Wednesday, September 18, 2024
spot_img
spot_img
spot_img

ਰੋਇੰਗ ਅਕੈਡਮੀ ਰੋਪੜ ਦੇ ਅਮਨਦੀਪ ਕੌਰ ਤੇ ਹਰਵਿੰਦਰ ਚੀਮਾ ਨੇ ਵਿਸ਼ਵ ਰੋਇੰਗ ਯੂਨੀਵਰਸਿਟੀ ਚੈਂਪੀਅਨਸ਼ਿਪ ’ਚ ਚੌਥਾ ਸਥਾਨ ਹਾਸਲ ਕੀਤਾ

ਯੈੱਸ ਪੰਜਾਬ
ਰੂਪਨਗਰ, 31 ਜੁਲਾਈ, 2024

ਜ਼ਿਲ੍ਹਾ ਖੇਡ ਵਿਭਾਗ ਤੇ ਪੰਜਾਬ ਖੇਡ ਸੰਸਥਾ ਵਲੋਂ ਚਲਾਈ ਜਾ ਰਹੀ ਰੋਇੰਗ ਰੋਪੜ ਅਕੈਡਮੀ ਦੇ ਹੋਣਹਾਰ ਖਿਡਾਰੀਆਂ ਨੇ ਨੀਦਰਲੈਂਡ ਵਿਖੇ ਹੋਈ ਵਿਸ਼ਵ ਰੋਇੰਗ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਪਿੰਡ ਕਟਲੀ ਵਿਖੇ ਸਥਾਪਿਤ ਕੈਕਿੰਗ, ਕੈਨੋਇੰਗ ਤੇ ਰੋਇੰਗ ਦੀ ਸਿਖਲਾਈ ਅਕੈਡਮੀ ਨੌਜਵਾਨਾਂ ਲਈ ਸਫਲ ਮੰਚ ਸਾਬਤ ਹੋ ਰਹੀ ਹੈ ਜਿਥੇ ਸੂਬੇ ਦੇ ਛੋਟੇ-ਛੋਟੇ ਪਿੰਡਾਂ ਦੇ ਨੌਜਵਾਨ ਖੇਡ ਦੇ ਖੇਤਰ ਵਿਚ ਨਾਮਣਾ ਖੱਟ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਕਟਲੀ ਦੇ ਸਤਲੁਜ ਦਰਿਆ ਦੇ ਕਿਨਾਰੇ ਉਤੇ ਸਥਾਪਿਤ ਇਸ ਅਕੈਡਮੀ ਵਿਚ ਕਰੀਬ 150 ਨੌਜਵਾਨ ਤੇ ਬੱਚੇ ਕੈਕਿੰਗ, ਕੈਨੋਇੰਗ ਤੇ ਰੋਇੰਗ ਸਿਖਲਾਈ ਹਾਸਲ ਕਰ ਰਹੇ ਹਨ ਜਿਨਾਂ ਵਲੋਂ ਰੋਜ਼ਾਨਾ ਸਖਤ ਮਿਹਨਤ ਕੀਤੀ ਜਾਂਦੀ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਪਾਣੀ ਨਾਲ ਸਬੰਧਿਤ ਖੇਡਾਂ ਦੇ ਖਿਡਾਰੀਆਂ ਨੂੰ ਸਿਖਲਾਈ ਅਤੇ ਪ੍ਰੈਕਟਿਸ ਲਈ ਬਿਹਤਰੀਨ ਪਲੇਟਫਾਰਮ ਉਪਲਬਧ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਅਤੇ ਜਿਲ੍ਹਾ ਖੇਡ ਵਿਭਾਗ ਤੇ ਸਟੇਟ ਇੰਸਟੀਟਿਊਟ ਆਫ ਪੰਜਾਬ ਦੇ ਰੋਇੰਗ, ਕੈਕਿੰਗ, ਕੈਨੋਇੰਗ ਕੋਚਿੰਗ ਸੈਂਟਰ ਕਟਲੀ ਰੂਪਨਗਰ ਕੌਮਾਂਤਰੀ ਪੱਧਰ ਉੱਤੇ ਆਪਣੀ ਛਾਪ ਛੱਡ ਰਿਹਾ ਹੈ ਅਤੇ ਵੱਡੇ ਖਿਡਾਰੀ ਬਣਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੇ ਰਹਿਣ ਲਈ ਆਰਜ਼ੀ ਹੋਸਟਲ ਬਣਾਇਆ ਗਿਆ ਹੈ ਜਦ ਕਿ ਪੱਕੇ ਤੌਰ ਉਤੇ ਹੋਸਟਲ ਬਣਾਉਣ ਦੀ ਤਜ਼ਵੀਜ ਸਰਕਾਰ ਨੂੰ ਭੇਜੀ ਗਈ ਹੈ ਤਾਂ ਜੋ ਇਨ੍ਹਾਂ ਖਿਡਾਰੀਆਂ ਦੇ ਰਹਿਣ ਅਤੇ ਪੌਸ਼ਟਿਕ ਖਾਣ ਪੀਣ ਦਾ ਪੱਕਾ ਪ੍ਰਬੰਧ ਕੀਤਾ ਜਾ ਸਕੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਖੇਡ ਮਾਹਿਰਾਂ ਅਨੁਸਾਰ ਸਤਲੁਜ ਦਰਿਆ ਦਾ ਇਹ ਹਿੱਸਾ ਰੋਇੰਗ, ਕੈਕਿੰਗ, ਕੈਨੋਇੰਗ ਦੇ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਰਵਾਉਣ ਲਈ ਹਰ ਪਹਿਲੂ ਉਤੇ ਅਨੁਕੂਲ ਹੈ ਜਿਥੇ ਆਉਣ ਵਾਲੇ ਸਮੇਂ ਵਿਚ ਇਥੇ ਵਿਸ਼ਵ ਪੱਧਰ ਦੇ ਮੁਕਾਬਲੇ ਆਯੋਜਿਤ ਕਰਵਾਉਣ ਦੀ ਸੰਭਾਵਨਾ ਨੂੰ ਨਕਾਰਿਆ ਨਹੀਂ ਜਾ ਸਕਦਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਚਿੰਗ ਸੈਂਟਰ ਕਟਲੀ ਵਿਖੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦੇਣ ਵਿਚ ਕੋਚ ਜਗਜੀਵਨ ਸਿੰਘ ਅਤੇ ਕੋਚ ਗੁਰਜਿੰਦਰ ਸਿੰਘ ਚੀਮਾ ਵਲੋਂ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾ ਰਹੀ ਅਤੇ ਵਿਸ਼ਵ ਰੋਇੰਗ ਯੂਨੀਵਰਸਿਟੀ ਚੈਂਪੀਅਨਸ਼ਿਪ ਵਿਚ ਖਿਡਾਰੀਆਂ ਵਲੋਂ ਚੌਥਾ ਸਥਾਨ ਹਾਸਲ ਕਰਨ ਨਾਲ ਕੋਚ ਸਹਿਬਾਨ ਪ੍ਰਸ਼ੰਸਾ ਅਤੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੇ ਮਾਗਰ ਦਰਸ਼ਨ ਤੋਂ ਬਿਨਾਂ ਇਹ ਖਿਡਾਰੀ ਵਿਸ਼ਵ ਪੱਧਰ ਦਾ ਇਹ ਮੁਕਾਮ ਹਾਸਲ ਨਹੀਂ ਕਰ ਸਕਦੇ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

ਅੱਜ ਨਾਮਾ – ਤੀਸ ਮਾਰ ਖ਼ਾਂ