Thursday, March 27, 2025
spot_img
spot_img
spot_img

Sri Guru Ram Das Institute, ਵੱਲ੍ਹਾ, ਸ੍ਰੀ ਅੰਮ੍ਰਿਤਸਰ ਵਿਖੇ 25 ਲੋੜਵੰਦ ਮਰੀਜ਼ਾਂ ਦੇ ਫ੍ਰੀ ਗੋਡੇ ਬਦਲੇ ਗਏ

ਯੈੱਸ ਪੰਜਾਬ
ਅੰਮ੍ਰਿਤਸਰ, 17 ਫਰਵਰੀ, 2025

Sri Guru Ram Das Charitable Hospital, ਮਹਿਤਾ ਰੋਡ, ਸ੍ਰੀ Amritsar ਨੇ ਉੱਚ ਪੱਧਰੀ ਸਿਹਤ ਸੰਭਾਲ ਪ੍ਰਦਾਨ ਕਰਨ ਦੀ ਵਚਨਬੱਧਤਾ ਦੇ ਨਾਲ, ਟੋਟਲ ਨੀ ਰਿਪਲੇਸਮੈਂਟ (TKR) ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਨੁਕਸਾਨੇ ਹੋਏ ਗੋਡੇ ਬਦਲ ਕੇ ਮਰੀਜ਼ਾਂ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ।

ਐਸ.ਜੀ.ਆਰ.ਡੀ. ਤੋਂ ਡਾ. ਰਾਜ ਕੁਮਾਰ ਅਗਰਵਾਲ, ਡਾ. ਗਗਨ ਖੰਨਾ, ਡਾ. ਰੋਹਿਤ ਸ਼ਰਮਾ, ਡਾ. ਰਾਜਨ ਸ਼ਰਮਾ, ਡਾ. ਚੰਦਨ ਜਸਰੋਟੀਆ, ਡਾ. ਚੰਦਰ ਮੋਹਨ ਸਿੰਘ, ਡਾ. ਮਨਪ੍ਰੀਤ ਸਿੰਘ ਅਤੇ ਯੂ.ਐਸ.ਏ. ਤੋਂ ਡਾ. ਵਿਵੇਕ ਸੂਦ, ਡਾ. ਗੁਰਪਾਲ ਭੁੱਲਰ, ਡਾ. ਦਲਜੀਤ ਸਲੂਜਾ, ਡਾ. ਮੋਹਿਤ ਨਾਰੰਗ, ਡਾ. ਕਿਰਨ ਪਟੇਲ ਦੀ ਪ੍ਰਸਿੱਧ ਆਰਥੋ ਸਰਜਨਾਂ ਦੀ ਹੁਨਰਮੰਦ ਸਰਜੀਕਲ ਟੀਮ ਨਾਲ ਮਿਲ ਕੇ ਮੁਫ਼ਤ ਪੂਰੇ ਗੋਡੇ ਬਦਲਣ ਦੀਆਂ ਸਰਜਰੀਆਂ ਸਫਲਤਾਪੂਰਵਕ ਕੀਤੀਆਂ।

ਆਰਥੋਪੈਡਿਕਸ ਵਿਭਾਗ ਦੇ ਮੱੁਖੀ ਡਾ. ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਅਤੇ ਇੰਟਰਨੈਸ਼ਨਲ ਯੂ.ਐਸ.ਏ. ਦੀ ਮੈਡੀਕਲ ਵਲੰਟੀਅਰ ਟੀਮ ਦੇ ਸਹਿਯੋਗ ਨਾਲ ਕਰਵਾਏ ਇਸ ਮੁਫ਼ਤ ਸਰਜੀਕਲ ਕੈਂਪ ਦਾ ਮਕਸਦ ਸਿਹਤ ਸੰਭਾਲ ਅਸਮਾਨਤਾਵਾਂ ਨਾਲ ਨਜਿੱਠਣਾ ਅਤੇ ਲੋੜਵੰਦਾਂ ਨੂੰ ਜਰੂਰੀ ਡਾਕਟਰੀ ਅਤੇ ਸਰਜੀਕਲ ਦੇਖਭਾਲ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਵਿੱਚ ਇੰਟਰਨੈਸ਼ਨਲ, ਯੂ.ਐਸ.ਏ. ਦੁਆਰਾ ਦਾਨ ਕੀਤੇ ਗਏ ਸਮਿਥ ਐਂਡ ਨੇਫਿਊ ਕੰਪਨੀ ਦੇ ਇਮਪਲਾਂਟ ਲਗਾ ਕੇ ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ।

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਜ਼ਰੂਰੀ ਇਮਪਲਾਂਟਾਂ ਦੀ ਲਾਗਤ ਨੂੰ ਪੂਰਾ ਕਰਨ ਤੋਂ ਇਲਾਵਾ, ਹਸਪਤਾਲ ਨੇ ਮਰੀਜ਼ ਦੇ ਹਸਪਤਾਲ ਵਿੱਚ ਠਹਿਰਨ, ਆਪ੍ਰੇਸ਼ਨ ਅਤੇ ਜ਼ਰੂਰੀ ਦਵਾਈਆਂ ਨਾਲ ਸਬੰਧਤ ਸਾਰੇ ਖਰਚੇ ਵੀ ਸੰਸਥਾ ਦੁਆਰਾ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਜਰੀਆਂ ਨੇ ਨਾ ਸਿਰਫ਼ ਮਰੀਜ਼ਾਂ ਨੂੰ ਦਰਦ ਤੋਂ ਰਾਹਤ ਦਿੱਤੀ, ਬਲਕਿ ਉਨ੍ਹਾਂ ਦੀ ਗਤੀਸ਼ੀਲਤਾ ਨੂੰ ਬਹਾਲ ਕਰਕੇ ਉਨ੍ਹਾਂ ਦੇ ਜੀਵਨ ਦੀ ਸਮੁੱਚੀ ਗੁਣਵੱਤਾ ਵਿੱਚ ਵੀ ਸੁਧਾਰ ਲਿਆਉਂਦਾ ਹੈ।

ਐਸ.ਜੀ.ਆਰ.ਡੀ. ਯੂਨੀਵਰਸਿਟੀ ਦੇ ਡੀਨ ਡਾ. ਏ.ਪੀ. ਸਿੰਘ ਨੇ ਆਰਥੋਪੈਡਿਕਸ ਵਿਭਾਗ ਦੇ ਡਾਕਟਰਾਂ ਦੀ ਟੀਮ ਨੂੰ ਸਫਲਤਾਪੂਰਵਕ ਸਰਜਰੀਆਂ ਕਰਨ *ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਬੇਮਿਸਾਲ ਕੰਮ ਲਈ ਦਿਲੋਂ ਸ਼ਲਾਘਾਂ ਕੀਤੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟੋਟਲ ਨੀ ਰਿਪਲੇਸਮੈਂਟ (ਟੀ.ਕੇ.ਆਰ.) ਕੈਂਪ ਦੀ ਸਫਲਤਾ ਦਾ ਮੁੱਖ ਕਾਰਨ ਡਾ. ਵਿਵੇਕ ਸੂਦ ਦੀ ਅਗਵਾਈ ਵਿੱਚ ਆਪ੍ਰੇਸ਼ਨਲ ਇੰਟਰਨੈਸ਼ਨਲ, ਯੂ.ਐਸ.ਏ. ਦੀ ਟੀਮ ਨਾਲ ਸਹਿਯੋਗ ਹੈ, ਜਿਸ ਨਾਲ ਗੰਭੀਰ ਸਿਹਤ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਟੀਮ ਵਰਕ ਅਤੇ ਡਾਕਟਰੀ ਮੁਹਾਰਤ ਦੇ ਡੂੰਘੇ ਪ੍ਰਭਾਵਾਂ ਨੂੰ ਦਰਸਾਉਂਦਾ ਹੈ, ਜਿਸ ਨੇ ਜੋੜਾਂ ਦੀ ਗੰਭੀਰ ਤਕਲੀਫ ਨਾਲ ਜੂਝ ਰਹੇ ਬਹੁਤ ਸਾਰੇ ਵਿਅਕਤੀਆਂ ਦੇ ਜੀਵਨ ਨੂੰ ਬਦਲ ਦਿੱਤਾ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ