ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ , 18 ਮਈ, 2025
Punjab ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ Raj Lali Gill 19 ਮਈ ਨੂੰ Fatehgarh Sahib ਅਧੀਨ ਪੈਂਦੇ ਪਿੰਡ ਬੀਬੀਪੁਰ ਵਿਖੇ ਸਵੇਰੇ 11 ਵਜੇ ਅਤੇ ਪਿੰਡ ਡਘੇੜੀਆਂ ਵਿਖੇ ਦੁਪਹਿਰ 12 ਵਜੇ ਦੌਰਾ ਕਰਕੇ ਸਬੰਧਿਤ ਪਿੰਡਾਂ ਦੀਆਂ ਮਹਿਲਾ ਸਰਪੰਚ ਨਾਲ ਮੁਲਾਕਾਤ ਕਰਨਗੇ ਅਤੇ ਪਿੰਡਾਂ ਦੀਆਂ ਔਰਤਾਂ ਦੀਆਂ ਮੁਸ਼ਕਿਲਾਂ ਸੁਣਨਗੇ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਹੈ ਕਿ ਜੇਕਰ ਕੋਈ ਮਹਿਲਾ, ਉਹਨਾਂ ਨਾਲ ਕਿਸੇ ਕਿਸਮ ਦੇ ਮਸਲੇ ਬਾਰੇ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਹ ਇਸ ਦੌਰੇ ਦੌਰਾਨ ਉਨ੍ਹਾਂ ਨਾਲ ਮਿਲ ਸਕਦੀ ਹੈ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਚੇਅਰਪਰਸਨ ਸ਼੍ਰੀਮਤੀ ਰਾਜ ਲਾਲੀ ਗਿੱਲ ਇਸ ਉਪਰੰਤ ਸਖੀ ਵਨ ਸਟਾਪ ਸੈਂਟਰ ਅਤੇ ਵੂਮੈਨ ਸੈੱਲ ਫ਼ਤਹਿਗੜ੍ਹ ਸਾਹਿਬ ਦਾ ਵੀ ਦੌਰਾ ਕਰਨਗੇ।