ਯੈੱਸ ਪੰਜਾਬ
ਮੁੰਬਈ, 17 ਅਪ੍ਰੈਲ, 2021:
ਬਾਲੀਵੁੱਡ ਐਕਟਰ ਸੋਨੂੰ ਸੂਦ ਵੀ ਕੋਵਿਡ-19 ਪਾਜ਼ਿਟਿਵ ਪਾਏ ਗਏ ਹਨ।
ਇਸ ਗੱਲ ਦੀ ਜਾਣਕਾਰੀ ਖ਼ੁਦ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਆਪਣੇ ਟਵਿੱਟਰ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਸੋਨੂੰ ਸੂਦ ਨੇ ਦੱਸਿਆ ਕਿ ਮੈਂ ਅੱਜ ਸਵੇਰੇ ਪਾਜ਼ਿਟਿਵ ਪਾਇਆ ਗਿਆ ਹਾਂ।
ਉਨ੍ਹਾਂ ਦੱਸਿਆ ਕਿ ਇਹਤਿਆਤ ਦੇ ਤੌਰ ’ਤੇ ਮੈਂ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਸਭ ਖ਼ਿਆਲ ਰੱਖ ਰਿਹਾ ਹਾਂ।
ਲੋਕਾਂ ਨੂੰ ਆਪਣੀਆਂ ਸੇਵਾਵਾਂ ਸੰਬੰਧੀ ਭਰੋਸਾ ਦਿੰਦਿਆਂ ਸੋਨੂੰ ਸੂਦ ਨੇ ਆਖ਼ਿਆ, ਚਿੰਤਾ ਦੀ ਗੱਲ ਨਹੀਂ, ਇਸ ਨਾਲ ਮੈਨੂੰ ਤੁੁਹਾਡੀਆਂ ਸਮੱਸਿਆਵਾਂ ਹੱਲ ਕਰਨ ਲਈ ਵਾਹਵਾ ਸਮਾਂ ਮਿਲ ਜਾਵੇਗਾ। ਯਾਦ ਰੱਖ਼ਿਓ ਮੈਂ ਹਮੇਸ਼ਾ ਤੁਹਾਡੀ ਸੇਵਾ ਵਿੱਚ ਉਪਲਬਧ ਹਾਂ।
ਭਾਵੇਂ ਸੋਨੂੰ ਸੂਦ ਪਹਿਲਾਂ ਹੀ ਇਕ ਬਾਲੀਵੁੱਡ ਅਦਾਕਾਰ ਵਜੋਂ ਵਾਹਵਾ ਮਸ਼ਹੂਰ ਸਨ, ਪਰ ਦੇਸ਼ ਅੰਦਰ ਕੋਰੋਨਾ ਦੇ ਪ੍ਰਵੇਸ਼ ਦੇ ਨਾਲ ਹੀ ਉਨ੍ਹਾਂ ਦਾ ਇਕ ਦੂਜਾ ਪੱਖ ਸਾਹਮਣੇ ਆਇਆ ਜਦ ਉਹ ਕੋਰੋਨਾਵਾਇਰਸ ਕਾਰਨ ਘਿਰੇ ਲੋਕਾਂ ਦੀ ਮਦਦ ਲਈ ਖੁਲ੍ਹ ਕੇ ਅੱਗੇ ਆਏ।
ਸੋਨੂੰ ਸੂਦ ਨੂੰ ਅਜੇ 11 ਅਪ੍ਰੈਲ ਨੂੰ ਹੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਟੀਕਾਕਰਨ ਮੁਹਿੰਮ ਲਈ ਆਪਣਾ ਬਰੈਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਸੀ। ਇਸ ਲਈ ਉਹ ਵਿਸ਼ੇਸ਼ ਤੌਰ ’ਤੇ ਚੰਡੀਗੜ੍ਹ ਆਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਬਰੈਂਡ ਅੰਬੈਸਡਰ ਬਣਾਏ ਜਾਣ ਸੰਬੰਧੀ ਐਲਾਨ ਕੀਤਾ ਸੀ।
— sonu sood (@SonuSood) April 17, 2021