Friday, January 27, 2023

ਵਾਹਿਗੁਰੂ

spot_img


ਤਰਕਸ਼ੀਲ ਸੁਸਾਇਟੀ ਨੇ ਵਿਅਕਤੀ ਨੂੰ ਮਨੋਕਲਪਿਤ ਭੂਤ-ਪ੍ਰੇਤ ਦੇ ਸਾਏ ਤੋਂ ਮੁਕਤ ਕੀਤਾ: ਮਾਸਟਰ ਪਰਮਵੇਦ

ਦਲਜੀਤ ਕੌਰ
ਸੰਗਰੂਰ, 28 ਨਵੰਬਰ, 2022:
ਸਾਡੇ ਸਮਾਜ ਵਿੱਚ ਅਨਪੜ੍ਹਤਾ, ਅਗਿਆਨਤਾ ਤੇ ਲਾਈਲੱਗਤਾ ਕਾਰਨ ਅੰਧਵਿਸ਼ਵਾਸ, ਵਹਿਮਾਂ-ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦਾ ਬੋਲਬਾਲਾ ਹੈ। ਇਸ ਵਿੱਚ ਫਸੇ ਵਿਕਤੀ ਅਖੌਤੀ ਸਿਆਣਿਆਂ ਦੇ ਭਰਮਜਾਲ ‘ਚ ਪੈ ਜਾਂਦੇ ਹਨ। ਕਈ ਅਖੌਤੀ ਸਿਆਣਿਆਂ ਨੂੰ ਅਖੌਤੀ ਭੂਤ-ਪ੍ਰੇਤ ਕੱਢਣ ਪ੍ਰਤੀ ਲੋਕਾਂ ਨੂੰ ਭਰਮਜਾਲ ਵਿੱਚ ਪਾਉਣ ਦੀ ‘ਜਾਚ’ ਆ ਜਾਂਦੀ ਹੈ।

ਉਹ ਆਪਣੇ ਘਰ ਜਾਂ ਕਿਸੇ ਪੀਰ ਫਕੀਰ ਦੇ ਬੂਹੇ ‘ਤੇ ਚੌਕੀਂ ਲਾ ਲੈਂਦੇ ਹਨ। ਜਿਆਦਾਤਰ ਚੌਕੀਆਂ ਵੀਰਵਾਰ ਨੂੰ ਹੀ ਲਗਦੀਆਂ ਹਨ। ਅਜਿਹੇ ਅਖੌਤੀ ਸਿਆਣਿਆਂ ਕੋਲ-ਦੋ ਚਾਰ ਵਿਅਕਤੀ ਜਾਂ ਆਖ ਲਈਏ ਇਨ੍ਹਾਂ ਦੇ ਚੇਲੇ-ਚਪਟੇ ਜਰੂਰ ਹੁੰਦੇ ਨੇ, ਜੋ ਇਨਾਂ ਦੀ ਝੂਠੀ ਸ਼ਲਾਘਾ ਕਰਦੇ ਰਹਿੰਦੇ ਹਨ। ਉਹ ਦਲਾਲੀ ਦਾ ਕੰਮ ਹੀ ਕਰਦੇ ਹਨ ਅਤੇ ਕਮਜੋਰ ਮਾਨਸਿਕਤਾ ਵਾਲੇ ਮਾਨਸਿਕ ਰੋਗੀਆਂ ਨੂੰ ਇਨ੍ਹਾਂ ਪਰਜੀਵੀਆਂ ਕੋਲ ਲਿਆਉਂਦੇ ਹਨ।

ਅਜਿਹੇ ਅਖੌਤੀ ਸਿਆਣਿਆਂ ਦੀਆਂ ਦੁਕਾਨਦਾਰੀ ਵਧੀਆ ਚਲਦੀ ਹੈ। ਮਾਨਸਿਕ ਰੋਗਾਂ ਅਤੇ ਸਰੀਰਕ ਅਲਾਮਤਾਂ ਨਾਲ ਸਤਾਏ ਲੋਕਾਂ ਦੀ ਇਹ ਅੰਨੇਵਾਹ ਲੁੱਟ ਕਰਦੇ ਹਨ। ਸਿਰਫ ਆਰਥਿਕ ਲੁੱਟ-ਖਸੁੱਟ ਹੀ ਨਹੀਂ ਕਰਦੇ, ਸਗੋਂ ਕਈ ਵਾਰੀ ਸਰੀਰਕ ਲੁੱਟ ਵੀ ਕਰ ਜਾਂਦੇ ਹਨ।

ਕਈ ਅਖੌਤੀ ਸਿਆਣੇ ਜਾਦੂ-ਟੂਣੇ ਕਰਦੇ ਤੇ ਧਾਗੇ-ਤਵੀਤ ਦਿੰਦੇ ਨੇ, ਬੱਚਾ ਨਾ ਹੋਣ ਜਾਂ ਕੁੜੀਆਂ ਹੀ ਕੁੜੀਆਂ ਹੋਣ ਦੀ ਸਥਿਤੀ ਵਿੱਚ, ਮੁੰਡਾ ਹੋ ਜਾਣ ਦੀ ਚਾਹਤ ਵਾਲੀਆਂ ਔਰਤਾਂ ਕਈ ਵਾਰ ਆਪਣੀ ਆਰਥਿਕ ਲੁੱਟ ਦੇ ਨਾਲ ਨਾਲ ਸਰੀਰਕ ਲੁੱਟ ਦਾ ਸ਼ਿਕਾਰ ਵੀ ਹੋ ਜਾਂਦੀਆਂ ਹਨ।

ਕਈ ਸਿਆਣੇ ਕਾਨੂੰਨੀ ਫੈਸਲੇ ਵੀ ਦੱਸਦੇ ਹਨ। ਇਨ੍ਹਾਂ ਦੀ ਚੌਕੀ ‘ਤੇ ਜ਼ਦੋ ਦੋਸ਼ੀ ਵਿਅਕਤੀ ਦਾ ਪਰਿਵਾਰਕ ਮੈਂਬਰ ਜਾਂਦਾ ਹੈ ਤਾਂ ਇਹ ਅਖੌਤੀ ਸਿਆਣੇ ਉਸ ਦੇ ਦੋਸ਼ ਮੁਕਤ ਕਰਨ ਬਾਰੇ ਕਹਿ ਕੇ ਪੂਰੀ ਲੁੱਟ ਕਰਦੇ ਹਨ, ਜਦ ਉਸ ਦੀ ਅਖੌਤੀ ਕਹੀ ਗਲ ਕੁਦਰਤੀ ਸੱਚ ਹੋ ਜਾਦੀ ਹੈ ਤਾਂ ਉਸ ਸਮੇਂ ਇਨ੍ਹਾਂ ਦੇ ਵਾਰੇ ਨਿਆਰੇ ਹੋ ਜਾਂਦੇ ਹਨ।

ਸਾਡੇ ਕੋਲ ਇਕ ਕੇਸ ਆਇਆ। ਇਕ ਵਿਅਕਤੀ ਕਿੱਤੇ ਵਜੋਂ ਵਧੀਆ ਮੰਨਿਆਂ-ਪ੍ਰਮੰਨਿਆਂ ਲੱਕੜ ਦਾ ਮਿਸਤਰੀ ਸੀ। ਉਸ ਦੀਆਂ ਚਾਰ ਧੀਆਂ ਸਨ। ਇਸ ਲਈ ਉਹ ਸਦਾ ਘੋਰ ਨਿਰਾਸ਼ਾ ਵਿੱਚ ਡੁੱਬਿਆ ਰਹਿੰਦਾ। ਉਹ ਹਰ ਸਮੇਂ ਉਚਾਟ ਰਹਿੰਦਾ। ਉਸਨੂੰ ਕੁਝ ਵੀ ਨਹੀਂ ਸੀ ਸੁੱਝਦਾ। ਉਸਦੇ ਮਨ ਉੱਤੇ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਹ ਚਿੰਤਾ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਗਿਆ। ਉਹ ਆਪਣੀਆਂ ਧੀਆਂ ਦੇ ਭਵਿੱਖ ਬਾਰੇ ਸੋਚਦਾ ਰਹਿੰਦਾ।

ਅਜੇ ਉਸਦੀਆਂ ਲੜਕੀਆਂ ਕੰਵਾਰੀਆਂ ਸਨ। ਚਿੰਤਾ ਤੇ ਨਿਰਾਸਾ ‘ਚ ਡੁੱਬਣ ਕਾਰਨਤੇ ਅੰਧਵਿਸ਼ਵਾਸੀ ਪਰਿਵਾਰ ਹੋਣ ਕਾਰਨ ਉਸਨੂੰ ਮਹਿਸੂਸ ਹੋਣ ਲੱਗਾ ਕਿ ਉਸਨੂੰ ਕੋਈ ਓਪਰੀ ਸ਼ੈਅ ਚਿੰਬੜ ਗਈ ਹੈ, ਜਿਸ ਕਾਰਨ ਉਹ ਹਰ ਸਮੇਂ ਡਰਦਾ ਰਹਿੰਦਾ।

ਉਸ ਦੇ ਮਨ ਵਿੱਚ ਇਹ ਭਰਮ ਪੈਦਾ ਹੋ ਗਿਆ ਹੈ ਕਿ ਉਸਨੂੰ ਕੋਈ ਭੂਤ-ਪ੍ਰੇਤ ਚਿੰਬੜੀ ਹੈ। ਜਦੋਂ ਇਸ ਤਰ੍ਹਾਂ ਦਿਲਗੀਰੀ ਵਧਦੀ ਗਈ ਤਾਂ ਉਸ ਦੀ ਘਰ ਵਾਲੀ ਉਸਨੂੰ ਆਪਣੇ ਪਿੰਡ ਦੇ ਸਿਆਣੇ ਕੋਲ ਲੈ ਗਈ ਜੋ ਪੁੱਛਾਂ ਦੇਣ ਦਾ ਕੰਮ ਕਰਦਾ ਸੀ। ਉਸ ਅਖੌਤੀ ਸਿਆਣੇ ਨੇ ਉਸਨੂੰ ਆਪਣੇ ਚੁੰਗਲ ਵਿੱਚ ਫਸਾ ਲਿਆ ਅਤੇ ਕਹਿੰਦਾ ਇਸਨੂੰ ਦੋ ਚੂੜੇਲਾ ਚਿੰਬੜੀਆਂ ਹੋਈਆਂ ਹਨ।

ਉਹ ਲਗਾਤਾਰ ਇਕ ਤੋਂ ਬਾਅਦ ਦੂਜੇ ਅਖੌਤੀ ਸਿਆਣੇ ਕੋਲ ਜਾਂਦੇ ਰਹੇ। ਸਾਰਿਆਂ ਨੇ ਇਲਾਜ ਲਈ ਕੜਾਹੀ ਤੇ ਢਾਲੇ ਦੇ ਨਾਉਂ ਹੇਠ ਕਾਫੀ ਪੈਸੇ ਲਿਆ। ਛੇ ਮਹੀਨੇ ਵੱਖ-ਵੱਖ ਸਿਆਣਿਆਂ ਕੋਲ ਜਾਂਦੇ ਰਹੇ, ਹਾਲਤ ਬਦ ਤੋਂ ਬਦਤਰ ਹੁੰਦੀ ਗਈ, ਕਈ ਸਿਆਣਿਆਂ ਕੋਲ ਲੁੱਟ ਕਰਾਉਣ ਤੋਂ ਬਾਅਦ ਉਨ੍ਹਾਂ ਨੇ ਇਕ ਅਧਿਆਪਕ ਦੇ ਕਹਿਣ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਸਾਡੇ ਨਾਲ ਸੰਪਰਕ ਕੀਤਾ।

ਸਾਡੀ ਤਿੰਨ ਮੈਂਬਰੀ ਕਮੇਟੀ ਮਾਸਟਰ ਪਰਮਵੇਦ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਤੇ ਆਧਾਰਿਤ ਤਰਕਸ਼ੀਲ ਟੀਮ ਨੇ ਮਨੋਵਿਗਿਆਨਕ ਤੇ ਵਿਗਿਆਨਕ ਆਧਾਰ ਤੇ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਆਪਣੀਆਂ ਲੜਕੀਆਂ ਦੇ ਭਵਿੱਖ ਤੇ ਆਪਣੇ ਕੰਮ ਬਾਰੇ ਚਿੰਤਤ ਸੀ। ਉਸ ਉਪਰੰਤ ਅਖੌਤੀ ਸਿਆਣਿਆਂ ਨੇ ਉਸਨੂੰ ਮਾਨਸਿਕ ਰੋਗੀ ਬਣਾਇਆ ਹੋਇਆ ਸੀ।

ਉਸਨੂੰ ਭੂਤ ਪ੍ਰੇਤ ਦੀ ਅਣਹੋਂਦ ਬਾਰੇ ਵਿਸਵਾਸ਼ ਦਿਵਾਉਣ ਤੋਂ ਬਾਅਦ ਉਸਾਰੂ ਤੇ ਸਾਰਥਿਕ ਸੁਝਾਅ ਦਿੱਤੇ। ਉਹ ਗੱਲਬਾਤ ਵਿਧੀ ਰਾਹੀਂ ਪੂਰੀ ਤਰ੍ਹਾਂ ਸਾਡੇ ਵਿਸ਼ਵਾਸ ਵਿੱਚ ਆ ਚੁਕਿਆ ਸੀ। ਉਸ ਦੇ ਮਨ ਵਿਚੋਂ ਮਨੋ ਕਲਪਤ ਭੂਤਾਂ ਪ੍ਰੇਤਾਂ, ਚੂੜੇਲਾਂ ਦੇ ਡਰ ਨੂੰ ਸਾਫ ਕੀਤਾ। ਉਹ ਕਾਫੀ ਠੀਕ ਮਹਿਸੂਸ ਕਰ ਰਿਹਾ ਸੀ। ਉਸ ਦੇ ਕਾਰੋਬਾਰ ਬਾਰੇ ਵਿਸਥਾਰਤ ਗਲਬਾਤ ਕੀਤੀ, ਸਾਰੇ ਭਰਮ ਦੂਰ ਕੀਤੇ। ਉਸ ਦੇ ਚਿਹਰੇ ਤੇ ਆਈ ਮੁਸਕਰਾਹਟ ਉਸਦੇ ਠੀਕ ਹੋਣ ਦੀ ਗਵਾਹੀ ਸੀ।

ਗੱਲਬਾਤ ਰਾਹੀ ਉਸਦੇ ਅਚੇਤ ਮਨ ਬੈਠਾ ਅਖੌਤੀ ਚੂੜੇਲਾਂ ਦੇ ਡਰ ਨੂੰ ਦੂਰ ਕੀਤਾ

ਮਾਸਟਰ ਪਰਮਵੇਦ ਨੇ ਦੱਸਿਆ ਕਿ ਕੁੱਝ ਦਿਨਾਂ ਬਾਅਦ ਜਦੋਂ ਦੁਬਾਰਾ ਉਹਨਾਂ ਕੋਲ਼ ਆਇਆਂ ਤਾ ਉਸਦੀਆਂ ਅੱਖਾਂ ਵਿੱਚ ਚਮਕ ਸੀ ਅਤੇ ਉਹ ਖੁਸ਼ ਨਜ਼ਰ ਆ ਰਿਹਾ ਸੀ। ਉਸਨੇ ਆਪਣਾ ਕਿੱਤਾ ਪੂਰੀ ਮਿਹਨਤ ਤੇ ਤਨਦੇਹੀ ਨਾਲ ਕਰਨਾ ਸੁਰੂ ਕਰ ਦਿੱਤਾ ਸੀ। ਉਸ ਦੇ ਘਰ ਵਿੱਚ ਮੁੜ ਖੁਸ਼ੀਆਂ ਪਰਤ ਆਈਆਂ। ਉਸ ਦੇ ਪਰਿਵਾਰ ਨੂੰ ਅਖੌਤੀ ਭੂਤਾਂ ਪ੍ਰੇਤਾਂ ਦੀ ਅਸਲੀਅਤ ਬਾਰੇ ਵਿਸਥਾਰ ਪੂਰਵਕ ਸਮਝਾਇਆ, ਤਰਕਸ਼ੀਲ ਮੈਗਜੀਨ ਪੜ੍ਹਨ ਲਈ ਪ੍ਰੇਰਿਤ ਕੀਤਾ ਤੇ ਵਿਗਿਆਨਕ ਵਿਚਾਰਾਂ ਵਾਲਾ ਕਾਫ਼ੀ ਸਾਹਿਤ ਪੜ੍ਹਨ ਲਈ ਦਿੱਤਾ ਤੇ ਵਿਗਿਆਨਕ ਸੋਚ ਅਪਣਾਉਣ ਦਾ ਸੁਨੇਹਾ ਦੇ ਕੇ ਤੋਰਿਆ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਯੈੱਸ ਪੰਜਾਬ ਅੰਮ੍ਰਿਤਸਰ 26 ਜਨਵਰੀ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ। ਨਗਰ...

ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਹੋਈ ਇਕੱਤਰਤਾ; ਸਮੇਂ ਦੀ ਲੋੜ ਅਨੁਸਾਰ ਨਿਰਧਾਰਤ ਕੀਤੀਆਂ ਜਾਣਗੀਆਂ ਬਜਟ ਤਰਜ਼ੀਹਾਂ: ਗੁਰਚਰਨ ਸਿੰਘ ਗਰੇਵਾਲ

ਯੈੱਸ ਪੰਜਾਬ ਅੰਮ੍ਰਿਤਸਰ, 25 ਜਨਵਰੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੇ ਬਜਟ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਸ਼੍ਰੋਮਣੀ ਕਮੇਟੀ ਦੀ ਹਾਕੀ ਟੀਮ ਨੇ ਵੱਖ-ਵੱਖ ਹਾਕੀ ਮੁਕਾਬਲਿਆਂ ਦੌਰਾਨ ਦਰਜ ਕੀਤੀਆਂ ਜਿੱਤਾਂ

ਯੈੱਸ ਪੰਜਾਬ  ਅੰਮ੍ਰਿਤਸਰ, 24 ਜਨਵਰੀ, 2023 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਵੱਖ-ਵੱਖ ਮੁਕਾਬਲਿਆਂ ਦੌਰਾਨ ਜਿੱਤਾਂ ਹਾਸਲ ਕਰਕੇ ਸਿੱਖ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਹਾਲ ਹੀ ਵਿਚ...

ਦਿੱਲੀ ਗੁਰਦੁਆਰਾ ਕਮੇਟੀ ਨੇ ਸੀ ਬੀ ਐਸ ਈ ਵੱਲੋਂ ਭਾਸ਼ਾ ਵਿਸ਼ੇ ਨੂੰ ਸਤਵੇਂ ਸਥਾਨ ’ਤੇ ਕਰਨ ਦੇ ਮਾਮਲੇ ਵਿਚ ਅਮਿਤ ਸ਼ਾਹ ਤੋਂ ਦਖਲ ਮੰਗਿਆ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ, 2023 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਸੀ ਬੀ ਐਸ ਈ ਵੱਲੋਂ ਭਾਸ਼ਾ ਵਿਸ਼ੇ...

ਬੰਦੀ ਸਿੰਘਾਂ ਦੀ ਰਿਹਾਈ ਲਈ ਘਰ ਘਰ ਤੱਕ ਪਹੁੰਚ ਕਰੇਗੀ ਸ਼੍ਰੋਮਣੀ ਕਮੇਟੀ: ਗੁਰਚਰਨ ਸਿੰਘ ਗਰੇਵਾਲ

ਯੈੱਸ ਪੰਜਾਬ ਅੰਮ੍ਰਿਤਸਰ, 23 ਜਨਵਰੀ, 2023: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਲਹਿਰ ਸਿਰਜਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਹੁਣ...

ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਨਾਲ ਪੰਜਾਬੀਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ: ਹਰਮੀਤ ਸਿੰਘ ਕਾਲਕਾ

ਯੈੱਸ ਪੰਜਾਬ ਨਵੀਂ ਦਿੱਲੀ, 23 ਜਨਵਰੀ,2023-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ...

ਮਨੋਰੰਜਨ

ਰੂਹਾਂ ਦੇ ਹਾਣੀਆਂ ਦੇ ਕਿਰਦਾਰ ਨਿਭਾਅ ਰਹੇ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ 3 ਫ਼ਰਵਰੀ ਨੂੰ ਹੋਵੇਗੀ ਰਿਲੀਜ਼

ਯੈੱਸ ਪੰਜਾਬ  17 ਜਨਵਰੀ, 2023 - ਨਵੀਆਂ ਕਹਾਣੀਆਂ ਅਤੇ ਨਵੀਆਂ ਜੋੜੀਆਂ ਹਮੇਸ਼ਾਂ ਦਰਸ਼ਕਾਂ ਦੀ ਭਾਵਨਾ ਨੂੰ ਉਤਸ਼ਾਹਿਤ ਅਤੇ ਆਕਰਸ਼ਿਤ ਕਰਦੀਆਂ ਹਨ। ਇੱਕ ਨਵੀਂ ਆਨ-ਸਕਰੀਨ ਜੋੜੀ ਜਿਸਦੀ ਸਾਰੇ ਦਰਸ਼ਕ ਗੱਲ ਕਰ ਰਹੇ ਹਨ। ਨੀਰੂ ਬਾਜਵਾ ਅਤੇ ਸਤਿੰਦਰ...

ਪੰਜਾਬ ਦੀ ਛੁਪੀ ਸੰਗੀਤ ਪ੍ਰਤਿਭਾ ਅਤੇ ਉੱਭਰਦੇ ਸੰਗੀਤਕਾਰਾਂ ਦੀ ਭਾਲ ਲਈ ‘ਟੇਲੈਂਟ ਸ਼ੋਅ’ ‘ਜੇ.ਐਲ.ਪੀ.ਐਲ. ਗਾਉਂਦਾ ਪੰਜਾਬ’ ਲਾਂਚ ਕੀਤਾ

ਯੈੱਸ ਪੰਜਾਬ ਜਲੰਧਰ, 16 ਜਨਵਰੀ, 2023: ਜੇ.ਐਲ ਪ੍ਰੋਡਕਸ਼ਨਜ਼ ਦੇ ਡਾਇਰੈਕਟਰ ਮਹਿਤਾਬ ਚੌਹਾਨ ਅਤੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਸ਼ਖਸੀਅਤ ਜਰਨੈਲ ਘੁਮਾਣ ਵਲੋਂ ਅਜ ਜਲੰਧਰ ਵਿਖੇ ਆਯੋਜਿਤ ਇਕ ਪ੍ਰੇਸ ਕਾਨਫਰੰਸ ਵਿਚ ਪੰਜਾਬ ਦੇ ਉੱਭਰਦੇ ਗਾਇਕਾਂ, ਗੀਤਕਾਰਾਂ ਅਤੇ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਆਪਣੀ ਫ਼ਿਲਮ ‘ਕਲੀ ਜੋਟਾ’ ਦੇ ਪ੍ਰਚਾਰ ਲਈ ਕਪਿਲ ਸ਼ਰਮਾ ਸ਼ੋਅ ਵਿੱਚ ਪੁੱਜੇ

ਯੈੱਸ ਪੰਜਾਬ  ਜਨਵਰੀ 16, 2023 - ਆਪਣੀ ਆਉਣ ਵਾਲੀ ਫਿਲਮ 'ਕਲੀ ਜੋਟਾ' ਨੂੰ ਦਰਸ਼ਕਾਂ ਦੇ ਦਿਲਾਂ ਤਕ ਪਹੁੰਚਾਉਣ ਲਈ ਫਿਲਮ ਦੇ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਦੇ ਨਾਲ ਕਲਾਕਾਰ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਮਸ਼ਹੂਰ ਕਾਮੇਡੀ ਸ਼ੋ...

ਡਾ: ਗੁਰਪ੍ਰੀਤ ਕੌਰ ਨੇ ਕੀਤਾ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਫ਼ਿਲਮਸਿਟੀ ਐਚ.ਐਲ.ਵੀ. ਸਟੂਡੀਓ ਦਾ ਉਦਘਾਟਨ

ਯੈੱਸ ਪੰਜਾਬ ਖਰੜ, 10 ਜਨਵਰੀ, 2023: ਪੰਜਾਬ ਵਿਚ ਫਿਲਮ ਨਿਰਮਾਤਾਵਾਂ ਨੂੰ ਆਪਣੀਆਂ ਫਿਲਮਾਂ ਅਤੇ ਸੰਗੀਤ ਵੀਡਿਓਜ਼ ਨੂੰ ਹੋਰ ਵੀ ਖੂਬਸੂਰਤ ਬਣਾਉਣ ਵਿੱਚ ਮਦਦ ਕਰਨ ਲਈ ਐਚ.ਐਲ.ਵੀ. ਸਟੂਡੀਓਜ਼ ਤੋਂ ਇੱਕ ਫਿਲਮ ਸਿਟੀ ਦਿੱਤੀ। ਉੱਭਰ ਰਹੇ ਯੂਥ ਆਈਕਨ,...

ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਮੀਕਾ ਗੱਬੀ ਦੀ ਫ਼ਿਲਮ ‘ਕਲੀ ਜੋਟਾ’ 3 ਫ਼ਰਵਰੀ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਜਾਰੀ

ਯੈੱਸ ਪੰਜਾਬ ਚੰਡੀਗੜ੍ਹ, 9 ਜਨਵਰੀ 2023: ਸਮਾਂ ਆ ਗਿਆ ਹੈ ਕਿ ਸਾਨੂੰ ਇੱਕ ਸ਼ਾਨਦਾਰ ਟ੍ਰੇਲਰ ਰਾਹੀਂ ਫਿਲਮ,"ਕੱਲੀ ਜੋਟਾ" ਦੀ ਇੱਕ ਝਲਕ ਦੇਖਣ ਦਾ ਮੌਕਾ ਮਿਲੇਗਾ, ਜਿਸ ਵਿੱਚ ਅਸੀਂ ਪਹਿਲੀ ਵਾਰ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ...
- Advertisement -spot_img

ਸੋਸ਼ਲ ਮੀਡੀਆ

52,362FansLike
51,961FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!