ਯੈੱਸ ਪੰਜਾਬ
ਅੰਮ੍ਰਿਤਸਰ, 12 ਅਕਤੂਬਰ, 2024
ਮਹਾਰਾਸ਼ਟਰ ਸਰਕਾਰ ਨੇ ਸਿੱਖ ਭਾਈਚਾਰੇ ਦੀਆਂ ਕਈ ਮੁੱਖ ਮੰਗਾਂ ਨੂੰ ਮੰਨ ਲਿਆ ਹੈ ਅਤੇ ਉਨ੍ਹਾਂ ਦੀ ਸਫਲ ਪੂਰੀ ਹੋਣ ਦੀ ਸੂਚਨਾ ਆਧਿਕਾਰਕ ਤੌਰ ’ਤੇ ਘੋਸ਼ਿਤ ਕੀਤੀ ਹੈ।
ਇਸ ਸਭ ਉਪਰਾਲੇ ਪਿਛੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ (ਦਮਦਮੀ ਟਕਸਾਲ), ਸੰਤ ਬਾਬਾ ਘੋਲਾ ਸਿੰਘ ਜੀ, ਬਾਬਾ ਰਣਜੀਤ ਸਿੰਘ ਜੀ, ਅਤੇ ਬਾਬਾ ਧੀਰ ਸਿੰਘ ਜੀ ਦਾ ਵਿਸ਼ੇਸ਼ ਹੱਥ ਹੈ ਜਿੰਨ੍ਹਾਂ ਨੇ ਭਾਈਚਾਰੇ ਨੂੰ ਇੱਕਜੁੱਟ ਕੀਤਾ। ਇਹ ਮਹੱਤਵਪੂਰਨ ਪ੍ਰਾਪਤੀ ਸਿੱਖ ਸੰਗਤ, ਗੁਰਦੁਆਰਾ ਕਮੇਟੀਆਂ, ਸੇਵਕ ਜਥਿਆਂ ਅਤੇ ਸੇਵਕਾਂ ਦੀ ਨਿਰੰਤਰ ਸੇਵਾ ਅਤੇ ਸਮਰਪਣ ਤੋਂ ਬਿਨਾਂ ਸੰਭਵ ਨਹੀਂ ਸੀ।
ਸਰਕਾਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੀ ਸਥਾਪਨਾ ਕਰਦੇ ਹੋਏ ਮਹਾਰਾਸ਼ਟਰ ਦੇ ਪ੍ਰਮੁੱਖ ਚਿਹਰੇ ਬਲ ਮਲਕੀਤ ਸਿੰਘ ਨੂੰ ਇਸਦਾ ਮੁੱਖੀ ਨਿਯੁੱਕਤ ਕੀਤਾ ਹੈ।ਇਸਦੇ ਨਾਲ ਹੀ ਚਰਨਦੀਪ ਸਿੰਘ (ਹੈਪੀ ਸਿੰਘ) ਨੂੰ ਮਹਾਰਾਸ਼ਟਰ ਰਾਜ ਘੱਟ ਗਿਣਤੀ ਵਿਕਾਸ ਕਮਿਸ਼ਨ ਵਿੱਚ ਭਾਈਚਾਰੇ ਦਾ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜਸਪਾਲ ਸਿੰਘ ਸਿੱਧੂ ਨੂੰ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਦੀ ਅਗਵਾਈ ਕਰਨਗੇ।ਕਮੇਟੀ ਵਿੱਚ 11 ਮੈਂਬਰਾਂ ਵਿੱਚ ਜਸਪਾਲ ਸਿੰਘ ਸਿੱਧੂ, ਗੁਰਮੀਤ ਸਿੰਘ ਰੱਟੂ, ਗੁਰਮੀਤ ਸਿੰਘ ਕੋਕਰ,ਰਣਜੀਤ ਸਿੰਘ ਗਿੱਲ, ਅਮਰਜੀਤ ਸਿੰਘ ਕੁੰਜੀਵਾਲੇ, ਗੁਰਮੁੱਖ ਸਿੰਘ ਸੰਧੂ,ਬਲਬੀਰ ਸਿੰਘ ਟਾਕ,ਹਰਪ੍ਰੀਤ ਸਿੰਘ ਪੱਲਾ,ਸਰਬਜੀਤ ਸਿੰਘ ਸੈਣੀ, ਚਰਨਦੀਪ ਸਿੰਘ, ਭੁਪਿੰਦਰ ਸਿੰਘ ਆਨੰਦ, ਰਮੇਸ਼ਵਰ ਨਾਇਕ ਸ਼ਾਮਲ ਹਨ।
ਇਸ ਮੌਕੇ ਬਲ ਨੇ ਅਪਣੀ ਨਿਯੁੱਕਤੀ ਲਈ ਪ੍ਰਮਾਤਮਾ,ਸਮੂੰਹ ਸੰਗਤਾਂ,ਕਮੇਟੀਆਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਭਾਈਚਾਰੇ ਦੀ ਤਰੱਕੀ ਲਈ ਇੱਕਜੁੱਟ ਹੋ ਕੇ ਕੰਮ ਜਾਰੀ ਰੱਖਾਂਗੇ।
ਇਹ ਸਿਰਫ ਇੱਕ ਸ਼ੁਰੂਆਤ ਹੈ, ਇੱਕ ਰੌਸ਼ਨ ਭਵਿੱਖ ਦੀ।ਉਨ੍ਹਾਂ ਕਿਹਾ ਕਿ ਦੇਵੇਂਦਰ ਫੜਨਵੀਸ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਡੀਆਂ ਸਾਰੀਆਂ ਮੰਗਾਂ ਜਿਸ ਵਿੱਚ ਨੰਦੇੜ ਲਈ ਵੰਦੇ ਭਾਰਤ ਟ੍ਰੇਨ ਦੀ ਕਨੈਕਟੀਵਿਟੀ,ਵਾਸੀ ਵਿਖੇ ਪੰਜਾਬ ਭਵਨ ਪਲਾਟ ਦਾ ਮਾਮਲਾ ਹੱਲ,ਪਨਵੇਲ ਤੋਂ ਉੱਤਰੀ ਭਾਰਤ ਲਈ ਟ੍ਰੇਨ ਦੀ ਬਿਹਤਰ ਕਨੈਕਟੀਵਿਟੀ,ਉਲਵੇ, ਨਵੀ ਮੁੰਬਈ ਵਿੱਚ ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ ਲਈ ਜਮੀਨ ਦੀ ਅਲਾਟਮੈਂਟ ਆਦਿ ਦੇ ਹੱਲ ਲਈ ਸਿਫਾਰਸ਼ੀ ਪੱਤਰ ਜਾਰੀ ਕੀਤਾ ਗਿਆ ਹੈ।
ਬਲ ਮਲਕੀਤ ਸਿੰਘ, ਹੈਪੀ ਸਿੰਘ,ਜਸਪਾਲ ਸਿੰਘ ਸੋਢੀ।