- Advertisement -
ਯੈੱਸ ਪੰਜਾਬ
ਅੰਬਾਲਾ, 2 ਦਸੰਬਰ, 2022:
ਪੰਜਾਬ ਪੁਲਿਸ ਨੂੂੰ ਅੱਜ ਉਸ ਵੇਲੇ ਇਕ ਹੋਰ ਵੱਡੀ ਸਫ਼ਲਤਾ ਮਿਲੀ ਜਦ ਰਾਜ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਅਤੇ ਮੋਹਾਲੀ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਅੰਬਾਲਾ ਨੇੜਿਉਂ ਹਥਿਆਰਾਂ ਦੀ ਇਕ ਵੱਡੀ ਖ਼ੇਪ ਬਰਾਮਦ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਹਥਿਆਰਾਂ ਦੀ ਇਹ ਖ਼ੇਪ ਕੈਲੀਫ਼ੋਰਨੀਆ ਵਿੱਚ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਏ ਗਏ ਸਿੱਧੂ ਮੂਸੇਵਾਲਾ ਅਤੇ ਕੋਟਕਪੂਰਾ ਡੇਰਾ ਪ੍ਰੇਮੀ ਕਤਲ ਕੇਸਾਂ ਦੇ ਮਾਸਟਰਮਾਈਂਡ ਗੋਲਡੀ ਬਰਾੜ ਵੱਲੋਂ ਹੀ ਭੇਜੀ ਗਈ ਸੀ।
ਸੂਤਰਾਂ ਅਨੁਸਾਰ ਪੁਲਿਸ ਨੂੰ ਇਸ ਬਾਰੇ ਸੂਹ ਮਿਲੀ ਸੀ ਜਿਸ ਦੇ ਆਧਾਰ ’ਤੇ ਏ.ਜੀ.ਟੀ.ਐਫ. ਅਤੇ ਮੋਹਾਲੀ ਨੇ ਇਹ ਕਾਰਵਾਈ ਕਰਦਿਆਂ ਹਥਿਆਰਾਂ ਦੀ ਇਹ ਖ਼ੇਪ ਬਰਾਮਦ ਕੀਤੀ ਹੈ।
ਇਸ ਖ਼ਬਰ ਦੇ ਹੋਰ ਵੇਰਵਿਆਂ ਦੀ ਉਡੀਕ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -