Thursday, December 5, 2024
spot_img
spot_img
spot_img
spot_img

Sukhbir Badal ’ਤੇ ਹਮਲਾ; ਗੋਲੀਆਂ ਚਲਾਉਣ ਵਾਲਾ ਹਮਲਾਵਰ ਗ੍ਰਿਫ਼ਤਾਰ

ਯੈੱਸ ਪੰਜਾਬ
Amritsar, 4 ਦਸੰਬਰ, 2024:

Akal Takht ਵੱਲੋਂ ਤਨਖ਼ਾਹ ਲਾਏ ਜਾਣ ਤੋਂ ਬਾਅਦ Sri Darbar Sahib ਦੇ ਦਰਸ਼ਨੀ ਡਿਉੜ੍ਹੀ ਵਾਲੇ ਮੁੱਖ ਪ੍ਰਵੇਸ਼ ਦੁਆਰ ’ਤੇ ਚੋਬਦਾਰ ਵਜੋਂ ਸੇਵਾ ਨਿਭਾਅ ਰਹੇ Shiromani Akali Dal ਦੇ ਸਾਬਕਾ ਪ੍ਰਧਾਨ Sukhbir Singh Badal ’ਤੇ ਜਾਨਲੇਵਾ ਹਮਲਾ ਹੋਇਆ ਹੈ।

ਮੰਗਲਵਾਰ ਸਵੇਰੇ ਹਮਲਾਵਰ ਵ੍ਹੀਲ ਚੇਅਰ ’ਤੇ ਬੈਠ ਕੇ ਬਰਛਾ ਫ਼ੜੇ ਹੋਏ ‘ਚੋਬਦਾਰ’ ਦੀ ਸੇਵਾ ਨਿਭਾਅ ਰਹੇ ਸੁਖ਼ਬੀਰ ਸਿੰਘ ਬਾਦਲ ਦੇ ਨੇੜੇ ਆਇਆ ਅਤੇ ਉਸਨੇ ਰਿਵਾਲਵਰ ਕੱਢ ਕੇ ਨੇੜਿਉਂ ਸਿੱਧੇ ਸੁਖ਼ਬੀਰ ਸਿੰਘ ਬਾਦਲ ਵੱਲ ਫ਼ਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਸੁਖ਼ਬੀਰ ਬਾਦਲ ਦੇ ਨੇੜੇ ਖੜ੍ਹੇ ਕੁਝ ਵਿਅਕਤੀਆਂ ਨੇ ਉਸਨੂੰ ਰੋਕ ਲਿਆ ਪਰ ਇਸੇ ਦੌਰਾਨ ਹਮਲਾਵਰ ਵੱਲੋਂ ਦੋ ਫ਼ਾਇਰ ਕਰ ਦਿੱਤੇ ਗਏ ਜਿਨ੍ਹਾਂ ਵਿੱਚੋਂ ਇੱਕ ਉੱਪਰ ਜਾ ਕੇ ਦਰਸ਼ਨੀ ਡਿਉਢੀ ਦੀ ਇਮਾਰਤ ਨੂੰ ਅਤੇ ਇੱਕ ਹੇਠਾਂ ਜਾ ਲੱਗੀ।

ਹਮਲਾਵਰ ਦੀ ਪਛਾਣ ਨਾਰਾਇਣ ਸਿੰਘ ਚੌੜਾ ਨਾਂਅ ਦੇ ਇਕ ਗਰਮ ਖ਼ਿਆਲੀ ਵਜੋਂ ਹੋਈ ਹੈ ਜੋ ਵੱਖ ਵੱਖ ਗਰਮ ਖ਼ਿਆਲੀ ਧਿਰਾਂ ਨਾਲ ਸੰਬੰਧਤ ਰਿਹਾ ਹੈ ਅਤੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਹੈ। ਇਸ ਨੇ ਪਹਿਲਾਂ ਹੀ ਸੁਖ਼ਬੀਰ ਬਾਦਲ ਨੂੰ ਨਰਮ ਸਜ਼ਾ ਸੁਣਾਏ ਜਾਣ ਦਾ ਮਾਮਲਾ ਉਠਾਉਂਦੇ ਹੋਏ ਚੇਤਾਵਨੀ ਦਿੱਤੀ ਸੀ।

ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਨਾਰਾਇਣ ਸਿੰਘ ਚੌੜਾ ਕਲ੍ਹ ਵੀ ਦਰਬਾਰ ਸਾਹਿਬ ਵਿਖੇ ਆਇਆ ਸੀ ਅਤੇ ਅੱਜ ਵੀ ਉਹ ਆ ਕੇ ਪਹਿਲਾਂ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਆਇਆ ਅਤੇ ਬਾਅਦ ਵਿੱਚ ਉਸਨੇ ਸੁਖ਼ਬੀਰ ਸਿੰਘ ਦੇ ਨੇੜੇ ਆ ਕੇ ਉਨ੍ਹਾਂ ’ਤੇ ਬਹੁਤ ਹੀ ਨੇੜਿਉਂ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਫ਼ੋਰਸ ਦੇ ਮੁਲਾਜ਼ਮ ਚੌੜਾ ’ਤੇ ਲਗਾਤਾਰ ਨਿਗਾਹ ਰੱਖ ਰਹੇ ਸਨ ਅਤੇ ਉਨ੍ਹਾਂ ਨੇ ਹੀ ਹਮਲੇ ਦੀ ਇਹ ਕੋਸ਼ਿਸ਼ ਅਸਫ਼ਲ ਕੀਤੀ ਹੈ।

ਇਸੇ ਦੌਰਾਨ ਸਾਬਕਾ ਮੰਤਰੀ ਅਤੇ ਅਕਾਲੀ ਨੇਤਾ ਡਾ: ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ਨੂੰ ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨਾਲ ਜੋੜਦਿਆਂ ਦੋਸ਼ ਲਗਾਇਆ ਕਿ ਨਾਰਾਇਣ ਸਿੰਘ ਚੌੜਾ ਦਾ ਭਰਾ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਨਜ਼ਦੀਕੀ ਹਨ ਅਤੇ ਕਾਂਗਰਸ ਦੇ ਸਰਪੰਚ ਹਨ।

ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਜੁਆਬ ਦਿੰਦਿਆਂਕਿਹਾ ਹੈ ਕਿ ਜੁਡੀਸ਼ੀਅਲ ਹੀ ਨਹੀਂ, ਸਗੋਂ ਇਸ ਮਾਮਲੇ ਦੀ ਸੀ.ਬੀ.ਆਈ.ਜਾਂਚ ਹੋਣੀ ਚਾਹੀਦੀ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ