Saturday, December 9, 2023

ਵਾਹਿਗੁਰੂ

spot_img

ਸਿੱਖ ਨੌਜਵਾਨ ਵਿਚਾਰ ਸੰਮੇਲਨ ਅਮਿੱਟ ਛਾਪ ਛੱਡਦਿਆਂ ਸੰਪੰਨ

- Advertisement -

ਯੈੱਸ ਪੰਜਾਬ
ਅੰਮ੍ਰਿਤਸਰ, ਸਤੰਬਰ 30, 2023:
ਸਿੰਘ ਸਭਾ ਲਹਿਰ ਦੇ 150ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਅੱਜ ਇਕ ਸਿੱਖ ਨੌਜਵਾਨ ਵਿਚਾਰ ਸੰਮੇਲਨ ਭਾਈ ਵੀਰ ਸਿੰਘ ਆਡੀਟੋਰੀਅਮ, ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਮਜੀਠਾ ਬਾਈਪਾਸ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਅਕਾਲ ਪੁਰਖ ਕੀ ਫ਼ੌਜ ਅਤੇ ਪੰਥਕ ਤਾਲਮੇਲ ਸੰਗਠਨ ਵਲੋਂ ਕਰਵਾਏ ਸਿੱਖ ਯੂਥ ਥਿੰਕ ਫੈਸਟ ਵਿਚ ਪੰਜਾਬ ਭਰ ਤੋਂ ਨੌਜਵਾਨਾਂ ਅਤੇ ਸਥਾਨਕ ਵਿਦਿਅਕ ਅਦਾਰਿਆਂ ਨੇ ਭਾਗ ਲਿਆ।

ਸੰਮੇਲਨ ਵਿਚ ਨੌਜਵਾਨਾਂ ਨੇ ਕਈ ਦੌਰਾਂ/ਸੈਸ਼ਨਾਂ ਵਿਚ ਸਵਾਲ ਉਠਾਏ ਅਤੇ ਆਪਣੇ ਇਕੱਠ ਵਿਚੋਂ ਹੀ ਜਵਾਬ ਸਾਹਮਣੇ ਲਿਆ ਕੇ ਆਪਣੀ ਛੁਪੀ ਪ੍ਰਤਿਭਾ ਨੂੰ ਉਭਾਰਿਆ। ਸਿੱਖ ਨੌਜਵਾਨਾਂ ਨੇ ਜਿੱਥੇ ਸਿੱਖੀ ਸਿਧਾਂਤ ਤੇ ਕੇਂਦ੍ਰਿਤ ਮਿਸ਼ਨ ਪ੍ਰਤੀ ਸਪੱਸ਼ਟਤਾ ਦਾ ਪ੍ਰਗਟਾਵਾ ਕੀਤਾ, ਉਥੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੀ ਰੌਸ਼ਨੀ ਵਿਚ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਅਹਿਦ ਵੀ ਲਿਆ। ਉਨ੍ਹਾਂ ਸਿੱਖ ਰਾਜ ਦੇ ਹਲੇਮੀ ਰਾਜ ਭਾਗ ਅਤੇ ਭਾਈ ਘਨੱਈਆ ਜੀ ਦੇ ਸੇਵਾ ਦੇ ਨਮੂਨਿਆਂ ਸਾਹਮਣੇ ਬਣੇ ਬੌਣੇਪਨ ਨੂੰ ਪਛਾਣ ਕੇ ਉਚੇ ਸੁੱਚੇ ਮਿਆਰ ਨੂੰ ਪਿਆਰ ਕਰਨ ਦਾ ਸੰਕਲਪ ਲਿਆ।

ਸਿੱਖ ਨੌਜਵਾਨਾਂ ਨੇ ਸਪੱਸ਼ਟ ਕੀਤਾ ਕਿ ਸਾਨੂੰ ਆਪਣੇ ਅਮੀਰ ਵਿਰਸੇ ਦੇ ਵਾਰਸ ਬਣਦਿਆਂ ਸੂਚਨਾ ਤੇ ਤਕਨਾਲੋਜੀ ਦੇ ਯੁੱਗ ਅੰਦਰ ਸਮੇਂ ਦੇ ਹਾਣੀ ਬਣ ਕੌਮਾਂਤਰੀ ਕਾਬਲੀਅਤ ਦਿਖਾਉਣੀ ਹੋਵੇਗੀ ਅਤੇ ਕੌਮਾਂਤਰੀ ਤਾਲਮੇਲ ਦੇ ਮੰਚ ਸਥਾਪਤ ਕਰਨੇ ਹੋਣਗੇ।

ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਰਸ਼ ਤੋਂ ਫਰਸ਼ ਤੱਕ ਪਹੁੰਚਾਉਣ ਦੇ ਫਰਜ਼ਾਂ ਦੀ ਕੁਤਾਹੀ ਨੂੰ ਪਛਾੜਨ ਦਾ ਸੱਦਾ ਦਿੱਤਾ ਅਤੇ ਕਿਰਤ ਵਿਰਤ ਕਰਦਿਆਂ ਭਾਰੀ ਸਰਗਰਮੀ ਕਰਨ ਦੀ ਲੋੜ ‘ ਤੇ ਜ਼ੋਰ ਦਿੱਤਾ।

ਸ. ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫ਼ੌਜ ਤੇ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਜਵਾਨਾਂ ਤੇ ਬੱਚਿਆਂ ਨਾਲ ਸੰਵਾਦ ਰਚਾਉਣ ਦੇ ਰੁਝਾਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸੰਸਥਾਂਵਾਂ ਤੇ ਸ਼ਖ਼ਸੀਅਤਾਂ ਫ਼ਿਕਰ ਤਾਂ ਬਹੁਤ ਜ਼ਾਹਿਰ ਕਰਦੀਆਂ ਹਨ, ਪਰ ਫਰਜ਼ਾਂ ਪ੍ਰਤੀ ਸਿਰੇ ਦਾ ਅਵੇਸਲਾਪਨ ਵਰਤਦੀਆਂ ਹਨ।

ਇਸ ਮੌਕੇ ਕੇਂਦਰੀ ਸਿੰਘ ਸਭਾ ਦੇ ਸਕੱਤਰ ਡਾ: ਖੁਸ਼ਹਾਲ ਸਿੰਘ ਅਤੇ ਪ੍ਰਧਾਨ ਪ੍ਰੋ: ਸ਼ਾਮ ਸਿੰਘ ਨੇ ਸਿੰਘ ਸਭਾ ਲਹਿਰ ‘ਤੇ ਮਾਣ ਕਰਦਿਆਂ ਕਿਹਾ ਕਿ ਜਦੋਂ ਸਿੱਖ ਸੰਸਾਰ ਇਸ ਤਰਜ਼ ‘ਤੇ ਕਾਰਜ ਅਰੰਭ ਕਰ ਦੇਵੇਗਾ, ਉਦੋਂ ਹੀ ਸ਼ਬਦ ਦਾ ਪ੍ਰਕਾਸ਼ ਹੋ ਜਾਵੇਗਾ ਤੇ ਮਨਮਤਿ ਦੇ ਪਾਸਾਰੇ ਨੂੰ ਬੰਨ ਲੱਗ ਜਾਵੇਗਾ।

ਪ੍ਰੋ: ਮਨਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੰਘ ਸਭਾ ਲਹਿਰ ਵਿਚ ਪਏ ਇੰਟਰ-ਫੇਥ ਦੇ ਕਾਰਜਾਂ ਨੂੰ ਅੱਗੇ ਤੋਰਨ ਦੀ ਅਪੀਲ ਕਰਦਿਆਂ ਗੁਰਬਾਣੀ ਅਤੇ ਸਿੱਖ ਸਾਹਿਤ ਪ੍ਰਤੀ ਰੌਚਿਕਤਾ ਭਰਨ ਦੇ ਖਲਾਅ ਨੂੰ ਦੂਰ ਕਰਨ ਦੇ ਨੁਕਤਿਆਂ ਨੂੰ ਸਾਂਝਾ ਕੀਤਾ।

ਡਾ: ਪੁਸ਼ਪਿੰਦਰ ਸਿੰਘ ਨੇ ਸਿੱਖ ਰਾਜ ਅਤੇ ਸਿੰਘ ਸਭਾ ਲਹਿਰ ਦੇ ਇਤਿਹਾਸ ਨੂੰ ਸਾਂਝਾ ਕਰਦਿਆਂ ਵੀਹਵੀਂ ਸਦੀ ਦੀਆਂ ਨਾਮੀ ਸੰਸਥਾਵਾਂ ਤੇ ਸਿੱਖ ਸਟੂਡੈਂਟਸ ਫੈਡਰਸ਼ਨ ਵਰਗੀਆਂ ਜੱਥੇਬੰਦੀਆਂ ਦੇ ਰੁਤਬੇ ‘ ਚ ਆਏ ਨਿਘਾਰ ਤੋਂ ਉਭਾਰ ਵੱਲ ਵਧਣ ਦੇ ਅਹਿਮ ਨੁਕਤੇ ਸਾਂਝੇ ਕੀਤੇ। ਉਨ੍ਹਾਂ ਮਾਂ ਬੋਲੀ ਦੀ ਕਦਰ ਨੂੰ ਦਿਲ ਵਿਚ ਥਾਂ ਦੇਣ ‘ਤੇ ਜ਼ੋਰ ਦਿੱਤਾ। ਸਿੱਖ ਸਿਪਾਹੀ ਬਣ ਸਿੱਖ ਸਿਆਸਤ ਨੂੰ ਸਹੀ ਥਾਂ ਦੇਣ ਦੀ ਸੇਵਾ ਨਿਭਾਉਣ ਲਈ ਪ੍ਰੇਰਿਆ। ਸਿੱਖ ਐਜੂਕੇਸ਼ਨ ਬੋਰਡ ਸਥਾਪਤ ਕਰਨ ਵਾਸਤੇ ਤੁਰੰਤ ਤੁਰਨ ਲਈ ਅਮਲੀ ਕੰਮ ਕਰਨ ਲਈ ਵਿਚਾਰ ਰੱਖੇ।

ਡਾ: ਅਮਿਤੋਜ ਸਿੰਘ ਅਨੰਦਪੁਰ ਸਾਹਿਬ ਨੇ ਸ਼ਖਸੀਅਤ ਉਸਾਰੀ ਵਿਚ ਉਸਾਰੂ ਯੋਜਨਾ ਅਤੇ ਸਮੇਂ ਦੀ ਕਦਰ ਦੀ ਅਹਿਮੀਅਤ ਨੂੰ ਸਾਂਝਾ ਕਰਦਿਆਂ ਕਿਹਾ ਕਿ ਭੀੜ ਦੇ ਹਿੱਸੇ ਤੋਂ ਬਚ ਕੇ ਸਫ਼ਲ ਹੋਇਆ ਜਾ ਸਕਦਾ ਹੈ।

ਸ. ਹਰਿਸਿਮਰਨ ਸਿੰਘ ਐਡਵੋਕੇਟ ਨੇ ਜੀਵਨ ਵਿਚ ਸਿਰ ਜੋੜ ਕੇ ਸੇਵਾ ਦੇ ਖੇਤਰ ਵਿਚ ਸਮੇਂ ਤੇ ਸਰਮਾਏ ਦਾ ਦਸਵੰਧ ਕੱਢਣ ਦਾ ਪ੍ਰਣ ਮੰਗਿਆ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਦੇ ਕੋਝੇ ਹਮਲਿਆਂ ਤੋਂ ਸੁਰੱਖਿਅਤ ਰਹਿਣ ਵਾਸਤੇ ਬਣਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।

ਡਾ: ਅਮਨਦੀਪ ਸਿੰਘ ਨੇ ਕਿਹਾ ਕਿ ਜ਼ਿੰਦਗੀ ਵਿਚ ਅਸਫ਼ਲਤਾਵਾਂ ਨੂੰ ਵੀ ਗਲੇ ਲਗਾਉਣਾ ਚਾਹੀਦਾ ਹੈ, ਪਰ ਸਫ਼ਲਤਾਵਾਂ ਵਾਸਤੇ ਜੋਸ਼ ਤੇ ਹੌਂਸਲੇ ਬੁਲੰਦ ਰੱਖਣੇ ਚਾਹੀਦੇ ਹਨ। ਉਨ੍ਹਾਂ ਵਿਦੇਸ਼ ਜਾਣ ਦੇ ਰੁਝਾਨ ਸਬੰਧੀ ਵਿਦਿਆਰਥੀਆਂ ਤੋਂ ਜਵਾਬ ਮੰਗੇ ਅਤੇ ਦੇਸ਼ ਵਿਚ ਵੀ ਕਿਰਤ ਦੇ ਮੌਕਿਆਂ ਵਾਸਤੇ ਉਤਸ਼ਾਹਿਤ ਕੀਤਾ।

ਜਸਪਾਲ ਸਿੰਘ ਕੌਮਾਂਤਰੀ ਪੱਤਰਕਾਰ ਨੇ ਆਪਣੀ ਧਰਤੀ ਨਾਲ ਜੁੜੇ ਰਹਿ ਕੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਦਾ ਸੱਦਾ ਦਿੱਤਾ ਅਤੇ ਵਿਦੇਸ਼ੀਂ ਵਸਣ ਦੀ ਚਕਾਚੌਂਧ ਦੀ ਅਸਲੀਅਤ ਨੂੰ ਸਮਝਣ ਲਈ ਸਾਵਧਾਨ ਕੀਤਾ।

ਇਸ ਮੌਕੇ ਸਿੰਘ ਸਭਾ ਲਹਿਰ ਦੇ 150 ਵੇਂ ਸਥਾਪਨਾ ਵਰ੍ਹੇ ਨੂੰ ਸਮਰਪਿਤ ਭਾਈ ਗੁਰਦਾਸ ਅਕੈਡਮੀ ਵਲੋਂ ਪ੍ਰਕਾਸ਼ਿਤ ਕਿਤਾਬ ‘ਪੰਥ ਮਿਲੌਨੀ’ ਜਾਰੀ ਕੀਤੀ ਗਈ, ਜੋ ਕਿ ਪੰਥਕ ਆਗੂਆਂ ਦੇ ਗੁਣਾਂ ਤੇ ਦੋਸ਼ਾਂ ਦਾ ਅਧਿਐਨ ਕਰਵਾਉਂਦੀ ਹੈ।

ਇਸ ਮੌਕੇ ਸ. ਸੁਖਵਿੰਦਰ ਸਿੰਘ ਮੁੰਬਈ, ਸ. ਕੁਲਵੰਤ ਸਿੰਘ ਮੁੰਬਈ, ਸ. ਪਰਮਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਸ. ਸਲੋਚਨਬੀਰ ਸਿੰਘ ਲੁਧਿਅਣਾ, ਸ. ਮਲਕੀਤ ਸਿੰਘ ਬੱਲ ਅਤੇ ਡਾ: ਕੁਲਵੰਤ ਕੌਰ ਤੋਂ ਇਲਾਵਾ ਸਿੰਘ ਬ੍ਰਦਰਜ਼ ਤੋਂ ਸ. ਕੁਲਜੀਤ ਸਿੰਘ, ਸ. ਹਰਪ੍ਰੀਤ ਸਿੰਘ, ਸ. ਹਰਜੀਤ ਸਿੰਘ, ਡਾ: ਭੁਪਿੰਦਰ ਸਿੰਘ, ਡਾ: ਅਮਰਬੀਰ ਸਿੰਘ, ਸ. ਬਰਿੰਦਰਪਾਲ ਸਿੰਘ, ਸ. ਮੋਹਨਦੀਪ ਸਿੰਘ, ਸ. ਕੁਲਦੀਪ ਸਿੰਘ, ਸ. ਗੁਰਵਿੰਦਰ ਸਿੰਘ ਅਤੇ ਮਲਕੀਤ ਸਿੰਘ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਦਿੱਲੀ ਗੁਰਦੁਆਰਾ ਕਮੇਟੀ ਡੱਟ ਕੇ ਮੇਘਾਲਿਆ ਦੇ 500 ਸਿੱਖ ਪਰਿਵਾਰਾਂ ਦੇ ਹਿੱਤਾਂ ਦੀ ਰਾਖੀ ਕਰੇਗੀ: ਕਾਹਲੋਂ

ਯੈੱਸ ਪੰਜਾਬ ਨਵੀਂ ਦਿੱਲੀ, 8 ਦਸੰਬਰ, 2023: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੇ ਇਕ ਉਚ ਪੱਧਰੀ ਵਫਦ ਵੱਲੋਂ ਮੇਘਾਲਿਆ ਵਿਚ 500...

ਸਿੱਖ ਫੈਡਰੇਸ਼ਨਾਂ ਵੱਲੋਂ ‘ਬੰਦੀ ਸਿੰਘਾਂ’ ਦੀ ਰਿਹਾਈ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ: ਪੀਰ ਮੁਹੰਮਦ

ਯੈੱਸ ਪੰਜਾਬ ਅੰਮ੍ਰਿਤਸਰ, 8 ਦਸੰਬਰ, 2023: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਪਣੀ ਅੰਮ੍ਰਿਤਸਰ ਫ਼ੇਰੀ ਦੌਰਾਨ ‘ਬੰਦੀ ਸਿੰਘਾਂ’ ਦੇ ਕੇਸਾਂ...

ਮਨੋਰੰਜਨ

ਸੰਗੀਤਕਾਰ ਭੁਪਿੰਦਰ ਬੱਬਲ ਅਤੇ ਮਨਨ ਭਾਰਦਵਾਜ ਨੇ ਮੋਹਾਲੀ ਵਿਖੇ ਬਾਲੀਵੁੱਡ ਫਿਲਮ ‘ਐਨੀਮਲ’ ਦੀ ਮੇਜ਼ਬਾਨੀ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 2 ਦਸੰਬਰ 2023: ਪ੍ਰਸਿੱਧ ਗਾਇਕ ਭੁਪਿੰਦਰ ਬੱਬਲ, ਜਿਨ੍ਹਾਂ ਨੇ ਸਭ ਤੋਂ ਦਮਦਾਰ ਤੇ ਰੌਂਗਟੇ ਖੜ੍ਹੇ ਕਰਨ ਵਾਲਾ ਗੀਤ “ਅਰਜਨ ਵੈਲੀ” ਗਾਇਆ ਅਤੇ ਪ੍ਰਸਿੱਧ ਸੰਗੀਤ ਨਿਰਮਾਤਾ ਮਨਨ ਭਾਰਦਵਾਜ ਨੇ ਪ੍ਰਸਿੱਧ ਕਲਾਕਾਰ ਰਣਬੀਰ ਕਪੂਰ, ਬੌਬੀ...

ਪਿਆਰ ਦੀ ਅਨੋਖੀ ਕਹਾਣੀ ਗੁਰਨਾਮ ਭੁੱਲਰ ਤੇ ਰੂਪੀ ਗਿੱਲ ਦੀ ਫ਼ਿਲਮ ‘ਪਰਿੰਦਾ ਪਾਰ ਗਿਆ’

ਜਿੰਦ ਜਵੰਦਾ ਜੀ ਐਸ ਗੋਗਾ ਪ੍ਰੋਡਕਸ਼ਨਜ਼ ਅਤੇ ਆਰ ਆਰ ਜੀ ਮੋਸ਼ਨ ਪਿਕਚਰਜ਼ ਦੇ ਸਹਿਯੋਗ ਨਾਲ ਬਣੀ ਗਾਇਕ ਤੇ ਨਾਇਕ ਗੁਰਨਾਮ ਭੁੱਲਰ ਤੇ ਅਦਾਕਾਰਾ ਰੂਪੀ ਗਿੱਲ ਦੀ ਜੋੜੀ ਵਾਲੀ ਫ਼ਿਲਮ ‘ਪਰਿੰਦਾ ਪਾਰ ਗਿਆ’ 24 ਨਵੰਬਰ 2023...

ਬੀਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਕਈ ਨਾਮੀ ਗਾਇਕਾਂ ਦੀ ਆਵਾਜ਼ ਵਿੱਚ ਸਾਂਝਾ ਕੀਤਾ ਨਵਾਂ ਗ਼ੀਤ ‘ਪੁਰਬ ਮੁਬਾਰਿਕ’

ਯੈੱਸ ਪੰਜਾਬ ਔਕਲੈਂਡ, 24 ਨਵੰਬਰ, 2023 (ਹਰਜਿੰਦਰ ਸਿੰਘ ਬਸਿਆਲਾ) ਸ੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 27 ਨਵੰਬਰ ਨੂੰ ਦੇਸ਼-ਵਿਦੇਸ਼ ’ਚ ਮਨਾਇਆ ਜਾ ਰਿਹਾ ਹੈ। ਹਰ ਸਾਲ ਜਿੱਥੇ ਗੁਰਬਾਣੀ ਦੀਆਂ ਨਵੀਂਆਂ ਐਲਬਮਾਂ ਆਉਂਦੀਆਂ ਹਨ...
spot_img
spot_img

ਸੋਸ਼ਲ ਮੀਡੀਆ

223,717FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...