- Advertisement -
ਯੈੱਸ ਪੰਜਾਬ
ਅਬੋਹਰ, 16 ਅਪ੍ਰੈਲ, 2024
ਅਬੋਹਰ ਦੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਬਾਹਰ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਫ਼ਾਇਰ ਵੀ ਕੀਤੇ ਗਏ ਪਰ ਚੰਗੇ ਭਾਗੀਂ ਕਿਸੇ ਨੂੰ ਗੋਲੀ ਨਹੀਂ ਲੱਗੀ।
ਫ਼ਾਜ਼ਿਲਕਾ ਦੀ ਐੱਸ.ਐੱਸ.ਪੀ. ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਸੀ ਕਿ ਕਾਲਜ ਦੇ ਬਾਹਰ ਦੋ ਵਿਦਿਆਰਥੀ ਗਰੁੱਪ ਆਹਮੋ ਸਾਹਮਣੇ ਹੋਏ ਹਨ ਜਿਸ ’ਤੇ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਕਾਲਜ ਦੇ ਬਾਹਰ ਝਗੜਾ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ।
ਇਨ੍ਹਾਂ ਵਿੱਚ ਉਹ ਨੌਜਵਾਨ ਵੀ ਸ਼ਾਮਲ ਹੈ ਜਿਸਨੇ ਆਪਣੇ ਹਥਿਆਰ ਨਾਲ ਫ਼ਾਇਰ ਕੱਢੇ ਸਨ। ਉਸਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ।
ਪਤਾ ਲੱਗਾ ਹੈ ਕਿ ਕਾਲਜ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ ਜਿਸ ਦੇ ਚੱਲਦਿਆਂ ਸਥਿਤੀ ਇੱਥੇ ਤਕ ਆਣ ਪੁੱਜੀ।
- Advertisement -