ਯੈੱਸ ਪੰਜਾਬ
ਬਠਿੰਡਾ, 25 ਨਵੰਬਰ, 2022:
ਕੈਬਨਿਟ ਮੰਤਰੀ ਸ. ਇੰਦਰਬੀਰ ਸਿੰਘ ਨਿੱਝਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਬਠਿੰਡਾ ਵੱਲੋਂ ਪੰਜਾਬ ਰਾਜ ਦੇ ਪਹਿਲੇ ਟਰਾਂਜੈਂਡਰ ਟਾਇਲਿਟ ਦਾ ਨਿਰਮਾਣ ਕੀਤਾ ਗਿਆ। ਇਸ ਟਾਇਲਿਟ ਦਾ ਉਦਘਾਟਨ ਕੌਂਸਲਰ ਵਾਰਡ ਨੰਬਰ 38 ਸ਼੍ਰੀ ਸੰਤੋਸ਼ ਮਹੰਤ ਵਲੋਂ ਕੀਤਾ ਗਿਆ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੇਅਰ ਨਗਰ ਨਿਗਮ ਸ੍ਰੀਮਤੀ ਰਮਨ ਗੋਇਲ ਨੇ ਦੱਸਿਆ ਕਿ ਟਰਾਂਜੈਂਡਰ ਕਮਿਊਨਟੀ ਦੇ ਲੋਕਾਂ ਨੂੰ ਦੋਵੇਂ ਮੇਲ ਤੇ ਫੀਮੇਲ ਟਾਇਲਿਟ ਪ੍ਰਯੋਗ ਕਰਨ ਵਿੱਚ ਭਾਰੀ ਦਿੱਕਤ ਆਉਂਦੀ ਸੀ। ਇਸ ਲਈ ਉਨ੍ਹਾਂ ਦੀ ਸਹੂਲਤ ਨੂੰ ਦੇਖਦੇ ਹੋਏ ਨਗਰ ਨਿਗਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬੱਸ ਸਟੈਂਡ ਦੇ ਸਾਹਮਣੇ ਬਣਾਇਆ ਇਹ ਟਾਇਲਿਟ 90 ਵਰਗ ਫੁੱਟ ਵਿੱਚ ਉਸਾਰਿਆ ਗਿਆ ਹੈ। ਇਸ ਵਿੱਚ ਦੋ ਸੀਟਾਂ ਲਗਾਈਆਂ ਗਈਆਂ ਹਨ। ਜਿਸ ਵਿੱਚ ਇੱਕ ਇੰਡੀਅਨ ਤੇ ਦੂਸਰੀ ਯੂਰੀਪੀਅਨ ਸੀਟ ਹੈ। ਇਹ ਟਾਇਲਿਟ ਦਿਵਿਆਂਗਾਂ ਦੇ ਵਰਤਣ ਵਿੱਚ ਵੀ ਸਹਾਈ ਹੋਵੇਗੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਅਸ਼ੋਕ ਪ੍ਰਧਾਨ ਅਤੇ ਨਗਰ ਨਿਗਮ ਬਠਿੰਡਾ ਦਾ ਸਮੂਹ ਸਟਾਫ ਹਾਜ਼ਰ ਰਿਹਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ