ਯੈੱਸ ਪੰਜਾਬ
ਪਟਿਆਲਾ, 4 ਨਵੰਬਰ, 2024
ਰਾਜ ਵਿਚ ਹਵਾ ਦੀ ਗੁਣਵੱਤਾ ਦਾ ਸੂਚਕਾਂਕ ਖ਼ਰਾਬ ਹੋਣ ਕਾਰਨ ਮੰਡੀਆਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੀ ਸਿਹਤ ਸੰਭਾਲ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅੱਗੇ ਆਇਆ ਹੈ। ਜਿਕਰਯੋਗ ਹੈ ਕਿ ਇਨ੍ਹੀਂ ਦਿਨੀਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਵਾਢੀ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਵਿੱਚ ਫਸਲਾਂ ਦੀ ਨਿਲਾਮੀ ਅਤੇ ਲਿਫਟਿੰਗ ਦਾ ਕੰਮ ਚੱਲ ਰਿਹਾ ਹੈ।
ਇਸ ਨੂੰ ਮੁੱਖ ਰੱਖਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅਰਬਨ ਪ੍ਰਾਇਮਰੀ ਹੈਲਥ ਸੈਂਟਰ (ਯੂ.ਪੀ.ਐਚ.ਸੀ.) ਨਿਊ ਯਾਦਵਿੰਦਰਾ ਕਲੋਨੀ ਦੇ ਸਹਿਯੋਗ ਨਾਲ ਅੱਜ ਇੱਥੇ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਵਿਖੇ ਮਜ਼ਦੂਰਾਂ ਨੂੰ ਤਿੰਨ ਹਜ਼ਾਰ ਦੇ ਕਰੀਬ ਮਾਸਕ ਵੰਡੇ ਗਏ।
ਇਸ ਉਪਰਾਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਸਰਦਾਰ ਜੱਸਾ ਸਿੰਘ ਨੇ ਦੱਸਿਆ ਕਿ ਸਰਦਾਰ ਐਸ.ਪੀ ਸਿੰਘ ਓਬਰਾਏ (ਮੈਨੇਜਿੰਗ ਟਰੱਸਟੀ ਅਤੇ ਪ੍ਰਧਾਨ) ਦੀ ਰਹਿਨੁਮਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਿਛਲੇ ਸਮੇਂ ਤੋਂ ਸਮਾਜ ਸੇਵਾ ਵਿੱਚ ਲੱਗਾ ਹੋਇਆ ਹੈ। ਇਸ ਨੇ ਕਰੋਨਾ ਸਮੇਂ ਦੌਰਾਨ ਸੁੱਕੇ ਰਾਸ਼ਨ, ਪੀਪੀਈ ਕਿੱਟਾਂ, ਦਵਾਈਆਂ ਆਦਿ ਦੀਆਂ ਸੇਵਾਵਾਂ ਦੇ ਨਾਲ ਲੱਖਾਂ ਮਾਸਕ ਵੰਡੇ ਸਨ।
ਸ ਜੱਸਾ ਸਿੰਘ ਨੇ ”P83-NY3 ਦੇ ਇੰਚਾਰਜ ਮੈਡੀਕਲ ਅਫਸਰ, ਡਾ. ਗੁਰਚੰਦਨ ਦੀਪ ਸਿੰਘ ਦੇ ਯਤਨਾਂ ਦੀ ਸ਼ਲਾਘਾ ਕੀਤੀ, ਕਿਉਂਕਿ ਉਹਨਾਂ ਦੇ ਪ੍ਰੇਰਨਾ ਸਦਕਾ ਅਸੀਂ ਮਜ਼ਦੂਰਾਂ ਦੀਆਂ ਸਿਹਤ ਚਿੰਤਾਵਾਂ ਬਾਰੇ ਜਾਣਿਆ। ਉਨ੍ਹਾਂ ਯੂਪੀਐਚਸੀ ਨਿਊ ਯਾਦਵਿੰਦਰਾ ਕਲੋਨੀ ਪਟਿਆਲਾ ਦੇ ਸਟਾਫ ਦੀ ਵੀ ਪ੍ਰਸ਼ੰਸਾ ਕੀਤੀ ਜੋ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਇਸ ਮੌਕੇ ਸਰਕਾਰੀ ਡਿਸਪੈਂਸਰੀ ਅਨਾਜ ਮੰਡੀ, ਯੂ.ਪੀ.ਐਚ.ਸੀ ਨਿਊ ਯਾਦਵਿੰਦਰਾ ਕਲੋਨੀ ਪਟਿਆਲਾ ਦੇ ਇੰਚਾਰਜ ਮੈਡੀਕਲ ਅਫਸਰ ਡਾ: ਗੁਰਚੰਦਨ ਦੀਪ ਸਿੰਘ ਨੇ ਆਪਣੇ ਸਟਾਫ਼ ਅਤੇ ਆਸ਼ਾ ਵਰਕਰਾਂ ਸਮੇਤ ਵਰਕਰਾਂ ਨੂੰ ਉਨ੍ਹਾਂ ਦੇ “ਸਾਫ਼ ਹਵਾ ” ਬਾਰੇ ਜਾਗਰੂਕ ਕੀਤਾ।
ਡਾ: ਗੁਰਚੰਦਨ ਦੀਪ ਸਿੰਘ ਨੇ ਮਜ਼ਦੂਰਾਂ ਨੂੰ ਸੇਧ ਦਿੱਤੀ ਹੈ ਕਿ ਉਹ ਧੂੜ ਮਿੱਟੀ ਤੋਂ ਕਿਵੇਂ ਬਚ ਸਕਦੇ ਹਨ। ਕਾਮਿਆਂ ਨੂੰ ਠੰਡ ਦੇ ਮੌਸਮ ਵਿੱਚ ਧੂੜ ਭਰੀ ਸਥਿਤੀ ਵਿੱਚ ਕੰਮ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਅਕਸਰ ਖੰਘ, ਜ਼ੁਕਾਮ ਅਤੇ ਇੱਥੋਂ ਤੱਕ ਕਿ ਦਮੇ, ਸੀਓਪੀਡੀ, ਬ੍ਰੌਨਕਾਈਟਸ ਅਤੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਫੇਫੜਿਆਂ ਦੇ ਫਾਈਬਰੋਸਿਸ ਅਤੇ ਇੱਥੋਂ ਤੱਕ ਕਿ ਕੁਝ ਕੈਂਸਰ ਜਿਵੇਂ ਕਿ ਮੇਸੋਥੈਲੀਓਮਾਸ ਆਦਿ ਵੀ ਹੋ ਸਕਦੇ ਹਨ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਜਨਰਲ ਸਕੱਤਰ ਸਰਦਾਰ ਗਗਨਦੀਪ ਆਹੂਜਾ ਅਤੇ ਭਗਵਾਨ ਦਾਸ ਗੁਪਤਾ ਵੀ ਹਾਜ਼ਰ ਸਨ।