ਸਚਿਨ ਥਾਪਨ ਨੂੰ ਹਵਾਲਗੀ ਰਾਹੀਂ ਅਜਰਬਾਈਜਾਨ ਤੋਂ ਲਿਆਂਦਾ ਗਿਆ ਸੀ ਵਾਪਸ
ਯੈੱਸ ਪੰਜਾਬ
ਮਾਨਸਾ, 29 ਸਤੰਬਰ, 2023:
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ ਸਚਿਨ ਥਾਪਨ ਬਿਸ਼ਨੋਈ ਨੂੰ ਪੰਜਾਬ ਪੁਲਿਸ ਮਾਨਸਾ ਲੈ ਕੇ ਆਈ ਹੈ।
ਉਹ ਹੁਣ ਤਕ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਸੀ ਅਤੇ ਮਾਨਸਾ ਪੁਲਿਸ ਉਸਨੂੰ ਹੁਣ ‘ਪ੍ਰੋਡਕਸ਼ਨ ਵਾਰੰਟ’ ’ਤੇ ਲੈ ਕੇ ਆਈ ਹੈ।
ਸਚਿਨ ਥਾਪਨ ਨੂੰ ਅੱਜ ਮਾਨਸਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ’ਤੇ ਅਦਾਲਤ ਨੇ ਉਸਨੂੰ 6 ਅਕਤੂਬਰ ਤਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਭਾਰੀ ਸੁਰੱਖ਼ਿਆ ਹੇਠ ਪੰਜਾਬ ਪੁਲਿਸ ਦੀ ਇੱਕ ਟੁਕੜੀ ਸ਼ੁੱਕਰਵਾਰ ਨੂੰ ਸਚਿਨ ਥਾਪਨ ਨੂੰ ਲੈ ਕੇ ਮਾਨਸਾ ਪੁੱਜੀ ਜਿੱਥੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਵਿੱਚ ਉਸਤੋਂ ਪੁੱਛ ਗਿੱਛ ਕੀਤੀ ਜਾਵੇਗੀ।
ਸਚਿਨ ਥਾਪਨ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਯੋਜਨਾਕਾਰਾਂ ਵਿੱਚੋਂ ਇੱਕ ਸੀ ਅਤੇ ਉਹ ਫ਼ਰਜ਼ੀ ਪਾਸਪੋਰਟ ਬਣਾ ਕੇ ਅਜ਼ਰਬਾਈਜਾਨ ਚਲਾ ਗਿਆ ਸੀ ਜਿੱਥੋਂ ਉਸਨੂੰ ਹਵਾਲਗੀ ਰਾਹੀਂ ਵਾਪਸ ਬੁਲਾ ਕੇ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ।
ਇਸ ਨੂੰ ਵੀ ਪੜ੍ਹੋ:
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੁਖ਼ਬੀਰ ਬਾਦਲ, ਸੁਮੇਧ ਸੈਣੀ, ਉਮਰਾਨੰਗਲ ਤੇ ਹੋਰਨਾਂ ਨੂੰ ਮਿਲੀ ਹਾਈਕੋਰਟ ਤੋਂ ਰਾਹਤ
ਮਨਪ੍ਰੀਤ ਬਾਦਲ ਨੂੰ ਭਾਲ ਰਹੀ ਵਿਜੀਲੈਂਸ, ਪੰਜਾਬ ਸਣੇ 6 ਸੂਬਿਆਂ ਵਿੱਚ ਛਾਪੇਮਾਰੀ ਦੀਆਂ ਖ਼ਬਰਾਂ
ਸੁਖ਼ਪਾਲ ਖ਼ਹਿਰਾ ਨੂੰ ਮਿਲਣ ਜਲਾਲਾਬਾਦ ਪੁੱਜੇ ਸੀਨੀਅਰ ਕਾਂਗਰਸ ਆਗੂਆਂ ਨੂੰ ਮੁਲਾਕਾਤ ਦੀ ਨਹੀਂ ਮਿਲੀ ਇਜਾਜ਼ਤ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ