ਯੈੱਸ ਪੰਜਾਬ
ਅੰਮ੍ਰਿਤਸਰ, 9 ਅਪ੍ਰੈਲ, 2025:
Shiromani Gurdwara Parbandhak Committee ਦੇ ਮੁੱਖ ਖਜ਼ਾਨਚੀ ਤਰਸੇਮ ਸਿੰਘ ਨੇ ਬੁੱਧਵਾਰ ਨੂੰ ਆਤਮ ਹੱਤਿਆ ਕਰ ਲਈ।
ਤਰਨ ਤਾਰਨ ਜ਼ਿਲ੍ਹੇ ਨਾਲ ਸੰਬੰਧਤ ਤਰਸੇਮ ਸਿੰਘ ਅੱਜ ਤੜਕੇ ਸੈਰ ਲਈ ਘਰੋਂ ਨਿਕਲੇ ਸਨ ਪਰ ਉਨ੍ਹਾਂ ਨੇ ਦਰਿਆ ’ਤੇ ਬਣੇ ਫ਼ਲਾਈਉਵਰ ਤੋਂ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰ ਦਾ ਕਹਿਣਾ ਹੈ ਕਿ ਤਰਸੇਮ ਸਿੰਘ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ ਅਤੇ ਉਨ੍ਹਾਂ ਨੇ ਇਹ ਕਦਮ ਮਾਨਸਿਕ ਦਬਾਅ ਕਰਕੇ ਚੁੱਕਿਆ ਹੋਵੇਗਾ। ਉਂਜ ਅਜੇ ਇਸ ਮਾਨਸਿਕ ਪਰੇਸ਼ਾਨੀ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।
ਤਰਸੇਮ ਸਿੰਘ ਦੀ ਮ੍ਰਿਤਕ ਦੇਹ ਦੀ ਭਾਲ ਲਈ ਗੋਤਾਖ਼ੋਰਾਂ ਦੀ ਮਦਦ ਲਈ ਜਾ ਰਹੀ ਹੈ ਅਤੇ ‘ਅਪਰ ਬਾਰੀ ਦੁਆਬ’ ਨਹਿਰ ਵਿੱਚੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸੰਬੰਧ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।