ਯੈੱਸ ਪੰਜਾਬ
ਪਟਿਆਲਾ, 29 ਨਵੰਬਰ, 2024:
Patiala ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਆਪਣੇ ਤਾਏ ਦੇ ਫੁੱਲ ਚੁਗਣ ਲਈ ਆਏ ਇੱਕ ਨੌਜਵਾਨ ਨੂੰ ਸ਼ਮਸ਼ਾਨ ਘਾਟ ਵਿਖ਼ੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਗੋਲੀਆਂ ਨਾਲ ਮਾਰੇ ਗਏ ਨੌਜਵਾਨ ਦੀ ਪਛਾਣ Navneet Singh ਵਜੋਂ ਹੋਈ ਹੈ ਜੋ ਆਪਣੇ ਤਾਏ ਦੇ ਫੁੱਲ ਚੁਗਣ ਲਈ ਪੁੱਜਾ ਸੀ। ਇੱਕ ਚਿੱਟੀ ਕਾਰ ਵਿੱਚ ਸਵਾਰ ਹੋ ਕੇ ਪਹਿਲਾਂ ਹੀ ਸ਼ਮਸ਼ਾਨਘਾਟ ਪੁੱਜੇ ਦੋ ਹਮਲਾਵਰ ਨਵਨੀਤ ਸਿੰਘ ਦੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਸ਼ਮਸ਼ਾਨਘਾਟ ਦੇ ਅੰਦਰ ਹੀ ਘਾਤ ਲਗਾ ਕੇ ਬੈਠੇ ਸਨ ਅਤੇ ਉਸਦੇ ਪੁੱਜਦਿਆਂ ਹੀ ਉਸਦੇ ਸਿਰ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ।
ਹਮਲਾਵਰਾਂ ਨੂੰ ਇਹ ਪਤਾ ਸੀ ਕਿ ਨਵਨੀਤ ਸਿੰਘ ਨਾਂਅ ਦਾ ਇਹ ਨੌਜਵਾਨ ਅੱਜ ਫੁੱਲ ਚੁਗਣ ਲਈ ਸ਼ਮਸ਼ਾਨ ਘਾਟ ਵਿਖ਼ੇ ਆਵੇਗਾ ਅਤੇ ਇਸੇ ਕਰਕੇ ਉਨ੍ਹਾਂ ਨੇ ਸ਼ਮਸ਼ਾਨ ਘਾਟ ਵਿਖ਼ੇ ਹੀ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਪਤਾ ਲੱਗਾ ਹੈ ਕਿ ਨਵਨੀਤ ਸਿੰਘ ਆਪਣੇ ਮਾਪਿਆਂ ਦਾ ਗੋਦ ਲਿਆ ਪੁੱਤਰ ਸੀ ਅਤੇ ਉਸਦਾ ਜ਼ਮੀਨ ਨੂੰ ਲੈ ਕੇ ਕੋਈ ਪਰਿਵਾਰਕ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਇਹ ਕਤਲ ਕੀਤਾ ਗਿਆ ਹੈ।