ਹੁਸਨ ਲੜੋਆ ਬੰਗਾ
ਸੈਕਰਮੈਂਟੋ, ਕੈਲੀਫੋਰਨੀਆ, 31 ਮਈ, 2025
ਕਿੰਗਸ ਸਪੋਰਟਸ ਕਲਚਰ ਕਲੱਬ ਆਫ Sacramento ਵੱਲੋਂ ਕਰਵਾਏ ਗਏ Kabaddi Cup ਦੇ ਵਿੱਚ ਐਤਕਾਂ ਵੀ ਵੱਖ ਵੱਖ ਟੀਮਾਂ ਨੇ ਸ਼ਮੂਲੀਅਤ ਕੀਤੀ ਜਿਨਾਂ ਵਿੱਚ ਆਲ ਓਪਨ ਦੌਰਾਨ ਬਾਬਾ ਸੰਗ ਢੇਸੀਆਂ, ਮੈਡਵੈਸਟ ਯੂਐਸਏ, ਹਰਖੋਵਾਲ ਸਪੋਰਟਸ ਕਲੱਬ, ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਨਿਊਯਾਰਕ ਮੈਟਰੋ, ਚੜਦਾ ਪੰਜਾਬ ਕਲੱਬ ਸੈਕਰਾਮੈਂਟੋ ਤੇ ਨੰਗਲ ਅੰਬੀਆਂ ਬੇ ਏਰੀਆ ਸਪੋਰਟਸ ਕਲੱਬ ਨੇ ਸਮੂਲੀਅਤ ਕੀਤੀ ਇਸ ਕਬੱਡੀ ਕੱਪ ਦੇ ਵਿੱਚ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਤੇ ਨਿਊਯਾਰਕ ਮੈਟਰੋ ਨੇ ਸਾਂਝੇ ਤੌਰ ਤੇ ਟਰਾਫੀ ਤੇ ਕਬਜ਼ਾ ਕੀਤਾ।
ਇਸ ਦੌਰਾਨ ਚੜਦਾ ਪੰਜਾਬ ਤੇ ਬੇਅ ਏਰੀਆ ਸਾਂਝੇ ਤੌਰ ਤੇ ਦੂਸਰੇ ਸਥਾਨ ਤੇ ਰਹੇ।
ਇਸ ਉਪਰੰਤ ਸਥਾਨਕ ਟੀਮਾਂ ਦੇ ਵਿੱਚ ਫਰਿਜਨੋ ਸਪੋਰਟਸ ਕਲੱਬ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਸੈਂਟਰ ਵੈਲੀ ਸਪੋਰਟਸ ਕਲੱਬ ਨੇ ਸ਼ਮੂਲੀਅਤ ਕੀਤੀ ਤੇ ਇਹਨਾਂ ਦੇ ਵਿੱਚੋਂ ਕਿੰਗਜ ਸਪੋਰਟਸ ਕਲੱਬ ਸੈਕਰਾਮੈਂਟੋ ਪਹਿਲੇ ਸਥਾਨ ਤੇ ਰਿਹਾ ਤੇ ਸੈਂਟਰਲ ਵੈਲੀ ਸਪੋਰਟਸ ਕਲੱਬ ਦੂਜੇ ਸਥਾਨ ਤੇ ਰਿਹਾ। ਇਸ ਕਬੱਡੀ ਕੱਪ ਦੌਰਾਨ ਸੁਲਤਾਨ ਸਮਸਪੁਰੀਆ ਨੂੰ ਬੈਸਟ ਰੇਡਰ ਦਾ ਖਿਤਾਬ ਦਿੱਤਾ ਗਿਆ ਤੇ ਮਨੀ ਮੱਲ੍ਹੀਆਂ ਨੂੰ ਬੈਸਟ ਜਾਫੀ ਦਾ ਖਿਤਾਬ ਦਿੱਤਾ ਗਿਆ।
ਇਸ ਕਬੱਡੀ ਟੂਰਨਾਮੈਂਟ ਨੂੰ ਮੁੱਖ ਤੌਰ ਤੇ ਸਪੋਂਸਰ ਕਰਨ ਵਾਲਿਆਂ ਵਿੱਚ ਸ਼ੇਰੂ ਭਾਟੀਆ, ਜੈਸੀ ਥਾਂਦੀ ਮੈਕਸ ਏਜੰਟ ਫਾਇਨਾਂਸ਼ੀਅਲ, ਜਸਵਿੰਦਰ ਬੈਂਸ, ਬੀ ਜੇ ਗੀਅਰ, ਜਸਪ੍ਰੀਤ ਸਿੰਘ ਅਟਰਨੀ ਐਟ ਲਾਅ, ਐਂਟੀਲੋਪ ਬ੍ਰਦਰਜ, ਕਿੰਗ ਟਰੱਕ ਰਿਪੇਅਰ, ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਪਾਲਾ ਜਲਾਲਪੁਰੀਆ ਨੂੰ ਗੋਲਡ ਮੈਡਲ ਦੇ ਨਾਲ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਬੱਡੀ ਦੀ ਮੁਖ ਸਟੇਜ ਤੋਂ ਬੀਬੀ ਆਸ਼ਾ ਸ਼ਰਮਾ ਅਦਬ ਤੇ ਤਰਦੀਬ ਨਾਲ ਸਟੇਜ ਤੋਂ ਟੁਰਨਾਮੈਂਟ ਨੂੰ ਸੰਭਾਲਦੇ ਰਹੇ।
ਟੀਮਾਂ ਦਾ ਰਿਕਾਰਡ ਗੁਰਮੇਲ ਸਿੰਘ ਦਿਓਲ ਤੇ ਖੇਡ ਦੀ ਕੁਮੈਂਟਰੀ ਇਕਬਾਲ ਗਾਲਿਬ ਨੇ ਕੀਤੀ। ਪ੍ਰਬੰਧਕੀ ਕੰਮ ਵਿੱਚ ਮੁੱਖ ਤੌਰ ਤੇ ਗੁਰਮੁਖ ਸੰਧੂ, ਕਿੰਦੂ ਰਮੀਦੀ, ਸੋਢੀ ਢੀਂਡਸਾ,ਗੁਰਨੇਕ ਢਿੱਲੋਂ, ਜੈਸੀ ਢਿੱਲੋਂ, ਸੁਖਵਿੰਦਰ ਧੂੜ, ਗੁਰਚਰਨ ਚੰਨੀ, ਸੀਤਲ ਸਿੰਘ ਨਿੱਜਰ, ਬੂਟਾ ਢਿੱਲੋ, ਬੂਟਾ ਲੋਧੀ, ਰਣਵੀਰ ਦੁਸਾਂਝ, ਹਰਨੇਕ ਸੰਧੂ, ਅਮਨਦੀਪ ਸੰਧੂ, ਜਸਵਿੰਦਰ ਸਿੰਘ ਰਾਏ, ਬਲਜੀਤ ਸਿੰਘ ਬਾਸੀ, ਜਸਕਰਨਪ੍ਰੀਤ ਸਿੰਘ, ਹਰਮੀਤ ਸਿੰਘ ਅਟਵਾਲ, ਸਤਨਾਮ ਸਿੰਘ ਸੋਕਰ, ਬੂਟਾ ਸਿੱਧੂ, ਰਵਿੰਦਰ ਜੌਹਲ, ਸਾਬੀ ਧਾਲੀਵਾਲ ਆਦਿ ਨੇ ਸੁਸੱਜੇ ਪ੍ਰਬੰਧ ਕੀਤੇ ਹੋਏ ਸਨ,
ਇਸ ਦੌਰਾਨ ਪ੍ਰਬੰਧਕਾਂ ਨੇ ਇਸ ਕਬੱਡੀ ਕੱਪ ਨੂੰ ਫਿਰ 23 ਮਈ 2026 ਨੂੰ ਅਗਲੇ ਸਾਲ ਕਰਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਦਰਸ਼ਕਾਂ ਲਈ ਮੁਫਤ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਤੇ ਬੀਬੀਆਂ ਨੂੰ ਅਲੱਗ ਬੈਠਣ ਲਈ ਵਿਸ਼ੇਸ਼ ਥਾਂ ਦੀ ਸਹੂਲਤ ਦਿੱਤੀ ਗਈ ਸੀ ਇਸ ਮੌਕੇ ਸਕਿਉਰਟੀ ਦਾ ਖਾਸ ਪ੍ਰਬੰਧ ਵੀ ਸੀ।