- Advertisement -
ਅੱਜ-ਨਾਮਾ
ਸਿੱਧੂ ਗਿਆ ਸੀ ਪਾਕਿ ਤੇ ਪਰਤ ਆਇਆ,
ਕਰ ਗਿਆ ਨਵੇਂ ਕਈ ਖੜੇ ਵਿਵਾਦ ਬੇਲੀ।
ਮੁੱਦਾ ਪਕੜ ਲਿਆ ਸਿੱਧੂ ਦਾ ਭਾਜਪਾਈਆਂ,
ਪੈ ਗਈ ਰੱਫੜ ਦੀ ਨਵੀਂ ਬੁਨਿਆਦ ਬੇਲੀ।
ਕਾਂਗਰਸ ਆਗੂ ਵੀ ਅੰਦਰੋਂ ਕਈ ਰਿੱਝਣ,
ਕਹਿੰਦੇ, ਪਾਉਂਦਾ ਈ ਨਿੱਤ ਫਸਾਦ ਬੇਲੀ।
ਕਿਹੜਾ ਬੋਲਦਾ ਕਿਹੜਾ ਕੁਝ ਚੁੱਪ ਰਹਿੰਦਾ,
ਕਰਦਾ ਸਿੱਧੂ ਨਹੀਂ ਗਿਣਤੀਆਂ ਯਾਦ ਬੇਲੀ।
ਦਿੱਸਦਾ ਫਿਰਦਾ ਬਈ ਕਿਤੇ ਨਵਜੋਤ ਸਿੱਧੂ,
ਬਣਿਆ ਏਹੋ ਜਿਹੀ ਖਬਰ ਕੁਝ ਘੱਟ ਸਿੱਧੂ।
ਜਦ ਵੀ ਰੌਣਕ ਵਿੱਚ ਰੜਕਦਾ ਨਹੀਂ ਸਿੱਧੂ,
ਬਣ ਗਿਆ ਏਦਾਂ ਦੀ ਖਬਰ ਆ ਝੱਟ ਸਿੱਧੂ।
-ਤੀਸ ਮਾਰ ਖਾਂ
11 ਨਵੰਬਰ, 2019
ਇਸ ਨੂੰ ਵੀ ਪੜ੍ਹੋ:
ਨਵਜੋਤ ਸਿੱਧੂ ਨੂੰ “ਫਖਰ-ਏ-ਕੌਮ” ਅਤੇ “ਭਾਰਤੀ ਹੀਰੇੇ” ਵਜੋਂ ਸਨਮਾਨਿਤ ਕੀਤਾ ਜਾਵੇਗਾ: ਡਾ ਟਾਂਡਾ
- Advertisement -