- Advertisement -
ਯੈੱਸ ਪੰਜਾਬ
ਜਲੰਧਰ, 3 ਮਾਰਚ, 2021:
ਪੰਜਾਬ ਵਿੱਚ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਦੇ ਇਕ ਗੋਦਾਮ ਵਿੱਚ ਵਾਪਰੀ ਇਕ ਮੰਦਭਾਗੀ ਘਟਨਾ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ।
ਘਟਨਾ ਬਾਘਾਪੁਰਾਣਾ ਦੀ ਨਿਹਾਲ ਸਿੰਘ ਵਾਲਾ ਰੋਡ ਵਿਖ਼ੇ ਵਾਪਰੀ ਜਿੱਥੇ ਇਕ ਨਿੱਜੀ ਠੇਕੇਦਾਰ ਵੱਲੋਂ ਤਾਇਨਾਤ ਕੀਤੇ ਦੋ ਚੌਂਕੀਦਾਰ ਗੋਦਾਮ ਦੇ ਅੰਦਰ ਸਨ ਤਾਂ ਕਣਕ ਦੀਆਂ ਬੋਰੀਆਂ ਦੀ ਢਿਗ ਉਨ੍ਹਾਂ ਦੇ ਉੱਤੇ ਆ ਡਿੱਗੀ ਅਤੇ ਦੋਵੇਂ ਬੋਰੀਆਂ ਹੇਠ ਦਬ ਗਏ।
ਜਦ ਤਕ ਉਨ੍ਹਾਂ ਨੂੰ ਬਚਾਉਣ ਲਈ ਬੋਰੀਆਂ ਹਟਾਈਆਂ ਗਈਆਂ ਤਦ ਤਕ ਦੋਵੇਂ ਦਮ ਤੋੜ ਗਏ ਸਨ।
ਮ੍ਰਿਤਕਾਂ ਦੀ ਪਛਾਣ 25 ਸਾਲਾ ਬਲਜਰੀਤ ਸਿੰਘ ਅਤੇ 45 ਵਰਿ੍ਹਆਂ ਦੇ ਭਜਨ Çੰਸਘ ਵਜੋਂ ਹੋਈ ਹੈ।
- Advertisement -