Wednesday, March 29, 2023

ਵਾਹਿਗੁਰੂ

spot_img

spot_img
spot_img

ਤਸਵੀਰ ਦੇ ਬਹਾਨੇ ਸੰਗੀਤ ਮਾਰਤੰਡ ਸਵਰਗੀ ਜਸਵੰਤ ਭੰਵਰਾ ਨੂੰ ਯਾਦ ਕਰਦਿਆਂ – ਪ੍ਰੋ: ਗੁਰਭਜਨ ਗਿੱਲ

- Advertisement -

Remembering ‘Sangeet Martand’ Jaswant Bhanwra – by Gurbhajan Gill

ਪੰਜਾਬੀ ਕਹਾਣੀ, ਪਾਪੂਲਰ ਗੀਤਕਾਰੀ ਤੇ ਵਾਰਤਕ ਦੇ ਨਿਵੇਕਲੇ ਸਿਰਜਕ ਸ਼ਮਸ਼ੇਰ ਸਿੰਘ ਸੰਧੂ ਨੇ ਚੰਡੀਗੜ੍ਹੋਂ ਪੰਜਾਬੀ ਸੰਗੀਤ ਮਾਰਤੰਡ ਉਸਤਾਦ ਜਸਵੰਤ ਭੰਵਰਾ ਜੀ ਜੀ ਬਹੁਤ ਘੱਟ ਵੇਖੀ ਤਸਵੀਰ ਘੱਲੀ ਹੈ। ਕਮਾਲ ਹੈ।

1971 ਤੋਂ ਭੰਵਰਾ ਜੀ ਦੇ ਸਭ ਸਰੂਪ ਵੇਖੇ ਪਰ ਇਹ ਪਹਿਲੀ ਵਾਰ ਦਰਸ਼ਨ ਕੀਤੇ ਨੇ।

ਪੰਜਾਬੀ ਲੋਕ ਸੰਗੀਤ ਦੇ ਉਹ ਸਰਬ ਗਿਆਤਾ ਸਨ। ਧਰਤੀ ਦੇ ਅਸਲ ਸੰਗੀਤ ਦੇ ਪੇਸ਼ਕਾਰ। ਗੁਰਬਾਣੀ ਸੰਗੀਤ ਸੰਭਾਲ ਵਿੱਚ ਉਨ੍ਹਾਂ ਨੇ ਸੰਤ ਬਾਬਾ ਸੁੱਚਾ ਸਿੰਘ ਜਵੱਦੀ ਵਾਲਿਆਂ ਨੂੰ ਸਹਿਯੋਗ ਦੇ ਕੇ ਏਨਾ ਵੱਡਾ ਕਾਰਜ ਕੀਤਾ ਕਿ ਹੁਣ ਤੀਕ ਦੀ ਸਭ ਤੋਂ ਵੱਡੀ ਤੇ ਟਕਸਾਲੀ ਛਾਲ ਹੈ। ਗੁਣੀ ਜਨ ਸੰਗੀਤ ਵਾਦਕ, ਗਾਇਕ ਤੇ ਸੁਰ ਸ਼ਬਦ ਦੇ ਅੰਤਰ ਭੇਤੀ ਉਨ੍ਹਾਂ ਦੇ ਉਮਰ ਭਰ ਤੋਂ ਸੰਗੀ ਸਨ।

ਲੁਧਿਆਣਾ ਦੇ ਘੰਟਾ ਘਰ ਚੌਂਕ ਵਿੱਚ ਖ਼ਾਲਸਾ ਟੇਡਿੰਗ ਕੰਪਨੀ ਦੇ ਉੱਪਰ ਉਨ੍ਹਾਂ ਦਾ ਨੈਸ਼ਨਲ ਮਿਊਜ਼ਿਕ ਕਾਲਿਜ ਹੁੰਦਾ ਸੀ ਜਿੱਥੇ ਉਨ੍ਹਾਂ ਲੰਮਾ ਸਮਾਂ ਸੰਗੀਤ ਵਿੱਦਿਆ ਦਿੱਤੀ।

ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕੇ ਪੰਨਾ ਲਾਲ, ਆਸਾ ਸਿੰਘ ਮਸਤਾਨਾ ਵਰਗੇ ਕਲਾਕਾਰ ਜਦ ਵੀ ਦਿੱਲੀਉ ਪੰਜਾਬ ਦੌਰੇ ਤੇ ਆਉਂਦੇ ਤਾਂ ਇੱਕ ਰਾਤ ਲਾਜ਼ਮੀ ਭੰਵਰਾ ਜੀ ਦੇ ਟਿਕਾਣੇ ਤੇ ਕੱਟਦੇ।

ਮੇਲੇ ਮਿੱਤਰਾਂ ਦੇ ਫ਼ਿਲਮ ਦਾ ਸੰਗੀਤ ਵੀ ਭੰਵਰਾ ਜੀ ਨੇ ਹੀ ਦਿੱਤਾ ਸੀ।

Gurbhajan Singh Gill toਮੈਨੂੰ ਮਾਣ ਹਾਸਲ ਹੈ ਕਿ ਮੇਰੇ ਕੁਝ ਗੀਤਾਂ ਦੀਆਂ ਬੰਦਸ਼ਾਂ ਉਨ੍ਹਾਂ ਤਿਆਰ ਕੀਤੀਆਂ ਜਿੰਨ੍ਹਾਂ ਚੋਂ ਦੂਰਦਰਸ਼ਨ ਦੀ ਦਸਤਾਵੇਜ਼ੀ ਫ਼ਿਲਮ ਫੁਲਕਾਰੀ ਲਈ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਵੀਰ ਮੇਰੇ ਨੇ ਕੁੜਤੀ ਦਿੱਤੀ, ਭਾਬੋ ਨੇ ਫੁਲਕਾਰੀ ਚੇ ਜਸਬੀਰ ਜੱਸੀ ਦੀ ਆਵਾਜ਼ ਵਿੱਚ ਰੀਕਾਰਡ ਹੋਇਆ ਗੀਤ ਸੁਣ ਪਰਦੇਸੀ ਢੋਲਾ ਵੇ ਵਾਗਾਂ ਵਤਨਾਂ ਨੂੰ ਮੋੜ ਹੈ। ਜੱਸੀ ਵਾਲਾ ਗੀਤ ਤਾਂ ਉਨ੍ਹਾਂ ਸਰੂਪ ਬੱਲ ਨੂੰ ਕਰ ਕੇ ਦਿੱਤਾ ਸੀ ਜੋ ਉਸ ਤੋ ਜੱਸੀ ਕੋਲ ਪਹੁੰਚਿਆ।

ਕਿਸੇ ਵੇਲੇ ਐੱਚ ਐੱਮ ਵੀ ਰੀਕਾਰਡਿੰਗ ਕੰਪਨੀ ਇਥੇ ਹੀ ਪੰਜਾਬੀ ਲੋਕ ਸੰਗੀਤ ਦੀ ਆਡੀਸ਼ਨ ਕਰਦੀ ਸੀ।

ਸੈਂਕੜੇ ਗਾਇਕ ਇਥੋਂ ਸੰਗੀਤ ਸਿੱਖ ਕੇ ਪਰਵਾਨ ਚੜ੍ਹੇ। ਹਰਚਰਨ ਗਰੇਵਾਲ, ਰਾਜਿੰਦਰ ਰਾਜਨ,ਰਮੇਸ਼ ਰੰਗੀਲਾ, ਸੁਦੇਸ਼ ਕਪੂਰ, ਮੁਹੰਮਦ ਸਦੀਕ, ਕੇ ਦੀਪ, ਜਗਮੋਹਨ ਕੌਰ, ਸੁਰਿੰਦਰ ਸ਼ਿੰਦਾ, ਸੁਰਜੀਤ ਮਾਧੋਪੁਰੀ,ਕਰਨੈਲ ਗਿੱਲ, ਕਰਮਜੀਤ ਗਰੇਵਾਲ,ਹੰਸ ਰਾਜ ਹੰਸ,ਲਾਭ ਜੰਜੂਆ, ਸੱਯਦਾ ਬਾਨੋ, ਅਸ਼ੋਕ ਚੰਚਲ,ਮਹਿੰਦਰ ਸੇਠੀ,ਭਗਵੰਤ ਸਿੰਘ ਕਾਲਾ, ਸਰਦੂਲ ਸਿਕੰਦਰ, ਗ਼ਮਦੂਰ ਸਿੰਘ ਅਮਨ, (ਕ੍ਰਿਸ਼ਨ)ਦਲਜੀਤ ਕੈਸ, ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਭਰਾ, ਰੁਪਿੰਦਰ ਰੂਪੀ, ਡਾਃ ਸੁਖਨੈਨ ਰਾਜਿੰਦਰ ਮਲਹਾਰ, ਰਵਿੰਦਰ ਛਾਬੜਾ, ਸਰੂਪ ਬੱਲ, ਸੁਖਨੰਦਨ ਹੋਠੀ,ਮੰਨਾ ਢਿੱਲੋਂ ਸਮੇਤ ਕਈ ਹੋਰ ਗਾਇਕ ਕਿਸੇ ਨਾ ਕਿਸੇ ਰੂਪ ਵਿੱਚ ਉਨ੍ਹਾਂ ਤੋਂ ਸਿੱਖਦੇ ਰਹੇ।

ਨੈਸ਼ਨਲ ਮਿਊਜ਼ਿਕ ਕਾਲਿਜ ਬੰਦ ਕਰਕੇ ਉਹ ਲੰਮਾ ਸਮਾਂ ਸਰਾਭਾ ਨਗਰ ਲੁਧਿਆਣਾ ਵਾਲੇ ਘਰ ਵਿੱਚ ਵੀ ਸੰਗੀਤ ਸਬਕ ਦਿੰਦੇ ਰਹੇ। 1984 ਵਿੱਚ ਮੈਂ ਉਨ੍ਹਾਂ ਨੂੰ ਪ੍ਰਿੰਸੀਪਲ ਭੈਣ ਜੀ ਹਰਮੀਤ ਕੌਰ ਦੇ ਕਹਿਣ ਤੇ ਰਾਮਗੜੀਆ ਗਰਲਜ਼ ਕਾਲਿਜ ਮਿੱਲਰ ਗੰਜ ਲੁਧਿਆਣਾ ਵਿੱਚ ਸੰਗੀਤ ਅਗਵਾਈ ਲਈ ਬੇਨਤੀ ਕਰਕੇ ਲੈ ਗਿਆ। ਇਥੇ ਉਨ੍ਹਾਂ ਦੇ ਹੀ ਪ੍ਰਤਾਪ ਸਦਕਾ ਹੁਣ ਵੀ ਸੰਗੀਤ ਸਿਖਰਾਂ ਕਾਇਮ ਹਨ।

ਗੁਰਬਾਣੀ ਸੰਗੀਤ ਵਿੱਚ ਵੀ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ, ਮਨਜੀਤ ਸਿੰਘ ਬੰਬਈ ਵਾਲੇ, ਰਵਿੰਦਰ ਸਿੰਘ ਵਿੰਕਲ, ਸੰਤ ਨਿਰੰਜਨ ਸਿੰਘ ਜਵੱਦੀ, ਬਾਬਾ ਜ਼ੋਰਾ ਸਿੰਘ ਧਰਮਕੋਟ, ਭਾਈ ਕੁਲਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੇ ਅਨੇਕਾਂ ਹੋਰ।

ਪ੍ਰਸਿੱਧ ਹੋਟਲ ਕਾਰੋਬਾਰੀ ਤੇ ਵਾਇਲਨ ਵਾਦਕ ਸਃ ਨ ਸ ਨੰਦਾ ਨੇ ਇੱਕ ਵਾਰ ਦੱਸਿਆ ਕਿ ਮੈਂ ਤੇ ਗ਼ਜ਼ਲ ਗਾਇਕ ਜਗਜੀਤ ਸਿੰਘ ਵੀ ਨੈਸ਼ਨਲ ਮਿਉਜ਼ਿਕ ਕਾਲਿਜ ਚ ਸਿੱਖਦੇ ਰਹੇ ਹਾਂ।

ਉਸਤਾਦ ਲਾਲ ਚੰਦ ਯਮਲਾ ਜੱਟ ਭਾਈ ਬਲਬੀਰ ਸਿੰਘ ਹਜ਼ੂਰੀ ਰਾਗੀ, ਦਲੀਪ ਸਿੰਘ ਜੀ ਤਬਲਾ ਵਾਦਕ,ਪ੍ਰੋਃ ਕਰਤਾਰ ਸਿੰਘ, ਰੌਸ਼ਨ ਸਾਗਰ, ਸਾਗਰ ਮਸਤਾਨਾ, ਪ੍ਰਿੰਸੀਪਲ ਹਰਚੰਦ ਸਿੰਘ ਰਾਗੀ, ਪੂਰਨ ਸ਼ਾਹਕੋਟੀ ਸਭ ਵੱਡੇ ਛੋਟੇ ਭਰਾਵਾਂ ਵਰਗੇ ਸਨ। ਬਹੁਤ ਕੁਝ ਮੈ ਅੱਖੀਂ ਵੇਖਿਆ ਹੈ। ਕਿਉਂਕਿ ਭੰਵਰਾ ਜੀ ਦੀ ਜੀਵਨ ਸਾਥਣ ਬੀਬੀ ਸੁਰਜੀਤ ਕੌਰ ਨੂਰ ਕਾਰਨ ਪੰਜਾਬੀ ਸਾਹਿੱਤ ਸਭਾ ਲੁਧਿਆਣਾ ਦੀਆਂ ਮਾਸਿਕ ਇਕੱਤਰਤਾਵਾਂ 1975 ਤੀਕ ਨੈਸ਼ਨਲ ਮਿਊਜ਼ਿਕ ਕਾਲਿਜ ਵਿੱਚ ਹੀ ਹੁੰਦੀਆਂ ਸਨ। ਉਦੋਂ ਪੰਜਾਬੀ ਭਵਨ ਅਜੇ ਪੂਰਾ ਉੱਸਰਿਆ ਨਹੀਂ ਸੀ।

ਤਸਵੀਰ ਦੇ ਬਹਾਨੇ ਕਿੰਨੀਆਂ ਯਾਦਾਂ ਫਿਰ ਪੁੰਗਰ ਪਈਆਂ।
ਧੰਨਵਾਦ ਸ਼ਮਸ਼ੇਰ ਦਾ।

ਪਿੱਛੋਂ ਸੁੱਝੀ

1986 ਚ ਰਾਮਗੜੀਆ ਕਾਲਿਜ ਵਿੱਚ ਪੰਜਾਬ ਯੂਨੀਵਰਸਿਟੀ ਯੂਥ ਫੈਸਟੀਵਲ ਚੱਲ ਰਿਹਾ ਸੀ।

ਕਾਲਿਜ ਦੇ ਲਾਅਨ ਵਿੱਚ ਭੁੰਜੇ ਬਹਿ ਕੇ ਅਸੀਂ ਕੁਝ ਦੋਸਤ ਭੰਵਰਾ ਸਾਹਿਬ , ਪ੍ਰੋਃ ਕਰਤਾਰ ਸਿੰਘ ਤੇ ਡਾਃ ਆਤਮਜੀਤ ਨਾਟਕਕਾਰ ਦੀ ਸੰਗਤ ਮਾਣ ਰਹੇ ਸਾਂ। ਪ੍ਰੋਃ ਮ ਸ ਚੀਮਾ ਵੀ ਸਾਡੇ ਚ ਆਣ ਬੈਠੇ ਤੇ ਭੰਵਰਾ ਜੀ ਨੂੰ ਸੰਬੋਧਿਤ ਹੋ ਕੇ ਬੋਲੇ, ਭਮਰਾ ! ਤੁਸੀਂ ਮਿਸਤਰੀਆਂ ਨੇ ਸੰਗੀਤ ਦੇ ਖੇਤਰ ਚ ਕਮਾਲਾਂ ਕੀਤੀਆਂ ਨੇ। ਉਨ੍ਹਾਂ ਰਾਮਗੜੀਆ ਭਾਈਚਾਰੇ ਦੇ

ਕੁਝ ਸਿਰਕੱਢ ਨਾਮ ਗਿਣਾਏ।
ਭੰਵਰਾ ਜੀ ਬੋਲੇ, ਚੀਮਾ ਜੀ ਤੁਹਾਡੇ ਬਾਰੇ ਆਮ ਧਾਰਨਾ ਹੈ ਕਿ ਤੁਸੀਂ ਤਾਂ ਬੰਦੇ ਦੀ ਤੋਰ ਵੇਖ ਕੇ ਪਿੰਡ, ਭਾਈਚਾਰਾ ਤੇ ਨਾਨਕੇ ਦਾਦਕੇ ਦੇਸ ਦੇਂਦੇ ਓ, ਪਰ ਅੱਜ ਭੁਲੇਖਾ ਖਾ ਗਏ।

ਮੈਂ ਸੰਗੀਤ ਸਾਧਕ ਜ਼ਰੂਰ ਹਾਂ, ਜ਼ਾਤ ਗੋਤ ਤੋਂ ਪਰੇਡੇ ਪਰ ਜਨਮ ਜ਼ਾਤ ਮੈ ਖ਼ਾਨਦਾਨੀ ਮਾਨ ਜੱਟ ਹਾਂ, ਖਮਾਣੋਂ(ਲੁਧਿਆਣਾ) ਤੋਂ। ਏਸੇ ਕਰਕੇ ਕਦੇ ਕਦੇ ਵਿਗੜ ਜਾਂਦਾ ਹਾਂ ਤੇ ਨਫ਼ੇ ਨੁਕਸਾਨ ਦੀ ਪ੍ਰਵਾਹ ਨਹੀਂ ਕਰਦਾ। ਮੇਰੇ ਸੰਗੀਤ ਉਸਤਾਦ ਗਿਆਨੀ ਸੰਪੂਰਨ ਸਿੰਘ ਜੀ ਸਨ ਤਲਵੰਡੀ ਘਰਾਣੇ ‘ਚੋਂ।

ਚੀਮਾ ਸਾਹਿਬ ਪਹਿਲੀ ਵਾਰ ……. ਸਾਡੇ ਸਾਹਮਣੇ ਧੋਖਾ ਖਾ ਗਏ ਸਨ।

ਗੁਰਭਜਨ ਗਿੱਲ

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਖ਼ਬਰ ਸਾਰ

ਸਿੱਖ ਜਗ਼ਤ

ਬੰਦੀ ਸਿੰਘਾਂ ਦੀ ਰਿਹਾਈ ਲਈ ਵੱਖਰੇ ਤੌਰ ’ਤੇ ਰੱਖ਼ਿਆ ਵਿਸ਼ੇਸ਼ ਫੰਡ; ਸ਼੍ਰੋਮਣੀ ਕਮੇਟੀ ਦਾ 11 ਅਰਬ 38 ਕਰੋੜ ਰੁਪਏ ਦਾ ਬਜਟ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, 28 ਮਾਰਚ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2023-24 ਦਾ ਸਾਲਾਨਾ ਬਜਟ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ। ਸ੍ਰੀ ਗੁਰੂ...

ਸਿੱਖ ਆਪਣੇ ਬੱਚਿਆਂ ਦੇ ਨਾਂਵਾਂ ਨਾਲ ਸਿੰਘ ਅਤੇ ਕੌਰ ਜ਼ਰੂਰ ਲਾਉਣ; ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸੰਬੰਧੀ ਅਹਿਮ ਮਤੇ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, 28 ਮਾਰਚ, 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਅਹਿਮ ਮਤੇ ਪਾਸ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ...

ਮਨੋਰੰਜਨ

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 24 ਮਾਰਚ 2023: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ "ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ" ਨੂੰ ਦੇਖਣ ਲਈ ਉਤਸ਼ਾਹਿਤ ਹਨ। ਖੈਰ! ਦਰਸ਼ਕਾਂ ਦੀ ਉਤਸੁਕਤਾ ਜਲਦੀ ਹੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਇਹ...

‘ਡਿਨਰ ਡੇਟ’ ਤੋਂ ਬਾਅਦ ਹੁਣ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ‘ਲੰਚ’ ’ਤੇ ਇਕੱਠੇ ਨਜ਼ਰ ਆਏ

ਯੈੱਸ ਪੰਜਾਬ ਮੁੰਬਈ, 23 ਮਾਰਚ, 2023: ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਅੱਜ ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਨਾਲ ਲੰਚ ’ਤੇ ਮਿਲਣ ਤੋਂ ਬਾਅਦ ਇਕੱਠੇ ਨਜ਼ਰ ਆਏ। ਇਸ ਤੋਂ ਪਹਿਲਾਂ ਦੋਵੇਂ...

ਤਰਸੇਮ ਜੱਸੜ ਦਾ ‘ਸਪੌਟੀਫ਼ਾਈ’ ਸਿੰਗਲ, ‘ਮਾਣ ਪੰਜਾਬੀ’ ਨਿਊਯਾਰਕ ਵਿੱਚ ‘ਟਾਈਮਜ਼ ਸਕੁਏਅਰ’ ’ਤੇ ਹੋਇਆ ਫ਼ੀਚਰ

ਯੈੱਸ ਪੰਜਾਬ ਚੰਡੀਗੜ੍ਹ, 23 ਮਾਰਚ, 2023: ਤਰਸੇਮ ਜੱਸੜ ਦਾ ਨਵਾਂ ਸਪੌਟੀਫ਼ਾਈ ਸਿੰਗਲ ਟਰੈਕ "ਮਾਣ ਪੰਜਾਬੀ", ਟਾਈਮਜ਼ ਸਕੁਆਇਰ, ਨਿਊਯਾਰਕ, ਤੇ ਧੂਮਾਂ ਪਾ ਰਿਹਾ ਹੈ ਜੋ ਕਿ 18 ਮਾਰਚ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਟਰੈਕ ਦਾ ਸੰਗੀਤ...

ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’

'Es Jahano Door Kitte-Chal Jindiye' is a tale of emotional bonding and relationship of Punjabi Diaspora ਯੈੱਸ ਪੰਜਾਬ ਹਰਜਿੰਦਰ ਸਿੰਘ ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ...

ਆਉਣ ਵਾਲੀ ਪੰਜਾਬੀ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇ ਕਲਾਕਾਰਾਂ ਨੇ ਦਰਬਾਰ ਸਾਹਿਬ ਵਿਖ਼ੇ ਮੱਥਾ ਟੇਕਿਆ

ਯੈੱਸ ਪੰਜਾਬ ਅੰਮ੍ਰਿਤਸਰ, 16 ਮਾਰਚ, 2023: ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਫਿਲਮ "ਏਸ ਜਹਾਨੋਂ ਦੂਰ ਕਿਤੇ- ਚੱਲ ਜਿੰਦੀਏ" ਦੀ ਸਾਰੀ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ ਦੇ ਲਈ ਅੰਮ੍ਰਿਤਸਰ ਪਹੁੰਚੇ ਜਿਸਨੇ ਫਿਲਮ ਦੇ ਆਉਣ...
spot_img
spot_img

ਸੋਸ਼ਲ ਮੀਡੀਆ

52,336FansLike
51,888FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ? – ਐੱਚ.ਐੱਸ. ਬਾਵਾ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ‘ਏ’ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ ਹੈ। ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ...
error: Content is protected !!