ਯੈੱਸ ਪੰਜਾਬ
ਚੰਡੀਗੜ੍ਹ, 28 ਮਾਰਚ, 2025
Punjab Vidhan Sabha ਦੇ ਬਜਟ ਸੈਸ਼ਨ ਦੌਰਾਨ ਅੱਜ ਵੱਖ-ਵੱਖ ਕਮੇਟੀਆਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ।
ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦੀ 49ਵੀਂ ਰਿਪੋਰਟ ਕਮੇਟੀ ਦੇ ਸਭਾਪਤੀ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਪੇਸ਼ ਕੀਤੀ।
ਸਰਕਾਰੀ ਅਸਵਾਸ਼ਨਾਂ ਸੰਬੰਧੀ ਕਮੇਟੀ ਦੀ 53ਵੀਂ ਰਿਪੋਰਟ ਕਮੇਟੀ ਦੇ ਸਭਾਪਤੀ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਅਧੀਨ ਵਿਧਾਨ ਕਮੇਟੀ ਦੀ 46ਵੀਂ ਰਿਪੋਰਟ ਕਮੇਟੀ ਦੇ ਸਭਾਪਤੀ ਅਮਰਪਾਲ ਸਿੰਘ ਤੇ ਕੁਐਸ਼ਨਜ਼ ਅਤੇ ਰੈਫਰੈਂਸਿਜ਼ ਕਮੇਟੀ ਦੀ 17ਵੀਂ ਰਿਪੋਰਟ ਕਮੇਟੀ ਦੇ ਸਭਾਪਤੀ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਰਿਪੋਰਟ ਪੇਸ਼ ਕੀਤੀ।
ਇਸੇ ਤਰ੍ਹਾਂ ਖੇਤੀਬਾੜੀ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਸੰਬੰਧੀ ਕਮੇਟੀ ਦੀ ਤੀਜੀ ਰਿਪੋਰਟ ਕਮੇਟੀ ਦੇ ਸਭਾਪਤੀ ਵਿਧਾਇਕ ਸਰਵਣ ਸਿੰਘ ਧੁੰਨ ਤੇ ਪਟੀਸ਼ਨ ਕਮੇਟੀ ਦੀ ਪਹਿਲੀ ਰਿਪੋਰਟ ਕਮੇਟੀ ਦੇ ਸਭਾਪਤੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੇਸ਼ ਕੀਤੀ।