Saturday, March 25, 2023

ਵਾਹਿਗੁਰੂ

spot_img

spot_img
spot_img

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਦੀ ਆਣ ਬਾਣ ਅਤੇ ਸ਼ਾਨ ਬਰਕਰਾਰ ਰੱਖਣ ਲਈ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ

- Advertisement -

Punjab Gov Purohit appeals Punjabis to remain united

ਯੈੱਸ ਪੰਜਾਬ

ਫਾਜਿਲ਼ਕਾ, 2 ਫਰਵਰੀ, 2023 – ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਦੀ ਆਣ ਬਾਣ ਅਤੇ ਸ਼ਾਨ ਬਰਕਰਾਰ ਰੱਖਣ ਲਈ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ। ਉਹ ਅੱਜ ਇੱਥੇ ਜਿ਼ਲ੍ਹੇ ਦੇ ਸਰਹੱਦੀ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਪਤਵੰਤਿਆਂ ਨਾਲ ਸੰਵਾਦ ਕਰ ਰਹੇ ਸਨ।

ਸੂਬੇ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਖਿਆ ਕਿ ਪੰਜਾਬ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ ਅਤੇ ਆਜਾਦੀ ਤੋਂ ਬਾਅਦ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਕਰਨ ਵਿਚ ਪੰਜਾਬ ਦੀ ਅਹਿਮ ਭੁਮਿਕਾ ਰਹੀ ਹੈ। ਇੱਥੋਂ ਦੀ ਵਿਰਾਸਤ ਬਹੁਤ ਅਮੀਰ ਹੈ ਅਤੇ ਇਸ ਦੀ ਮਿੱਟੀ ਦਾ ਕਣ ਕਣ ਬਲਿਦਾਨ ਦਾ ਕਹਾਣੀ ਕਹਿੰਦਾ ਹੈ ਪਰ ਸਾਡੇ ਪੜੋਸੀ ਮੁਲਕ ਵੱਲੋਂ ਨਸ਼ੇ ਰਾਹੀਂ ਸਾਡੀ ਜਵਾਨੀ ਤੇ ਹਮਲਾ ਕਰਨ ਦੀਆਂ ਕੋਸਿ਼ਸਾਂ ਹੋ ਰਹੀਆਂ ਹਨ। ਉਨ੍ਹਾਂ ਨੇ ਦੁਸ਼ਮਣ ਦੇਸ਼ ਦੀਆਂ ਇੰਨ੍ਹਾਂ ਚਾਲਾਂ ਖਿਲਾਫ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜਦ ਅਸੀਂ ਸਮਾਜ ਦੇ ਮਾੜ ਅਨਸਰਾਂ ਖਿਲਾਫ ਪੁਲਿਸ ਨੂੰ ਸੂਚਨਾ ਦੇਵਾਂਗੇ ਤਾਂ ਹੀ ਇਹ ਤਾਣਾਬਾਣਾ ਤੋੜ ਸਕਦੇ ਹਾਂ।

ਰਾਜਪਾਲ ਨੇ ਫਾਜਿ਼ਲਕਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸਿ਼ਆਂ ਦੀ ਰੋਕਥਾਮ ਲਈ ਕੀਤੇ ਉਪਰਾਲਿਆਂ ਦੀ ਜ਼ੋਰਦਾਰ ਸਲਾਘਾ ਕਰਦਿਆਂ ਆਖਿਆ ਕਿ ਜਿ਼ਲ੍ਹੇ ਵਿਚ 106 ਪਿੰਡਾਂ ਵਿਚ ਨਾਗਰਿਕ ਸੁਰੱਖਿਆ ਕਮੇਟੀਆਂ ਬਣੀਆਂ ਹਨ ਜਿੰਨ੍ਹਾਂ ਰਾਹੀਂ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਏਂਜਸੀਆਂ ਦੇ ਨਾਲ ਨਾਲ ਹੁਣ ਆਮ ਲੋਕ ਵੀ ਮਾੜੇ ਅਨਸਰਾਂ ਪ੍ਰਤੀ ਚੌਕਸੀ ਰੱਖ ਰਹੇ ਹਨ। ਉਨ੍ਹਾਂ ਸਰਪੰਚਾਂ ਨੂੰ ਹੋਰ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦੀ ਤਸਕਰੀ, ਡ੍ਰੋਨ ਗਤੀਵਿਧੀ ਦੀ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤਾ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਾਜਿਲ਼ਕਾ ਜਿ਼ਲ੍ਹੇ ਵਿਚ ਪਿੱਛਲੇ ਸਮੇਂ ਵਿਚ ਪੁਲਿਸ ਨੇ ਵੱਡੀਆਂ ਬਰਾਮਦਗੀਆਂ ਕੀਤੀਆਂ ਹਨ, ਇਸ ਨਾਲ ਨਸ਼ੇ ਦਾ ਲੱਕ ਤੋੜਨ ਵਿਚ ਸਹਾਇਤਾ ਹੋਵੇਗੀ।

ਰਾਜਪਾਲ ਨੇ ਵਿਦੇਸ਼ੀ ਧਰਤੀ ਤੇ ਬੈਠ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀਆਂ ਰਚੀਆਂ ਜਾ ਰਹੀਆਂ ਸਾਜਿਸਾਂ ਪ੍ਰਤੀ ਵੀ ਲੋਕਾਂ ਨੂੰ ਸੁਚੇਤ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਦੇਸ਼ ਭਗਤ ਲੋਕ ਅਜਿਹੇ ਲੋਕਾਂ ਦੇ ਹੁਣ ਬਹਿਕਾਵੇ ਵਿਚ ਨਹੀਂ ਆਉਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਲਈ ਹਮੇਸਾਂ ਹੀ ਰਾਸ਼ਟਰ ਹਿੱਤ ਸਰਵਉੱਚ ਰਿਹਾ ਹੈ।

ਬਾਅਦ ਵਿਚ ਪਿੰਡਾਂ ਦੇ ਸਰਪੰਚਾਂ ਵੱਲੋਂ ਮੁੱਦਾ ਉਠਾਏ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਤਾਰਬੰਦੀ ਜੀਰੋ ਲਾਇਨ ਦੇ ਨਜਦੀਕ ਲੈ ਕੇ ਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਦਕਿ ਕਿਸਾਨਾਂ ਦੀ ਮੰਗ ਅਨੁਸਾਰ ਬੀਐਸਐਫ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਤਾਰਬੰਦੀ ਦੇ ਪਾਰ ਖੇਤੀ ਕਰਨ ਜਾਣ ਵਾਲੇ ਕਿਸਾਨਾਂ ਦੀਆਂ ਮੁਸਕਿਲਾਂ ਦਾ ਤਰਜੀਹੀ ਅਧਾਰ ਤੇ ਹੱਲ ਕੀਤਾ ਜਾਵੇ।

ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇਸ ਮੋਕੇ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਖਾਸ ਕਰਕੇ ਮੋਟੇ ਅਨਾਜਾਂ ਦੀ ਖੇਤੀ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਘੱਟ ਪਾਣੀ ਵਾਲੀਆਂ ਫਸਲਾਂ ਦੀ ਕਾਸਤ ਕੀਤੇ ਜਾਣ, ਬੂੰਦ ਬੂੰਦ ਸਿੰਚਾਈ ਪ੍ਰਣਾਲੀ ਅਪਨਾਉਣ ਅਤੇ ਨਵੀਂਆਂ ਖੇਤੀ ਤਕਨੀਕਾਂ ਨਾਲ ਖੇਤੀ ਕਰਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ।

ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਹੈ ਕਿ ਅਗਨੀਪੱਥ ਯੋਜਨਾ ਵਿਚ ਪੰਜਾਬ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਈ ਜਾਵੇ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਰਹੱਦੀ ਇਲਾਕਿਆਂ ਦੇ ਆਰਥਿਕ ਵਿਕਾਸ ਲਈ ਵੀ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਨੂੰ ਸਿਫਾਰਸ ਭੇਜੀ ਗਈ ਹੈ। ਉਨ੍ਹਾਂ ਨੇ ਸਾਦਕੀ ਚੌਕੀ ਤੇ ਉਚਾ ਤਿਰੰਗਾ ਲਗਾਉਣ ਦੀ ਗੱਲ ਵੀ ਇਸ ਮੌਕੇ ਆਖੀ।

ਇਸ ਤੋਂ ਪਹਿਲਾਂ ਮੁੱਖ ਸਕੱਤਰ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੁਲਿਸ ਵਿਭਾਗ ਵਿਚ ਹਰ ਸਾਲ 2200 ਪੋਸਟਾਂ ਦੀ ਭਰਤੀ ਲਾਜਮੀ ਤੌਰ ਤੇ ਕੀਤੀ ਜਾਇਆ ਕਰੇਗੀ। ਇਸ ਨਾਲ ਨੌਜਵਾਨ ਲਗਾਤਾਰ ਆਪਣੇ ਬੌਧਿਕ ਅਤੇ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਰਹਿਣਗੇ। ਇਸਤੋਂ ਬਿਨ੍ਹਾਂ ਬਾਕੀ ਮਹਿਕਮਿਆਂ ਵਿਚ ਵੀ ਸਰਕਾਰ ਵੱਲੋਂ ਲਗਾਤਾਰ ਭਰਤੀ ਕੀਤੀ ਜਾਵੇਗੀ ਤਾਂ ਜ਼ੋ ਸਾਡੀ ਜਵਾਨੀ ਨੂੰ ਉਸਾਰੂ ਕਾਰਜਾਂ ਵਿਚ ਲਗਾਇਆ ਜਾ ਸਕੇ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਸਮਾਗਮ ਵਿਚ ਪਹੁੰਚਣ ਲਈ ਜਿ਼ਲ੍ਹੇ ਵੱਲੋਂ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਸਮੇਤ ਸਭ ਦਾ ਧੰਨਵਾਦ ਕੀਤਾ ਅਤੇ ਵਿਸਵਾਸ਼ ਦੁਆਇਆ ਕਿ ਜਿ਼ਲ੍ਹਾ ਪ੍ਰਸ਼ਾਸਨ ਲੋਕਾਂ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਦਾ ਰਹੇਗਾ।

ਇਸ ਦੌਰਾਨ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਸਰਹੱਦੀ ਇਲਾਕਿਆਂ ਵਿਚ ਨਸ਼ੇ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਇਕ ਪ੍ਰਦਰਸ਼ਨੀ ਵੀ ਵੇਖੀ।ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਅਤੇ ਰਾਖੀ ਗੁਪਤਾ ਭੰਡਾਰੀ ਪ੍ਰਿੰਸੀਪਲ ਸਕੱਤਰ ਟੂ ਗਵਰਨਰ ਵੀ ਉਨ੍ਹਾਂ ਦੇ ਨਾਲ ਫਾਜਿ਼ਲਕਾ ਪਹੁੰਚੇ। ਇਸ ਮੌਕੇ  ਅਬੋਹਰ ਦੇ ਵਿਧਾਇਕ ਸ੍ਰੀ ਸੰਦੀਪ ਜਾਖੜ, ਡੀਆਈਜੀ ਸ੍ਰੀ ਰਣਜੀਤ ਸਿੰਘ, ਐਸਐਸਪੀ ਸ੍ਰੀ ਭੁਪਿੰੰਦਰ ਸਿੰਘ ਸਿੱਧੂ, ਏਡੀਸੀ ਸ੍ਰੀ ਸੰਦੀਪ ਕੁਮਾਰ ਅਤੇ ਮਨਦੀਪ ਕੌਰ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ 

- Advertisement -

ਖ਼ਬਰ ਸਾਰ

ਸਿੱਖ ਜਗ਼ਤ

ਅਜਨਾਲਾ ਘਟਨਾ ‘ਤੇ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਜਥੇਦਾਰ ਅਕਾਲ ਤਖ਼ਤ ਸਾਹਿਬ ਤੁਰੰਤ ਜਨਤਕ ਕਰਨ: ਮਨਜੀਤ ਸਿੰਘ ਭੋਮਾ

Akal Takht Jathedar should make report of sub-committee on Ajnala incident: Manjit Singh Bhoma ਯੈੱਸ ਪੰਜਾਬ ਅੰਮ੍ਰਿਤਸਰ, 24 ਮਾਰਚ, 2023: ਦਿੱਲੀ ਸਿੱਖ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ...

ਅੰਮ੍ਰਿਤਪਾਲ ਸਿੰਘ ਪੰਜਾਬ ਤੋਂ ਫ਼ਰਾਰ ਹੋਣ ਵਿੱਚ ਹੋਇਆ ਸਫ਼ਲ?

Has Amritpal Singh slipped out of Punjab? ਯੈੱਸ ਪੰਜਾਬ ਅੰਮ੍ਰਿਤਸਰ, 23 ਮਾਰਚ, 2023: ਕੀ ਅੰਮ੍ਰਿਤਪਾਲ ਸਿੰਘ ਸਨਿਚਰਵਾਰ 18 ਮਾਰਚ ਨੂੰ ਪੰਜਾਬ ਪੁਲਿਸ ਵੱਲੋਂ ਬਣਾਈ ਵੱਡੀ ਯੋਜਨਾਬੰਦੀ ਅਤੇ ਚੌਕਸੀ ਦੇ ਬਾਵਜੂਦ ਪੁਲਿਸ ਦੇ...

ਮਨੋਰੰਜਨ

“ਏਸ ਜਹਾਨੋਂ ਦੂਰ ਕਿਤੇ-ਚੱਲ ਜਿੰਦੀਏ” 7 ਅਪ੍ਰੈਲ 2023 ਨੂੰ ਹੋਵੇਗੀ ਸਿਨੇਮਾਘਰਾਂ ਵਿੱਚ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, 24 ਮਾਰਚ 2023: ਦਰਸ਼ਕ ਕਾਫੀ ਸਮੇਂ ਤੋਂ ਸਿਨੇਮਾਘਰਾਂ ਵਿੱਚ ਫਿਲਮ "ਏਸ ਜਹਾਨੋ ਦੂਰ ਕਿਤੇ-ਚਲ ਜਿੰਦੀਏ" ਨੂੰ ਦੇਖਣ ਲਈ ਉਤਸ਼ਾਹਿਤ ਹਨ। ਖੈਰ! ਦਰਸ਼ਕਾਂ ਦੀ ਉਤਸੁਕਤਾ ਜਲਦੀ ਹੀ ਖਤਮ ਹੋਣ ਜਾ ਰਹੀ ਹੈ ਕਿਉਂਕਿ ਇਹ...

‘ਡਿਨਰ ਡੇਟ’ ਤੋਂ ਬਾਅਦ ਹੁਣ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ‘ਲੰਚ’ ’ਤੇ ਇਕੱਠੇ ਨਜ਼ਰ ਆਏ

ਯੈੱਸ ਪੰਜਾਬ ਮੁੰਬਈ, 23 ਮਾਰਚ, 2023: ਬਾਲੀਵੁੱਡ ਅਦਾਕਾਰਾ ਪ੍ਰਨੀਤੀ ਚੋਪੜਾ ਅੱਜ ‘ਆਮ ਆਦਮੀ ਪਾਰਟੀ’ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸ੍ਰੀ ਰਾਘਵ ਚੱਢਾ ਨਾਲ ਲੰਚ ’ਤੇ ਮਿਲਣ ਤੋਂ ਬਾਅਦ ਇਕੱਠੇ ਨਜ਼ਰ ਆਏ। ਇਸ ਤੋਂ ਪਹਿਲਾਂ ਦੋਵੇਂ...

ਤਰਸੇਮ ਜੱਸੜ ਦਾ ‘ਸਪੌਟੀਫ਼ਾਈ’ ਸਿੰਗਲ, ‘ਮਾਣ ਪੰਜਾਬੀ’ ਨਿਊਯਾਰਕ ਵਿੱਚ ‘ਟਾਈਮਜ਼ ਸਕੁਏਅਰ’ ’ਤੇ ਹੋਇਆ ਫ਼ੀਚਰ

ਯੈੱਸ ਪੰਜਾਬ ਚੰਡੀਗੜ੍ਹ, 23 ਮਾਰਚ, 2023: ਤਰਸੇਮ ਜੱਸੜ ਦਾ ਨਵਾਂ ਸਪੌਟੀਫ਼ਾਈ ਸਿੰਗਲ ਟਰੈਕ "ਮਾਣ ਪੰਜਾਬੀ", ਟਾਈਮਜ਼ ਸਕੁਆਇਰ, ਨਿਊਯਾਰਕ, ਤੇ ਧੂਮਾਂ ਪਾ ਰਿਹਾ ਹੈ ਜੋ ਕਿ 18 ਮਾਰਚ 2023 ਨੂੰ ਰਿਲੀਜ਼ ਕੀਤਾ ਗਿਆ ਸੀ। ਟਰੈਕ ਦਾ ਸੰਗੀਤ...

ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’

'Es Jahano Door Kitte-Chal Jindiye' is a tale of emotional bonding and relationship of Punjabi Diaspora ਯੈੱਸ ਪੰਜਾਬ ਹਰਜਿੰਦਰ ਸਿੰਘ ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ...

ਆਉਣ ਵਾਲੀ ਪੰਜਾਬੀ ਫ਼ਿਲਮ ‘ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਦੇ ਕਲਾਕਾਰਾਂ ਨੇ ਦਰਬਾਰ ਸਾਹਿਬ ਵਿਖ਼ੇ ਮੱਥਾ ਟੇਕਿਆ

ਯੈੱਸ ਪੰਜਾਬ ਅੰਮ੍ਰਿਤਸਰ, 16 ਮਾਰਚ, 2023: ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਪ੍ਰਸਤੁਤ ਫਿਲਮ "ਏਸ ਜਹਾਨੋਂ ਦੂਰ ਕਿਤੇ- ਚੱਲ ਜਿੰਦੀਏ" ਦੀ ਸਾਰੀ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ ਦੇ ਲਈ ਅੰਮ੍ਰਿਤਸਰ ਪਹੁੰਚੇ ਜਿਸਨੇ ਫਿਲਮ ਦੇ ਆਉਣ...
spot_img
spot_img

ਸੋਸ਼ਲ ਮੀਡੀਆ

52,314FansLike
51,904FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਕੀ ’ਕੱਲੇ ਥਾਣੇਦਾਰ ਨੇ ਹੀ ਭਜਾ ਦਿੱਤਾ ਗੈਂਗਸਟਰ ਦੀਪਕ ਟੀਨੂੰ? – ਐੱਚ.ਐੱਸ. ਬਾਵਾ

ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਨਾਮਜ਼ਦ ‘ਏ’ ਕੈਟਾਗਰੀ ਦਾ ਗੈਂਗਸਟਰ ਦੀਪਕ ਟੀਨੂੰ ਫ਼ਰਾਰ ਹੋ ਗਿਆ ਹੈ। ਮਾਨਸਾ ਦੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ...
error: Content is protected !!