਦੇ ਵੀ ਹਨ। ਇਸ ਤਰ੍ਹਾਂ ਮੌਜੂਦਾ ਸਮੇਂ ਪੰਜਾਬ ਵਿੱਚ ਮਗਨਰੇਗਾ ਤਹਿਤ ਕੁੱਲ 12 ਲੱਖ 27 ਹਜ਼ਾਰ 603 ਜੌਬ ਕਾਰਡ ਚੱਲ ਰਹੇ ਹਨ।

ਸੌਂਦ ਨੇ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਰੋਜ਼ਗਾਰ ਦੇਣ ਦੇ ਮਕਸਦ ਨਾਲ ਮਗਨਰੇਗਾ ਦੇ ਜੌਬ ਕਾਰਡ ਬਣਾਉਣ ਲਈ ਪਿੰਡਾਂ ‘ਚ ਵਿਸ਼ੇਸ਼ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਹ ਪ੍ਰਕਿਰਿਆ ਅੱਗੋਂ ਵੀ ਜਾਰੀ ਰੱਖੀ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਕਾਰਡ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਵਿੱਚ ਹੁਣ ਤੱਕ 2.68 ਕਰੋੜ ਤੋਂ ਜ਼ਿਆਦਾ ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ ਅਤੇ 7 ਲੱਖ ਤੋਂ ਵਧੇਰੇ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

ਪਿੰਡਾਂ ਵਿੱਚ ਮਗਨਰੇਗਾ ਦੇ ਜੌਬ ਕਾਰਡ ਬਣਾਉਣ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪੰਚਾਇਤ ਮੰਤਰੀ ਸੌਂਦ ਨੇ ਦੱਸਿਆ ਕਿ ਫਾਜ਼ਿਲਕਾ ਵਿੱਚ 434 ਕੈਂਪ ਲਗਾਏ ਗਏ ਜਿਨ੍ਹਾਂ ਵਿੱਚ 8497 ਜੌਬ ਕਾਰਡ ਬਣਾਏ ਗਏ।

ਇਸੇ ਤਰ੍ਹਾਂ ਗੁਰਦਾਸਪੁਰ ਵਿੱਚ 443 ਕੈਂਪਾਂ ਵਿੱਚ 8309 ਕਾਰਡ, ਪਟਿਆਲਾ ਵਿੱਚ 1022 ਕੈਂਪਾਂ ਵਿੱਚ 6984 ਕਾਰਡ, ਅੰਮ੍ਰਿਤਸਰ ਵਿੱਚ 855 ਕੈਂਪਾਂ ਵਿੱਚ 4850 ਕਾਰਡ, ਹੁਸ਼ਿਆਰਪੁਰ ਵਿੱਚ 640 ਕੈਂਪਾਂ ਵਿੱਚ 4551 ਕਾਰਡ, ਜਲੰਧਰ ਵਿੱਚ 874 ਕੈਂਪਾਂ ਵਿੱਚ 4013 ਕਾਰਡ, ਲੁਧਿਆਣਾ ਵਿੱਚ 833 ਕੈਂਪਾਂ ਵਿੱਚ 3642 ਕਾਰਡ, ਸੰਗਰੂਰ ਵਿੱਚ 421 ਕੈਂਪਾਂ ਵਿੱਚ 3622 ਕਾਰਡ, ਤਰਨ ਤਾਰਨ ਵਿੱਚ 575 ਕੈਂਪਾਂ ਵਿੱਚ 3226 ਕਾਰਡ ਅਤੇ ਪਠਾਨਕੋਟ ਵਿੱਚ 421 ਕੈਂਪਾਂ ਵਿੱਚ 2510 ਜੌਬ ਕਾਰਡ ਬਣਾਏ ਗਏ।

ਉਨ੍ਹਾਂ ਅੱਗੇ ਦੱਸਿਆ ਕਿ ਮਾਨਸਾ ਵਿੱਚ 216 ਕੈਂਪਾਂ ਵਿੱਚ 2429 ਕਾਰਡ, ਬਠਿੰਡਾ ਵਿੱਚ 318 ਕੈਂਪਾਂ ਵਿੱਚ 1923 ਕਾਰਡ, ਮੋਗਾ ਵਿੱਚ 320 ਕੈਂਪਾਂ ਵਿੱਚ 1820 ਕਾਰਡ, ਫਿਰੋਜ਼ਪੁਰ ਵਿੱਚ 385 ਕੈਂਪਾਂ ਵਿੱਚ 1753 ਕਾਰਡ, ਰੋਪੜ ਵਿੱਚ 611 ਕੈਂਪਾਂ ਵਿੱਚ 1636 ਕਾਰਡ, ਕਪੂਰਥਲਾ ਵਿੱਚ 435 ਕੈਂਪਾਂ ਵਿੱਚ 1292 ਕਾਰਡ, ਫਰੀਦਕੋਟ ਵਿੱਚ 243 ਕੈਂਪਾਂ ਵਿੱਚ 1238 ਕਾਰਡ, ਸ਼ਹੀਦ ਭਗਤ ਸਿੰਘ ਨਗਰ ਵਿੱਚ 192 ਕੈਂਪਾਂ ਵਿੱਚ 801 ਕਾਰਡ, ਸ਼ਾਹਿਬਜਾਦਾ ਅਜੀਤ ਸਿੰਘ ਨਗਰ 375 ਕੈਂਪਾਂ ਵਿੱਚ 603 ਕਾਰਡ, ਬਰਨਾਲਾ ਵਿੱਚ 105 ਕੈਂਪਾਂ ਵਿੱਚ 543 ਕਾਰਡ, ਸ੍ਰੀ ਮੁਕਤਸਰ ਸਾਹਿਬ ਵਿੱਚ 240 ਕੈਂਪਾਂ ਵਿੱਚ 510 ਕਾਰਡ, ਮਾਲੇਰਕੋਟਲਾ ਵਿੱਚ 171 ਕੈਂਪਾਂ ਵਿੱਚ 493 ਕਾਰਡ ਅਤੇ ਫਤਹਿਗੜ੍ਹ ਸਾਹਿਬ ਵਿੱਚ 404 ਕੈਂਪਾਂ ਵਿੱਚ 362 ਨਵੇਂ ਜੌਬ ਕਾਰਡ ਬਣਾਏ ਗਏ ਹਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ