ਯੈੱਸ ਪੰਜਾਬ
ਜਲੰਧਰ, 21 ਸਤੰਬਰ, 2023:
ਸੁਰਜੀਤ ਹਾਕੀ ਸੁਸਾਇਟੀ ਦੇ ਤਿੰਨ ਸਾਬਕਾ ਪ੍ਰਧਾਨਾਂ ਅਤੇ ਜਲੰਧਰ ਦੇ ਸਬਕਾ ਡਿਪਟੀ ਕਮਿਸ਼ਨਰ ਕ੍ਰਮਵਾਰ ਵਰੁਨ ਰੂਜ਼ਮ,ਆਈ.ਏ.ਐੱਸ. ਕਮਲ ਕਿਸ਼ੋਰ ਯਾਦਵ, ਆਈ.ਏ.ਐੱਸ., ਅਜੀਤ ਸਿੰਘ ਪੰਨੂੰ (ਸਾਬਕਾ ਆਈ.ਏ.ਐੱਸ.) ਅਤੇ ਸੁਸਾਇਟੀ ਦੇ ਪੈਟਰਨ ਪਰਵੀਨ ਕੁਮਾਰ ਸਿਨ੍ਹਾ, ਆਈ.ਪੀ.ਐਸ. ਨੇ ਸੁਰਜੀਤ ਹਾਕੀ ਸੁਸਾਇਟੀ ਦਾ ਹਾਕੀ ਦੀ ਖੇਡ ਅਤੇ ਹਾਕੀ ਖ਼ਿਡਾਰੀਆਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਲਈ ਭਰਪੂਰ ਸ਼ਲਾਘਾ ਕੀਤੀ ਹੈ ।
ਸੁਰਜੀਤ ਹਾਕੀ ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ, ਜਰਨਲ ਸਕੱਤਰ ਸੁਰਿੰਦਰ ਸਿੰਘ ਭਾਪਾ ਅਤੇ ਆਨਰੇਰੀ ਸਕੱਤਰ ਰਨਬੀਰ ਸਿੰਘ ਟੁੱਟ ਵੱਲੋਂ 25 ਅਕਤੂਬਰ ਤੋਂ ਸੁਰੂ ਹੋਣ ਵਾਲੇ ਦੇਸ਼ ਦੇ ਨਾਮੀ 40ਵੇ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਲਈ ਸੱਦਾ ਦੇਣ ਅਤੇ ਟੂਰਨਾਂਮੈਂਟ ਵਿਚ ਹੋਰ ਬੇਹਤਰੀ ਲਿਆਉਣ ਲਈ ਬੀਤੀ ਸ਼ਾਮ ਚੰਡੀਗੜ ਵਿਖੇ ਸੁਰਜੀਤ ਹਾਕੀ ਸੁਸਾਇਟੀ ਦੇ ਤਿੰਨ ਸਾਬਕਾ ਪ੍ਰਧਾਨ ਅਤੇ ਜਲੰਧਰ ਦੇ ਸਬਕਾ ਡਿਪਟੀ ਕਮਿਸ਼ਨਰ ਕ੍ਰਮਵਾਰ ਵਰੁਨ ਰੂਜ਼ਮ,ਆਈ.ਏ.ਐੱਸ. (ਸਾਲ 2013 ਤੋਂ 2014 ਤਕ) ਕਮਲ ਕਿਸ਼ੋਰ ਯਾਦਵ, ਆਈ.ਏ.ਐੱਸ. (ਸਾਲ 2014 ਤੋਂ 2017 ਤਕ), ਅਜੀਤ ਸਿੰਘ ਪੰਨੂੰ, ਸਾਬਕਾ ਆਈ.ਏ.ਐੱਸ. (ਸਾਲ 2007 ਤੋਂ 2010 ਤਕ) ਅਤੇ ਸੁਸਾਇਟੀ ਦੇ ਪੈਟਰਨ ਪਰਵੀਨ ਕੁਮਾਰ ਸਿਨ੍ਹਾ, ਆਈ.ਪੀ.ਐਸ., (ਸਾਲ 2017 ਤੋਂ 2018 ਤਕ)ਨਾਲ ਵਿਸੇਸ਼ ਮੁਲਾਕਤ ਕੀਤੀ ।
ਇਸ ਮੌਕੇ ਉਪਰ ਉਹਨਾਂ ਨਾਲ ਟੂਰਨਾਮੈਂਟ ਦੀਆਂ ਯਾਦਾਂ ਸਾਂਝੀਆਂ ਕਰਨ ਦੇ ਨਾਲ ਨਾਲ ਮੌਜੂਦਾ ਟੂਰਨਾਮੈਂਟ ਵਿਚ ਹੋਰ ਬੇਹਤਰੀ ਲਿਆਉਣ ਲਈ ਵਿਸਥਾਰ ਵਿਚ ਵਿਚਰ ਚਰਚਾ ਵੀ ਕੀਤੀ ਗਈ । ਉਹਨਾਂ ਨੇ ਟੂਰਨਾਮੈਂਟ ਦੀ ਸਫਲਤਾ ਲਈ ਆਪਣੀਆਂ ਸੁੱਭ ਕਾਮਨਾਵਾਂ ਦਿੰਦੇ ਹੋਏ ਟੂਰਨਾਮੈਂਟ ਨੂੰ ਪਹਿਲਾਂ ਦੀ ਤਰ੍ਹਾਂ ਆਪਣਾ ਸਹਿਯੋਗ ਦੇਣ ਬਾਰੇ ਯਕੀਨ ਦੁਆਇਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ