ਯੈੱਸ ਪੰਜਾਬ
ਫਰੀਦਕੋਟ, 22 ਅਪ੍ਰੈਲ, 2025
ਜਿਲ੍ਹਾ ਖੇਡ ਅਫਸਰ ਫਰੀਦਕੋਟ ਸ. ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਈ.ਐਸ.ਐਸ.ਐੱਫ. ਵਰਲਡ ਕੱਪ ਮੁਕਾਬਲਿਆਂ ਵਿੱਚ Punjab ਦੇ ਜਿਲ੍ਹਾ ਫਰੀਦਕੋਟ ਦੀਆਂ ਖਿਡਾਰਨਾਂ ਓਲੰਪੀਅਨ Sift Kaur Samra ਨੇ 50 ਮੀਟਰ 3ਪੀ ਈਵੈਂਟ (ਅਰਜਨਟੀਨਾ) ਵਿੱਚ ਗੋਲਡ ਮੈਡਲ ਅਤੇ ਮਿਸ. Simranjpreet Kaur Brar ਨੇ 25 ਮੀਟਰ ਸਪੋਰਟਸ ਪਿਸਟਲ ਈਵੈਂਟ (ਪੇਰੂ) ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਸ਼ੂਟਿੰਗ ਕੋਚਿੰਗ ਸੈਂਟਰ, ਫਰੀਦਕੋਟ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਉਨ੍ਹਾਂ ਦੀ ਇਸ ਪ੍ਰਾਪਤੀ ਤੇ ਜਿਲ੍ਹਾ ਖੇਡ ਅਫਸਰ ਫਰੀਦਕੋਟ, ਖੇਡ ਵਿਭਾਗ ਦੇ ਕੋਚਿਜ ਅਤੇ ਸ਼ੂਟਿੰਗ ਐਸੋਸੀਏਸ਼ਨ ਫਰੀਦਕੋਟ ਵੱਲੋ ਉਨ੍ਹਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ।