ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 13 ਜੂਨ, 2025
Texas ਦੇ Republican ਕਾਂਗਰਸ ਮੈਂਬਰ Brandon Gill ਨੇ ਸੋਸ਼ਲ ਮੀਡੀਆ ਉਪਰ 1960 ਵਿਆਂ ਤੇ ਅੱਜ ਦਾ ਕੈਲੀਫੋਰਨੀਆ ਸਬੰਧੀ ਪੋਸਟ ਪਾ ਕੇ ਇਕ ਤਰਾਂ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਵਿਅੰਗ ਕੱਸਿਆ ਹੈ।
ਗਿੱਲ ਜੋ ਟੈਕਸਾਸ ਦੇ 26 ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਦੇ ਹਨ, ਨੇ ਕੈਲੀਫੋਰਨੀਆ ਦੀਆਂ ਦੋ ਤਸਵੀਰਾਂ ਪਾ ਕੇ ਪੋਸਟ ਸਾਂਝੀ ਕੀਤੀ ਹੈ।
ਇਕ ਤਸਵੀਰ 1960 ਵਿਆਂ ਦੀ ਇਕ ਸ਼ਾਂਤ ਬੀਚ ਦੀ ਹੈ ਜਿਸ ਵਿਚ ਅਮਰੀਕੀ ਲੋਕ ਧੁੱਪ ਦਾ ਆਨੰਦ ਮਾਣ ਰਹੇ ਹਨ ਤੇ ਦੂਸਰੀ ਤਸਵੀਰ ਅੱਜ ਦੇ ਕੈਲੀਫੋਰਨੀਆ ਦੀ ਹੈ ਜਿਸ ਵਿਚ ਕੈਲੀਫੋਰਨੀਆ ਸੜ ਰਿਹਾ ਹੈ ਤੇ ਇਕ ਵਿਅਕਤੀ ਮੈਕਸੀਕੀਅਨ ਝੰਡਾ ਲਹਿਰਾ ਰਿਹਾ ਹੈ।
ਗਿੱਲ ਨੇ ਇਸ ਪੋਸਟ ਵਿਚ ਵਿਆਪਕ ਪ੍ਰਵਾਸ ਦਾ ਸੁਨੇਹਾ ਦਿੱਤਾ ਹੈ ਜਿਸ ਕਾਰਨ ਅਮਰੀਕੀ ਸਮਾਜ ਨਿਵਾਨਾਂ ਵੱਲ ਜਾ ਰਿਹਾ ਹੈ। ਗਿੱਲ ਨੇ ਕਿਹਾ ਹੈ ਸਮੂਹਿਕ ਪ੍ਰਵਾਸ ਨੇ ਅਮਰੀਕਾ ਦੀ ਪਛਾਣ ਨਹੀਂ ਰਹਿਣ ਦਿੱਤੀ। ਇਸ ਪੋਸਟ ਤੋਂ ਬਾਅਦ ਗਿੱਲ ਨੂੰ ਕਈ ਤਰਾਂ ਦੇ ਤਾਅਨੇ ਮੇਅਣੇ ਸਹਿਣੇ ਪਏ ਹਨ ਤੇ ਵਿਰੋਧੀ ਉਸ ਨੂੰ ਦੋਗਲਾ ਵਿਅਕਤੀ ਦੱਸ ਰਹੇ ਹਨ।