- Advertisement -
ਯੈੱਸ ਪੰਜਾਬ
ਖੰਨਾ, 23 ਨਵੰਬਰ, 2022:
ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ. ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਖੰਨਾ ਪੁਲਿਸ ਜ਼ਿਲ੍ਹੇ ਦੇ ਪਾਇਲ ਥਾਣੇ ਵਿੱਚ ਤਾਇਨਾਤ ਏ.ਐਸ.ਆਈ.ਹਰਪਾਲ ਸਿੰਘ ਨੂੰ ਲੜਾਈ-ਝਗੜੇ ਦੇ ਇਕ ਮਾਮਲੇ ਵਿੱਚ 5 ਹਜ਼ਾਰ ਰੁਪਏ ਲੈਣ ਸੰਬੰਧੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਏ.ਐਸ.ਆਈ. ਵੱਲੋਂ ਰਿਸ਼ਵਤ ਲੈਣ ਦੀ ਇਹ ਕਾਰਵਾਈ ਕਿਸੇ ਨੇ ਮੋਬਾਇਲ ਵਿੱਚ ਰਿਕਾਰਡ ਕਰ ਲਈ। ਜਿਵੇਂ ਹੀ ਇਸ ਮਾਮਲੇ ’ਤੇ ਏ.ਐਸ.ਆਈ. ਨੂੰ ਘੇਰਿਆ ਗਿਆ ਅਤੇ ਉਸਨੂੰ ਲੱਗਾ ਕਿ ਕਹਾਣੀ ਵਿਗੜ ਗਈ ਹੈ, ਉਸਨੇ 500 ਦੇ 10 ਨੋਟ ਸੁੱਟ ਕੇ ਆਪਣੀ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਗੱਲ ਵੀ ਕੈਮਰੇ ਵਿੱਚ ਕੈਦ ਹੋ ਗਈ।
ਇਸ ’ਤੇ ਕਾਰਵਾਈ ਕਰਦਿਆਂ ਖੰਨਾ ਦੇ ਐਸ.ਐਸ.ਪੀ. ਸ੍ਰੀ ਦਾਮਯਾ ਹਰੀਸ਼ ਕੁਮਾਰ ਉਮ ਪ੍ਰਕਾਸ਼ ਦੇ ਆਦੇਸ਼ ’ਤੇ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -