ਯੈੱਸ ਪੰਜਾਬ
ਅੰਮ੍ਰਿਤਸਰ, 25 ਮਾਰਚ, 2025
Shiromani Akali Dal ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ Sukhbir Singh Badal ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਸਜ਼ਾ ਦੌਰਾਨ ਉਨ੍ਹਾਂ ’ਤੇ ਹਮਲਾ ਕਰਕੇ ਦੋ ਗੋਲੀਆਂ ਚਲਾਉਣ ਵਾਲੇ Narain Singh Chaura ਨੂੰ ਜ਼ਮਾਨਤ ਮਿਲ ਗਈ ਹੈ।
ਇਹ ਜਾਣਕਾਰੀ Narain Singh Chaura ਦੇ ਵਕੀਲ ਸ: ਜਸਪਾਲ ਸਿੰਘ ਮੰਝਪੁਰ ਅਤੇ ਚੌੜਾ ਦੇ ਬੇਟੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਚੌੜਾ ਦੇ ਖ਼ਿਲਾਫ਼ ਦਰਜ ਮਾਮਲੇ ਵਿੱਚ ਉਸ ਨੂੰ ਜ਼ਮਾਨਤ ਦੇਣ ਦਾ ਫ਼ੈਸਲਾ ਅੰਮ੍ਰਿਤਸਰ ਦੇ ਐਡੀਸ਼ਨਲ ਸੈਸ਼ਨਜ਼ ਜੱਜ ਸੁਮਿਤ ਘਈ ਦੀ ਅਦਾਲਤ ਵੱਲੋਂ ਸੁਣਾਇਆ ਗਿਆ।
ਯਾਦ ਰਹੇ ਕਿ 2 ਦਸੰਬਰ ਨੂੰ ਅਕਾਲ ਤਖ਼ਤ ਵੱਲੋਂ ਸੇਵਾ ਲਾਏ ਜਾਣ ਉਪਰੰਤ ਸੁਖ਼ਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦਰਸ਼ਨੀ ਡਿਉਢੀ ਦੇ ਬਾਹਰ ਇੱਕ ਚੋਬਦਾਰ ਵੱਜੋਂ ਵਹੀਲ ਚੇਅਰ ’ਤੇ ਬੈਠੇ ਸੇਵਾ ਨਿਭਾਅ ਰਹੇ ਸਨ ਕਿ ਅਚਨਚੇਤ ਮੌਕੇ ’ਤੇ ਪੁੱਜੇ ਨਾਰਾਇਣ ਸਿੰਘ ਚੌੜਾ ਨੇ ਦੋ ਗੋਲੀਆਂ ਦਾਗੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਫ਼ਰਸ਼ ’ਤੇ ਅਤੇ ਦੂਜੀ ਦਰਸ਼ਨੀ ਡਿਉਢੀ ਉੱਪਰ ਲੱਗੀ ਸੀ ਅਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਸੀ ਹੋਇਆ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਸੀ।