ਯੈੱਸ ਪੰਜਾਬ
28 ਜੂਨ, 2024
ਹੁਣ ਪੰਜਾਬੀਆਂ ਨੇ ਵੀ ਅਮਰੀਕਾ ਦੇ ਮੀਡੀਆ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਪਿੱਛਲੇ ਹਫਤੇ ਦਿਲਜੀਤ ਦੁਸਾਂਝ ਨੇ ਇੱਕ ਚੈਨਲ ਤੇ ਪਰਫੋਰਮ ਕੀਤਾ ਪਰ ਇਸ ਹਫ਼ਤੇ ਵੱਡੀ ਗੱਲ ਇਹ ਹੋਈ ਕਿ ਸਤਿੰਦਰ ਸਰਤਾਜ ਅਮਰੀਕਨ ਚੈਨਲ ਵੱਲੋਂ ਖ਼ਬਰਾਂ ਵਿੱਚ ਛਾਇਆ। ਉਸਦੇ ਓਕਲੈਂਡ ਸ਼ੋਅ ਦੀ ਸਿਰਫ ਖ਼ਬਰ ਹੀ ਨਹੀਂ ਆਈ ਸਗੋਂ ਉਸਨੂੰ ਖ਼ਬਰਾਂ ਵਿੱਚ ਖਾਸ ਮਹਿਮਾਨ ਵਜੋਂ ਪੇਸ਼ ਕੀਤਾ ਗਿਆ।
ਅਮਰੀਕਾ ਦੇ ਪ੍ਰਮੁੱਖ ਟੀ ਵੀ ਚੈਨਲ ਕੇ ਆਰ ਓ ਐਨ (KRON) ਦੀ ਹੋਸਟ ਜੈਸਿਕਾ ਵਿਲਜ਼ ਨੇ ਸਰਤਾਜ ਨੂੰ 5 ਮਿੰਟ ਤੋਂ ਉੱਪਰ ਦਾ ਸਮਾਂ ਦੇਣਾ ਇੱਕ ਬਹੁਤ ਮਾਣ ਵਾਲੀ ਗੱਲ ਹੈ। ਸਤਿੰਦਰ ਸਰਤਾਜ ਜਿਵੇਂ ਕਈ ਭਾਸ਼ਾਵਾਂ ਬਹੁਤ ਵਧੀਆ ਬੋਲ ਲੈਂਦਾ ਹੈ ਦੀ ਸਾਰੀ ਗੱਲਬਾਤ ਅੰਗਰੇਜ਼ੀ ਵਿੱਚ ਹੀ ਸੀ। ਪ੍ਰੋਗਰਾਮ ਦੇ ਪਰਡਿਊਸਰ ਅਤੇ ਹੋਸਟ ਜੈਸਿਕਾ ਵਿਲਜ਼ ਨੇ ਇੰਟਰਵਿਊ ਤੋਂ ਬਾਅਦ ਵਿੱਚ ਸਰਤਾਜ ਦੀ ਭਾਸ਼ਾ ਅਤੇ ਬੋਲਣ ਦੇ ਲਹਿਜੇ ਦੀ ਖੂਬ ਪ੍ਰਸੰਸਾ ਕੀਤੀ।