Wednesday, April 17, 2024

ਵਾਹਿਗੁਰੂ

spot_img
spot_img

ਸਿੱਧੂ ਮੂਸੇਵਾਲਾ ਦਾ ਗ਼ੀਤ ‘ਐਸ.ਵਾਈ.ਐਲ’ ਯੂ-ਟਿਊਬ ਤੋਂ ਹਟਿਆ, ਸਰਕਾਰ ਦੀ ਸ਼ਿਕਾਇਤ ’ਤੇ ਹਟਾਇਆ ਗਿਆ ਗ਼ੀਤ

- Advertisement -

ਯੈੱਸ ਪੰਜਾਬ
ਨਵੀਂ ਦਿੱਲੀ, 26 ਜੂਨ, 2022:
ਬੀਤੀ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਨਾਮਵਰ ਪੰਜਾਬੀ ਗਾਇਕ-ਰੈਪਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਗ਼ੀਤ ‘ਐਸ.ਵਾਈ.ਐਲ’ ਯੂ ਟਿਊਬ ਤੋਂ ਹਟਾ ਦਿੱਤਾ ਗਿਆ ਹੈ।

ਯੂ ਟਿਊਬ ਖੋਲ੍ਹਣ ’ਤੇ ਇਹ ਪਤਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਅਧਿਕਾਰ ਯੂ ਟਿਊਬ ਅਕਾਊਂਟ, ਜਿਸ ਵਿੱਚ ਉਸਦੇ 1.7 ਮਿਲੀਅਨ ਸਬਸਕਰਾਈਬਰ ਹਨ ਉੱਤੇ ਇਹ ਵੀਡੀਓ ਹੁਣ ਉਪਲਬਧ ਨਹੀਂ ਹੈ।

ਇਸ ਗ਼ੀਤ ਵਿੱਚ ਸਿੱਧੂ ਮੂਸੇਵਾਲਾ ਨੇ ਇਸ ਗ਼ੀਤ ਵਿੱਚ ਨਾ ਕੇਵਲ ਐਸ.ਵਾਈ.ਐਲ. ਦਾ ਹਵਾਲਾ ਦਿੰਦਿਆਂ ਪੰਜਾਬ ਵੱਲੋਂ ਪਾਣੀ ਦਾ ਤੁਬਕਾ ਨਾ ਦੇਣ ਦੀ ਗੱਲ ਆਖ਼ੀ ਗਈ ਸੀ ਸਗੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਉਠਾਇਆ ਗਿਆ ਸੀ। Çਾਂੲਸ ਗ਼ੀਤ ਵਿੱਚ ਚੰਡੀਗੜ੍ਹ ਵੀ ਪੰਜਾਬ ਦੇ ਹਵਾਲੇ ਕਰਨਦਾ ਜ਼ਿਕਰ ਸੀ।

ਇਹ ਤਾਂ ਸਪਸ਼ਟ ਹੈ ਕਿ ਇਹ ਵੀਡੀਓ ਭਾਰਤ ਵਿੱਚ ਵੇਖ਼ਣ ਵਾਲੇ ਸਬਸਕਰਾਈਬਰਾਂ ਲਈ ਹਟਾ ਦਿੱਤਾ ਗਿਆ ਹੈ ਪਰ ਇਹ ਸਪਸ਼ਟ ਨਹੀਂ ਕਿ ਕੀ ਇਹ ਵੀਡੀਓ ਹੋਰਨਾਂ ਦੇਸ਼ਾਂ ਵਿੱਚ ਵੇਖ਼ਿਆ ਜਾ ਸਕਦਾ ਹੈ ਜਾਂ ਨਹੀਂ।

ਯੂ ਟਿਊਬ ਨੇ ਇਸ ਵੀਡੀਓ ਨੂੰ ‘ਅਨਅਵੇਲੇਬਲ’ ਦੱਸਦੇ ਹੋਏ ਲਿਖ਼ਿਆ ਹੈ ਕਿ ਇਹ ਵੀਡੀਓ ਇਸ ਦੇਸ਼ ਵਿੱਚ ਉਪਲਬਧ ਨਹੀ ਹੈ। ਯੂ ਟਿਊਬ ਨੇ ਸਾਫ਼ ਲਿਖ਼ਿਆ ਹੈ ਕਿ ਇਹ ਵੀਡਓ ਸਰਕਾਰ ਵੱਲੋਂ ਆਈ ਕਾਨੂੰਨੀ ਸ਼ਿਕਾਇਤ ਦੇ ਬਾਅਦ ਹਟਾਇਆ ਗਿਆ ਹੈ। ਇੱਥੇ ਸਰਕਾਰ ਦਾ ਮਤਲਬ ਕੇਂਦਰ ਸਰਕਾਰ ਸਮਝਿਆ ਜਾ ਸਕਦਾ ਹੈ।

23 ਜੂਨ 2022 ਨੂੰ ਸ਼ਾਮ ਵੇਲੇ ਯੂ ਟਿਊਬ ’ਤੇ ਪੀ੍ਰਮੀਅਰ ਕੀਤੇ ਗਏ ਇਸ ਗ਼ੀਤ ਦੇ ਲਗਪਗ 28 ਮਿਲੀਅਨ ਵਿਊ ਹੋ ਚੁੱਕੇ ਸਨ ਅਤੇ 3.3 ਮਿਲੀਅਨ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਸੀ।

ਇਸ ਗ਼ੀਤ ਦੇ ਰਿਲੀਜ਼ ਹੋਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਸੀ। ਜਿੱਥੇ ਪੰਜਾਬ ਦੇ ਜ਼ਿਆਦਾਤਰ ਆਗੂ ਅਤੇ ਕਈ ਧਿਰਾਂ ਇਸ ਗ਼ੀਤ ਦੀ ਸ਼ਲਾਘਾ ਕਰ ਰਹੀਆਂ ਸਨ ਉੱਥੇ ਕੁਝ ਪਾਰਟੀਆਂ ਦੇ ਨੇਤਾਵਾਂ ਵੱਲੋਂ ਇਸ ਦੀ ਅਲੋਚਨਾ ਵੀ ਕੀਤੀ ਗਈ ਸੀ।

ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਭਾਰੀ ਬਹਿਸ ਮੁਬਹਿਸੇ ਦਾ ਕਾਰਨ ਬਣਿਆ ਹੋਇਆ ਸੀ।

ਇਸ ਗ਼ੀਤ ਨੂੰ ਯੂਟਿਊਬ ਤੋਂ ਹਟਾਉਣ ਦਾ ਸਮਾਂ ਵੀ ਦਿਲਚਸਪ ਰਿਹਾ। ਜਿਵੇਂ ਹੀ ਪੰਜਾਬ ਵਿੱਚ ਸੰਗਰੂਰ ਦੀ ਜ਼ਿਮਨੀ ਚੋਣ ਦਾ ਨਤੀਜਾ ਸਾਹਮਣੇ ਆਇਆ, ਉਸਤੋਂ ਤੁਰੰਤ ਬਾਅਦ ਹੀ ਇਹ ਗੱਲ ਨੋਟਿਸ ਵਿੱਚ ਆਈ ਕਿ ਇਹ ਗ਼ੀਤ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਢੀਡਸਾ ਗਰੁੱਪ ਦੇ ਨਰਾਜ ਆਗੂਆ ਨੇ ਬਣਾਈ ਨਵੀ ਪਾਰਟੀ, ਬੇਗਮਪੁਰਾ ਖਾਲਸਾ ਰਾਜ ਪਾਰਟੀ ਦਾ ਐਲਾਨ ਤਖਤ ਸ੍ਰੀ ਕੇਸ਼ਗੜ ਸਾਹਿਬ ਵਿਖੇ ਹੋਇਆ

ਯੈੱਸ ਪੰਜਾਬ 14 ਅਪ੍ਰੈਲ, 2024 ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸਾਬਕਾ ਕੇਦਰੀ ਮੰਤਰੀ ਸੁਖਦੇਵ ਸਿੰਘ ਢੀਡਸਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,200FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...