Tuesday, September 27, 2022

ਵਾਹਿਗੁਰੂ

spot_imgਮਹਿਲਕਲਾਂ ਲੋਕ ਸੰਗਰਾਮ ਦੇ 25 ਵਰ੍ਹੇ: ਔਰਤ ਮੁਕਤੀ ਦੀ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦੇ 25ਵੇਂ ਸ਼ਰਧਾਂਜਲੀ ਸਮਾਗਮ ਮੌਕੇ ਸੂਹੀ ਲਾਟ ਮਘਦੀ ਰੱਖਣ ਦਾ ਅਹਿਦ ਲਿਆ

ਮਹਿਲਕਲਾਂ, 12 ਅਗਸਤ, 2022 (ਦਲਜੀਤ ਕੌਰ ਭਵਾਨੀਗੜ੍ਹ )
ਔਰਤ ਮੁਕਤੀ ਦਾ ਚਿੰਨ੍ਹ ਸ਼ਹੀਦ ਕਿਰਨਜੀਤ ਕੌਰ ਦਾ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਦਹਿ ਹਜਾਰਾਂ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ,ਨੌਜਵਾਨਾਂ ਦੇ ਕਾਫਲੇ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਇਸ ਲੋਕ ਘੋਲ ਦੌਰਾਨ ਬੇਵਕਤੀ ਵਿਛੋੜਾ ਦੇ ਗਏ ਚਾਰ ਸੰਗਰਾਮੀ ਯੋਧਿਆਂ ਮਰਹੂਮ ਮੋਹਣ ਸਿੰਘ, ਭਗਵੰਤ ਸਿੰਘ, ਕੁਲਵੰਤ ਰਾਏ, ਪ੍ਰੀਤਮ ਦਰਦੀ ਨੂੰ ਸ਼ਰਧਾਂਜਲੀ ਭੇਟ ਅਤੇ ਉਨ੍ਹਾਂ ਵੱਲੋਂ ਮਸ਼ਾਲਚੀ ਬਣ ਬਾਲੀ ਸੰਘਰਸ਼ ਦੀ ਸੂਹੀ ਲਾਟ ਨੂੰ ਮਘਦਾ ਰੱਖਣ ਦੇ ਅਹਿਦ ਨਾਲ ਹੋਈ।

ਇਸ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਮਹਿਲਕਲਾਂ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਅਤੇ ਬੁਲਾਰੇ ਸਾਥੀ ਨਰਾਇਣ ਦੱਤ ਨੇ 25 ਸਾਲ ਤੋਂ ਮਹਿਲਕਲਾਂ ਦੀ ਧਰਤੀ ਦੇ ਜੁਝਾਰੂ ਵਾਰਸਾਂ ਵੱਲੋਂ ਐਕਸ਼ਨ ਕਮੇਟੀ ਦੀ ਢਾਲ ਤੇ ਤਲਵਾਰ ਬਣਨ ਲਈ ਜੈ-ਜੈ ਕਾਰ ਆਖਦਿਆਂ ਸੂਹੀ ਸਲਾਮ ਭੇਟ ਕੀਤੀ। ਦੋਵੇਂ ਆਗੂਆਂ ਕਿਹਾ ਕਿ ਬੀਤੇ ਇਤਿਹਾਸ ਦੇ ਸੰਗਰਾਮੀ ਜੂਝ ਮਰਨ ਦੀ ਕੁਰਬਾਨੀ ਨਾਲ ਲਵਰੇਜ ਵਿਰਸੇ ਨੂੰ ਨਾਂ ਸਿਰਫ ਜਿਉਂਦਿਆਂ ਹੀ ਰੱਖਿਆ ਹੈ ਸਗੋਂ ਮੌਜੂਦਾ ਦੌਰ ਅੰਦਰ ਵੱਡੀਆਂ ਚੁਣੌਤੀਆਂ ਦਾ ਟਾਕਰਾ ਕਰਦਿਆਂ ਆਪਣੇ ਹੱਥੀਂ ਇਤਿਹਾਸਕ ਜਿੱਤਾਂ ਜਿੱਤਕੇ ਨਵੀਂ ਮਿਸਾਲ ਕਾਇਮ ਕੀਤੀ ਹੈ।

ਇਸ ਸਮੇਂ ਵਿਸ਼ੇਸ਼ ਤੌਰ`ਤੇ ਸਮਾਗਮ ਵਿੱਚ ਸ਼ਾਮਿਲ ਹੋਈ ਔਰਤ ਹੱਕਾਂ ਸਮੇਤ ਸਮਾਜਿਕ ਸਰੋਕਾਰਾਂ ਉੱਪਰ ਖੋਜ ਭਰਪੂਰ ਕੰਮ ਕਰਨ ਵਾਲੀ ਗੁਰਸ਼ਰਨ ਸਿੰਘ ਭਾਅ ਜੀ ਦੀ ਬੇਟੀ ਨਵਸ਼ਰਨ ਕੌਰ ਨੇ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਤੋਂ ਪ੍ਰੇਰਨਾ ਹਾਸਲ ਕਰਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦੀਆਂ ਅੱਧ ਸੰਸਾਰ ਦੀਆਂ ਮਾਲਿਕ ਔਰਤਾਂ ਨੂੰ ਸੰਘਰਸ਼ਾਂ ਦਾ ਅਹਿਮ ਹਿੱਸਾ ਬਨਣ ਲਈ ਸੰਗਰਾਮੀ ਮੁਬਾਰਕ ਦਿੱਤੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਗਰਮ ਸ਼ਮੀੂਲੀਅਤ ਤੋਂ ਬਿਨ੍ਹਾਂ ਮਹਿਲਕਲਾਂ ਐਕਸ਼ਨ ਕਮੇਟੀ ਦੇ ਇੱਕ ਅਹਿਮ ਆਗੂ ਦੀ ਸਜਾ ਰੱਦ ਕਰਾਉਣਾ ਸੰੰਭਵ ਹੀ ਨਹੀਂ ਸੀ। ਇਸ ਪ੍ਰਬੰਧ ਅਧੀਨ ਔਰਤਾਂ ਦੀ ਮੁਕਤੀ ਸੰਭਵ ਵੀ ਨਹੀਂ ਹੈ। ਇਸ ਲਈ ਔਰਤਾਂ ਨੂੰ ਚੇਤੰਨ ਅਗਵਾਈ ਅਧੀਨ ਨਵਾਂ ਸਮਾਜ ਸਿਰਜਣ ਲਈ ਅੱਗੇ ਆਉਣਾ ਹੋਵੇਗਾ।

ਆਰਐੱਮਪੀਆਈ ਦੇ ਕੌਮੀ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮਹਿਲਕਲਾਂ ਦੀ ਸੰਗਰਾਮੀ ਧਰਤੀ ਦੇ ਵਾਰਸਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਭਾਵੇਂ ਅਸੀਂ ਗੁੰਡਾ-ਪੁਲਿਸ-ਸਿਆਸੀ ਗੱਠਜੋੜ ਖਿਲਾਫ ਵੱਡੀ ਕੜਾਈ ਜਿੱਤ ਲਈ ਹੈ। ਪਰ ਇਹ ਅੰਤਿਮ ਜਿੱਤ ਨਹੀ ਹੈ। ਅੱਜ ਵੀ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਦੇ 37 % ਨੁਮਾਇੰਦਿਆਂ ਦਾ ਅਪਰਾਧਿਕ ਪਿਛੋਕੜ ਹੈ।

ਇਸੇ ਕਰਕੇ ਔਰਤਾਂ ਉੱਪਰ ਜਬਰ ਜੁਲਮ ਲਗਾਤਾਰ ਵਧ ਰਿਹਾ ਹੈ।ਅਜਿਹੀ ਹਾਲਤ ਵਿੱਚ ਅਸੀਂ ਆਸ ਨਹੀਂ ਕਰ ਸਕਦੇ ਕਿ ਇਹ ਲੋਕ ਔਰਤਾਂ ਉੱਤੇ ਜਬਰ ਨੂੰ ਰੋਕਣਗੇ।ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਸ਼ਹੀਦ ਕਿਰਨਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿ ਮਹਿਲਕਲਾਂ ਦੀ ਧਰਤੀ ਦੇ ਵਾਰਸਾਂ ਵੱਲੋਂ ਸ਼ੁਰੂ ਕੀਤੀ ਸਾਂਝੇ ਸੰਘਰਸ਼ਾਂ ਦੀ ਵਿਰਾਸਤ ਦੀ ਗੂੰਜ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਵੀ ਗੂੰਜਦੀ ਰਹੀ ਹੈ।

ਬੁਰਜਗਿੱਲ ਨੇ ਮੋਦੀ ਹਕੂਮਤ ਦੀਆਂ ਖੇਤੀ ਖੇਤਰ ਉੱਪਰ ਵਿਸ਼ਵ ਵਪਾਰ ਸੰਸਥਾ ਰਾਹੀਂ ਨਵੇਂ ਸਿਰਿਉਂ ਕਬਜਾ ਕਰਨ ਦੀਆਂ ਸਜਿਸ਼ਾਂ ਅਤੇ ਲਖੀਮਪੁਰ ਖੀਰੀ ਕਤਲ ਕਾਂਡ ਦੇ ਸਾਜਿਸ਼ਘਾੜੇ ਅਜੈ ਮਿਸ਼ਰਾ ਟੈਣੀ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਾਉਣ, ਗ੍ਰਿਫਤਾਰ ਕੀਤੇ ਨਿਰਦੋਸ਼ ਕਿਸਾਨਾਂ ਨੂੰ ਰਿਹਾਅ ਕਰਉਣ ਲਈ ਐੱਸਕੇਐੱਮ ਦੀ ਅਗਵਾਈ ਵਿੱਚ ਲੱਗੇ ਮੋਰਚੇ ਨੂੰ ਸਫਲ ਬਨਾਉਣ ਦੀ ਅਪੀਲ ਕੀਤੀ।

ਸੀਪੀਆਈ ਦੇ ਸੂਬਾ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਮੋਦੀ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਵਿਰੋਧੀ ਨੀਤੀ ਦੀ ਚੀਰਫਾੜ ਕਰਦਿਆਂ ਕਿਹਾ ਕਿ ਰਾਜ ਗੱਦੀ ਉੱਪਰ ਕਾਬਜ ਹਾਕਮ ਮੁਲਕ ਦੇ ਜਲ, ਜੰਗਲ, ਜਮੀਨ ਸਮੇਤ ਮੁਲਕ ਦੇ ਕੁਦਰਤੀ ਸ੍ਰੋਤ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੇ ਹਨ। ਮੋਦੀ ਹਕੂਮਤ ਦੀ ਇਸ ਲੋਕ ਵਿਰੋਧੀ ਨੀਤੀ ਨੂੰ ਪੁੱਠਾ ਗੇੜਾ ਦੇਣ ਲਈ ਮਹਿਲਕਲਾਂ ਵਰਗੇ ਸਾਂਝੇ ਲੋਕ ਸੰਘਰਸ਼ਾਂ ਦੀ ਵਿਰਾਸਤ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।

ਨੌਜਵਾਨ ਆਗੂ ਹਰਪ੍ਰੀਤ ਮਲੂਕਪੁਰ ਨੇ ਨੌਜਵਾਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂ ਹੁੰਦਿਆਂ, ਜਿੰਦਗੀ ਜਿਉਣ ਦੇ ਅਸਲ ਮਕਸਦ ਸਮਝਣ, ਲੁੱਟ, ਜਬਰ, ਦਾਬੇ ਤੋਂ ਰਹਿਤ ਨਵਾਂ ਲੋਕ ਪੱਖੀ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੀ ਜਮਾਤੀ ਜੱਦਜਿਹਿਦ ਦਾ ਅਹਿਮ ਹਿੱਸਾ ਬਨਣ ਦੀ ਲੋੜ `ਤੇ ਜੋਰ ਦਿੱਤਾ।

ਡੈਮੋਕਰੈਟਿਕ ਟੀਚਰਜ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀ ਜਾ ਰਹੀ ਲੋਕ ਮੁਲਾਜਮ ਵਿਰੋਧੀ ਨੀਤੀ ਖਿਲਾਫ ਮਹਿਲਕਲਾਂ ਦੀ ਲੋਕ ਸ਼ਕਤੀ ਤੋਂ ਪ੍ਰੇਰਨਾ ਹਾਸਲ ਕਰਕੇ ਸਾਂਝੇ ਇੱਕਜੁੱਟ ਸੰਘਰਸ਼ ਦੀ ਲੋੜ `ਤੇ ਜੋਰ ਦਿੱਤਾ।

ਐਕਸ਼ਨ ਕਮੇਟੀ ਮਹਿਲਕਲਾਂ ਦੇ ਮਰਹੂਮ ਕਨਵੀਨਰ ਭਗਵੰਤ ਸਿੰਘ ਮਹਿਲਕਲਾਂ ਦੀ ਜੀਵਨ ਸਾਥਣ ਪਮ੍ਰੇਪਾਲ ਕੌਰ ਨੇ ਸ਼ਹੀਦ ਕਿਰਨਜੀਤ ਕੌਰ ਦੀ ਜੂਝ ਮਰਨ ਦੀ ਭਾਵਨਾ ਨੂੰ ਅਮਰ ਕਰਾਰ ਦਿੱਤਾ। ਅੱਧ ਸੰਸਾਰ ਦੀਆਂ ਮਾਲਕ ਭੈਣਾਂ ਜਿਨ੍ਹਾਂ ਨੂੰ ਮਹਿਲਕਲਾਂ ਦੀ ਧਰਤੀ ਨੇ ਜਥੇਬੰਦ ਹੋਣ,ਸੰਘਰਸ਼ ਕਰਨ ਤੋਂ ਅੱਗੇ ਨਵਾਂ ਸਮਾਜ ਸਿਰਜਣ, ਜਿੱਥੇ ਔਰਤਾਂ ਦੀ ਮੁਕਤੀ ਸੰਭਵ ਹੈ, ਲਈ ਅੱਗੇ ਆਉਣ ਦੀ ਲੋੜ`ਤੇ ਜੋਰ ਦਿੱਤਾ।

ਟੈਕਨੀਕਲ ਸਰਵਸਿਜ ਯੁਨੀਅਨ (ਰਜਿ) ਸਰਕਲ ਬਰਨਾਲਾ ਦੇ ਸਰਕਲ ਸਕੱਤਰ ਕੁਲਵੀਰ ਅੋਲਖ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਜਦੋਂ ਨਿੱਜੀਕਰਨ ਦਾ ਹੱਲਾ ਤੇਜ ਕਰਦਿਆਂ ਅਦਾਰਿਆਂ ਨੂੰ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕਫੌਡੀਆਂ ਦੇ ਭਾਅ ਵੇਚ ਰਹੀ ਹੈ ਤਾਂ ਮਹਿਲਕਲਾਂ ਲੋਕ ਘੋਲ ਵਰਗੇ ਸਾਂਝੇ ਸੰਘਰਸ਼ਾਂ ਰਾਹੀਂ ਮੋੜਾ ਦੇਣ ਦੀ ਲੋੜ ਹੈ।

ਅਧਿਆਪਕ ਦਲ ਦੇ ਆਗੂ ਬਲਦੇਵ ਧੋਲਾ ਨੇ ਸ਼ਹੀਦ ਕਿਰਨਜੀਤ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਅਧਿਆਪਕ ਵਰਗ ਵੱਲੋਂ 25 ਸਾਲਾਂ ਦੇ ਇਸ ਲੋਕ ਸੰਘਰਸ਼ ਵਿੱਚ ਨਿਭਾਈ ਸ਼ਾਨਾਮੱਤਾ ਭੁਮਿਕਾ ਨੂੰ ਸਿਜਦਾ ਕੀਤਾ। ਇਸ ਸਮੇਂ ਸਟੇਜ ਸਕੱਤਰ ਦੇ ਫਰਜ ਐਕਸ਼ਨ ਕਮੇਟੀ ਮੈਂਬਰ ਮਨਜੀਤ ਧਨੇਰ ਨੇ ਬਾਖੂਬੀ ਨਿਭਾਏ।

ਐਕਸ਼ਨ ਕਮੇਟੀ ਮੈਂਬਰ ਗੁਰਮੀਤ ਸੁਖਪੁਰ ਅਤੇ ਅਮਰਜੀਤ ਕੁੱਕੂ ਨੇ ਮੌਜੂਦਾ ਦੌਰ ਦੇ ਭਖਵੇਂ ਮੁੱਦਿਆਂ`ਤੇ ਮਤੇ ਪੇਸ਼ ਕੀਤੇ। ਇਨ੍ਹਾਂ ਮਤਿਆਂ ਨੂੰ ਅਕਾਸ਼ ਗੁੰਜਾਊ ਨਾਹਰਿਆਂ ਨਾਲ ਗੁਰਮੀਤ ਸੁਖਪੁਰ ਨੇ ਪਾਸ ਕਰਵਾਇਆ। ਅਧਿਆਪਕ ਸਾਥੀਆਂ ਵੱਲੋਂ ਫੰਡ ਪੱਖੋਂ ਦਿੱਤੇ ਗਏ ਲੱਖਾਂ ਰੁਪਏ ਫੰਡ ਦੇ ਉਤਸ਼ਾਹਜਨਕ ਹੁੰਗਾਰੇ ਨੂੰ ਗੁਰਮੀਤ ਸੁਖਪੁਰ ਨੇ ਸਾਂਝਿਆਂ ਕੀਤਾ। ਵਲੰਟੀਅਰ, ਟੈਂਟ, ਸਾਊਂਡ ਦੀ ਜਿੰਮੇਵਾਰੀ ਅਮਰਜੀਤ ਕੁੱਕੂ ਅਤੇ ਗੁਰਦੇਵ ਸਿੰਘ ਮਹਿਲਖੁਰਦ ਦੀ ਦੇਖ ਰੇਖ ਹੇਠ ਟੈਕਨੀਕਲ ਸਰਵਸਿਜ ਯੁਨੀਅਨ ਦੇ ਆਗੂਆਂ ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ ਅਤੇ ਕੁਲਵੀਰ ਅੋਲਖ ਦੀ ਅਗਵਾਈ ਹੇਠ ਅਤੇ ਮੈਡੀਕਲ ਪੈ੍ਰਕਟੀਸ਼ਨਰਾਂ ਨੇ ਸਾਂਝੇ ਤੌਰ`ਤੇ ਨਿਭਾਈ। ਮੈਡੀਕਲ ਪ੍ਰੈਕਟੀਸ਼ਨਰਾਂ ਵੱਲੋਂ ਜੁਝਾਰੂ ਕਾਫਲਿਆਂ ਲਈ ਦੋ ਮੈਡੀਕਲ ਕੈਂਪਾਂ ਦਾ ਸੁਯੋਗ ਪ੍ਰਬੰਧ ਡਾ.ਧੰਨਾ ਮੱਲ ਗੋਇਲ ਅਤੇ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਕੀਤਾ ਗਿਆ।

ਇਸ ਮੌਕੇ ਸਮੁੱਚੇ ਜੁਝਾਰੂ ਕਾਫਲਿਆਂ ਲਈ ਲੰਗਰ ਦਾ ਪ੍ਰਬੰਧ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਦਰਸ਼ਨ ਰਾਏਸਰ, ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ, ਅਮਰਜੀਤ ਮਹਿਲਖੁਰਦ, ਅਮਨਦੀਪ ਰਾਏਸਰ ਦੀ ਦੇਖਰੇਖ ਹੇਠ ਚਲਾਇਆ ਗਿਆ। ਲੋਕ ਪੱਖੀ ਸਾਹਿਤ ਦੀਆਂ ਸਟਾਲਾਂ ਦਾ ਲੰਗਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਨਕਲਾਬੀ ਰਸਾਲੇ ‘ਲਾਲ ਪਰਚਮ’ ਦਾ ਵਿਸ਼ੇਸ਼ ਅਮਕ ਵੱਡੀ ਪੱਧਰ`ਤੇ ਲੋਕਾਂ ਖਰੀਦਿਆ।

ਇਸ ਸਮੇਂ ਮਾ.ਰਜਿੰਦਰ ਭਦੌੜ, ਗੁਰਮੇਲ ਠੁੱਲੀਵਾਲ, ਰਾਜੀਵ ਕੁਮਾਰ, ਨਿਰਮਲ ਚੁਹਾਣਕੇ, ਬਲਜਿੰਦਰ ਪ੍ਰਭੂ, ਪਿਸ਼ੌਰਾ ਸਿੰਘ, ਹਰਮੇਲ ਸਿੰਘ, ਧੰਨਾ ਮੱਲ ਗੋਇਲ, ਰਮੇਸ਼ ਕੁਮਾਰ ਬਾਲੀ, ਪਰਮਜੀਤ ਕੌਰ ਜੋਧਪੁਰ, ਰਜਿੰਦਰਪਾਲ, ਸੁਖਵਿੰਦਰ ਸਿੰਘ, ਕਰਮਜੀਤ ਬੀਹਲਾ, ਖੁਸ਼ਮੰਦਰਪਾਲ, ਮਹਿਮਾ ਸਿੰਘ, ਜਗਮੀਤ ਬੱਲਮਗੜ੍ਹ ਤੋਂ ਇਲਾਵਾ ਬਹੁਤ ਸਾਰੇ ਆਗੂਆਂ ਨੇ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਐਡਵੋਕੇਟ ਧਾਮੀ ਨੇ ਅਮਰੀਕਾ ’ਚ ਸਿੱਖ ਵਿਦਿਆਰਥੀ ਨੂੰ ਕ੍ਰਿਪਾਨ ਪਹਿਨਣ ਕਰਕੇ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਕੀਤੀ ਨਿੰਦਾ

ਯੈੱਸ ਪੰਜਾਬ ਅੰਮ੍ਰਿਤਸਰ, 24 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਦੀ ਨਾਰਥ ਕੈਰੋਲੀਨਾ ਯੂਨੀਵਰਸਿਟੀ ਸ਼ਾਰਲਟ ਵਿਖੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀ ਨੂੰ ਸਿੱਖ ਕਕਾਰ ਕਿਰਪਾਨ...

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ

ਯੈੱਸ ਪੰਜਾਬ ਅੰਮ੍ਰਿਤਸਰ, 24 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤੀ...

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਐਕਟ ਸਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਕੀਤਾ ਰੱਦ

ਯੈੱਸ ਪੰਜਾਬ ਚੰਡੀਗੜ੍ਹ, 23 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਮਾਨਤਾ ਦੇਣ ਦੇ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ...

ਸਿੱਖ ਕਕਾਰ ਪਹਿਨਣ ਦੇ ਸੰਵਿਧਾਨਕ ਹੱਕ ਦੀ ਪਾਲਣਾ ਹਿਤ 23 ਸਤੰਬਰ ਨੂੰ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਜਾਣਗੇ ਪੱਤਰ

ਯੈੱਸ ਪੰਜਾਬ ਅੰਮ੍ਰਿਤਸਰ, 22 ਸਤੰਬਰ, 2022: ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵਲੋਂ ਕਕਾਰ ਪਹਿਨਣ ਦੇ ਸੰਵਿਧਾਨਕ ਹੱਕ ਦੀ ਪਾਲਣਾ ਹਿਤ 23...

ਅਮਰੀਕਾ ਨਿਵਾਸੀ ਸ਼ਰਧਾਲੂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਲਟੋ ਕਾਰ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 22 ਸਤੰਬਰ, 2022: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਗੁਰੂ ਘਰ ਦੇ ਸ਼ਰਧਾਲੂ ਅਮਰੀਕਾ ਨਿਵਾਸੀ ਸ. ਮਨਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਆਲਟੋ ਕਾਰ...

ਹਰਿਆਣਾ ਅੰਦਰ ਗੁਰਦੁਆਰਾ ਪ੍ਰਬੰਧ ਨਵੀਂ ਕਮੇਟੀ ਨੂੰ ਸੰਭਾਲਣ ਲਈ ਧੱਕੇਸ਼ਾਹੀ ਕੀਤੀ ਤਾਂ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਸਤੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਜੇਕਰ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਲੈਣ ਲਈ ਕੋਈ ਕਬਜ਼ੇ...

ਮਨੋਰੰਜਨ

ਸਤਿੰਦਰ ਸਰਤਾਜ ਦੇ ਨਵੇਂ ਗੀਤ ‘ਤਿਤਲੀ’ ਨੂੰ ਸਰੋਤਿਆਂ ਨੇ ਖ਼ੂਬ ਸਲਾਹਿਆ

ਹਰਜਿੰਦਰ ਸਿੰਘ ਜਵੰਦਾ ਜਦੋਂ ਵੀ ਕੋਈ "ਸਤਿੰਦਰ ਸਰਤਾਜ" ਸ਼ਬਦ ਬੋਲਦਾ ਹੈ, ਤਾਂ ਇੱਕ ਸ਼ਾਨਦਾਰ ਸੁਮੇਲ ਵਾਲੀ ਆਵਾਜ਼ ਦਿਲ 'ਚ ਖਿੱਚ ਪਾਉਂਦੀ ਹੈ। ਕਈ ਹਿੱਟ ਗੀਤ ਦੇਣ ਤੋਂ ਬਾਅਦ, "ਤਿਤਲੀ" ਜੋ ਅੱਜ ਰਿਲੀਜ਼ ਹੋਇਆ ਹੈ, ਬਿਨਾਂ...

ਪੰਜਾਬੀ ਗਾਇਕ ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ‘ਕੀਪ ਇਟ ਗੈਂਗਸਟਾ’ ਰਿਲੀਜ਼ ਕੀਤੀ

ਯੈੱਸ ਪੰਜਾਬ ਚੰਡੀਗੜ੍ਹ, 22 ਸਤੰਬਰ 2022: ਰੈਪਰ, ਸੰਗੀਤਕਾਰ, ਸੰਗੀਤ ਨਿਰਮਾਤਾ ਅਤੇ ਗੀਤਕਾਰ, ਵਜ਼ੀਰ ਪਾਤਰ ਨੇ ਆਪਣੀ ਨਵੀਂ ਈਪੀ ਰਿਲੀਜ਼ ਕੀਤਾ ਹੈ ਜੋ ਗੀਤਾਂ ਰਾਹੀਂ ਹਿੱਪ-ਹੌਪ ਅਤੇ ਅਣਕਹੀ ਕਹਾਣੀਆਂ ਨੂੰ ਪੇਸ਼ ਕਰਦਾ ਹੈ। ਡੈਫ ਜੈਮ ਇੰਡੀਆ ਦੁਆਰਾ...

ਥ੍ਰਿਲ ਅਤੇ ਸਸਪੈਂਸ ਭਰਪੂਰ ਪੰਜਾਬੀ ਫ਼ਿਲਮ ‘ਕ੍ਰਿਮੀਨਲ’ ਸਾਬਿਤ ਹੋਵੇਗੀ ‘ਗੇਮ ਚੇਂਜਰ’, ਥਿਏਟਰਾਂ ਵਿੱਚ 23 ਸਤੰਬਰ ਨੂੰ ਫ਼ੜੋ ‘ਮੋਸਟ ਵਾਂਟੇਡ ਗੈਂਗਸਟਰ’

ਯੈੱਸ ਪੰਜਾਬ ਚੰਡੀਗੜ੍ਹ, 20 ਸਤੰਬਰ 2022: ਆਪਣੇ ਨਵੇਂ ਪ੍ਰੋਡਕਸ਼ਨ ਹਾਊਸ, ਬਿਗ ਡੈਡੀ ਫਿਲਮਜ਼ ਦੇ ਕੈਰੀਅਰ ਦੀ ਸ਼ੁਰੂਆਤ ਕਰਦੇ ਹੋਏ, ਇਹ ਫਿਲਮ ਸ਼ਾਨਦਾਰ ਢੰਗ ਨਾਲ ਗਰਿੰਦਰ ਸਿੱਧੂ ਦੁਆਰਾ ਨਿਰਦੇਸ਼ਤ ਹੈ, ਜੋ ਕਿ 23 ਸਤੰਬਰ 2022 ਨੂੰ ਰਿਲੀਜ਼...

‘ਕੈਰੀ ਆਨ ਜੱਟਾ-3’ ਜੂਨ 2023 ਵਿੱਚ ਰਿਲੀਜ਼ ਹੋਵੇਗੀ; ਗਿੱਪੀ ਗਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ ਨਜ਼ਰ ਆਉਣਗੇ

ਯੈੱਸ ਪੰਜਾਬ ਚੰਡੀਗੜ੍ਹ, 10 ਸਤੰਬਰ, 2022: ਨਿਰਮਾਤਾ-ਨਿਰਦੇਸ਼ਕ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੀ ਸਮੀਪ ਕੰਗ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੈਰੀ ਆਨ ਜੱਟਾ-3’ ਨੂੰ 29 ਜੂਨ 2023 ਨੂੰ ਰਿਲੀਜ਼ ਕਰਨ ਲਈ ਤਿਆਰੀਆਂ ਕੱਸੀਆਂ ਜਾ ਰਹੀਆਂ ਹਨ। ਵਿਦੇਸ਼ ਵਿੱਚ ਇਸ...

ਸਿੱਧੂ ਮੂਸੇਵਾਲਾ ਦਾ ਗ਼ੀਤ ‘ਜਾਂਦੀ ਵਾਰ’ ਨਹੀਂ ਰਿਲੀਜ਼ ਕਰ ਸਕਣਗੇ ਸਲੀਮ-ਸੁਲੇਮਾਨ; ਪੰਜਾਬ ਦੀ ਅਦਾਲਤ ਨੇ ਲਾਈ ਰੋਕ

ਯੈੱਸ ਪੰਜਾਬ ਚੰਡੀਗੜ੍ਹ, 29 ਅਗਸਤ, 2022: ਪੰਜਾਬ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਮਈ ਮਹੀਨੇ ਵਿੱਚ ਕਤਲ ਕੀਤੇ ਗਏ ਪੰਜਾਬ ਦੇ ਨਾਮਵਰ ਗਾਇਕ-ਰੈੱਪਰ ਸਿੱਧੂ ਮੂਸੇਵਾਲਾ ਦੇ ਇਕ ਨਵੇਂ ਗ਼ੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ’ਤੇ ਰੋਕ...
- Advertisement -spot_img

ਸੋਸ਼ਲ ਮੀਡੀਆ

38,472FansLike
51,966FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!