- Advertisement -
ਯੈੱਸ ਪੰਜਾਬ
ਜਲੰਧਰ, 27 ਜਨਵਰੀ, 2022:
ਗਣਤੰਤਰ ਦਿਵਸ ਦੇ ਮੌਕੇ ’ਤੇ ਜਲੰਧਰ ਵਿੱਚ ਬੁੱਧਵਾਰ ਨੂੰ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਵੀ ਸ: ਰਛਪਾਲ ਸਿੰਘ ਪਾਲ ਨੂੰ ‘ਸਿਰਮੌਰ ਕਵੀ’ ਦਾ ਸਨਮਾਨ ਪ੍ਰਦਾਨ ਕੀਤਾ।
ਜਲੰਧਰ ਦੇ ਰਹਿਣ ਵਾਲੇ ਅਤੇ ਦੇਸ਼ ਵਿਦੇਸ਼ ਵਿੱਚ ਨਾ ਕੇਵਲ ਕਵੀ-ਦਰਬਾਰਾਂ ਅਤੇ ਮਹਿਫ਼ਿਲਾਂ ਦਾ ਸ਼ਿੰਗਾਰ ਬਣਦੇ ਸ: ਰਛਪਾਲ ਸਿੰਘ ਪਾਲ ਆਪਣੀ ਦਮਦਮਾਰ ਅਤੇ ਸੁਰੀਲੀ ਆਵਾਜ਼ ਕਰਕੇ ਜਾਣੇ ਜਾਂਦੇ ਹਨ।
ਸ: ਰਛਪਾਲ ਸਿੰਘ ਪਾਲ ਧਾਰਮਿਕ ਕਵੀ-ਦਰਬਾਰਾਂ ਦਾ ਵੀ ਇਕ ਜਾਣਿਆ ਪਛਾਣਿਆ ਚਿਹਰਾ ਹਨ।
ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ: ਰਛਪਾਲ ਸਿੰਘ ਪਾਲ ਨੂੰ ‘ਪੰਜਾਬ ਦਾ ਮੁਹੰਮਦ ਰਫ਼ੀ’ ਦੇ ਖ਼ਿਤਾਬ ਨਾਲ ਨਿਵਾਜਿਆ ਸੀ ਜੋ ਉਨ੍ਹਾਂ ਦੇ ਨਾਂਅ ਨਾਲ ਲਗਾਤਾਰ ਜੁੜਿਆ ਹੋਇਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -