Saturday, January 23, 2021
Markfed Sohna New

verka new year

Innocent Hearts INNOKIDS Banner

Punjab ’ਚ ਲੱਗੇਗਾ Night Curfew: Corona ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ Amarinder ਸਰਕਾਰ ਨੇ ਲਏ ਅਹਿਮ ਫ਼ੈਸਲੇ

ਯੈੱਸ ਪੰਜਾਬ
ਚੰਡੀਗੜ੍ਹ, 25 ਨਵੰਬਰ, 2020:
ਦਿੱਲੀ-ਐਨ.ਸੀ.ਆਰ. ਵਿੱਚ ਕੋਵਿਡ ਦੀ ਗੰਭੀਰ ਸਥਿਤੀ ਅਤੇ ਪੰਜਾਬ ਵਿੱਚ ਦੂਜੀ ਲਹਿਰ ਦੇ ਖਦਸ਼ਿਆਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸੂਬੇ ਵਿੱਚ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਪਹਿਲੀ ਦਸੰਬਰ ਤੋਂ ਸੂਬੇ ਦੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਦੁਬਾਰਾ ਰਾਤ ਦਾ ਕਰਫਿਊ ਲਾਇਆ ਜਾਣਾ ਅਤੇ ਮਾਸਕ ਨਾ ਪਾਉਣ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਦੁੱਗਣਾ ਜੁਰਮਾਨਾ ਲਾਇਆ ਜਾਣਾ ਸ਼ਾਮਲ ਹਨ।

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਨ੍ਹਾਂ ਪਾਬੰਦੀਆਂ ਦੀ ਸਮੀਖਿਆ 15 ਦਸੰਬਰ ਨੂੰ ਕੀਤੀ ਜਾਵੇਗੀ ਅਤੇ ਸਾਰੇ ਹੋਟਲ, ਰੈਸਟੋਰੈਂਟ ਤੇ ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਹੋਣਗੇੇ। ਉਨ੍ਹਾਂ ਅੱਗੇ ਕਿਹਾ ਕਿ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5:00 ਵਜੇ ਤੱਕ ਲਾਗੂ ਰਹੇਗਾ। ਉਨ੍ਹਾਂ ਲੋਕਾਂ ਨੂੰ ਇਸ ਸਬੰਧ ਵਿੱਚ ਅਣਗਹਿਲੀ ਨਾ ਵਰਤਣ ਦੀ ਚਿਤਾਵਨੀ ਵੀ ਦਿੱਤੀ।

ਇਕ ਉੱਚ ਪੱਧਰੀ ਸੂਬਾਈ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਨਵੀਆਂ ਪਾਬੰਦੀਆਂ ਦੇ ਵੇਰਵੇ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਸਿੱਟੇ ਵਜੋਂ ਜੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕਰ ਦਿੱਤਾ ਗਿਆ ਹੈ।

ਦਿੱਲੀ ਤੋਂ ਪੰਜਾਬ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਨਿੱਜੀ ਹਸਪਤਾਲਾਂ ਵਿੱਚ ਬਿਸਤਰਿਆਂ (ਬੈੱਡਜ਼) ਦੀ ਗਿਣਤੀ ਦੀ ਸਮੀਖਿਆ ਕਰਕੇ ਇਨ੍ਹਾਂ ਵਿੱਚ ਵਾਧਾ ਕੀਤਾ ਜਾਵੇ। ਮੁੱਖ ਮੰਤਰੀ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸਬੰਧਤ ਵਿਭਾਗਾਂ ਨਾਲ ਤਾਲਮੇਲ ਬਣਾਉਣ ਲਈ ਕਿਹਾ ਹੈ ਤਾਂ ਜੋ ਵੱਧ ਤੋਂ ਵੱਧ ਨਿੱਜੀ ਹਸਪਤਾਲ ਕੋਵਿਡ ਸੰਭਾਲ ਲਈ ਬਿਸਤਰੇ ਉਪਲਬਧ ਕਰਵਾ ਸਕਣ।

ਕੈਪਟਨ ਅਮਰਿੰਦਰ ਸਿੰਘ ਨੇ ਆਕਸੀਜਨ ਅਤੇ ਆਈ.ਸੀ.ਯੂ. ਬੈੱਡਜ਼ ਦੀ ਉਪਲੱਬਧਤਾ ਨੂੰ ਹੋਰ ਹੁਲਾਰਾ ਦੇਣ ਲਈ ਐਲ II ਅਤੇ ਐਲ III ਨੂੰ ਮਜਬੂਤੀ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਜ਼ਿਲ੍ਹਿਆਂ ਦੀ ਨਿਗਰਾਨੀ ਲਈ ਵੀ ਕਿਹਾ ਹੈ ਜਿਨ੍ਹਾਂ ਕੋਲ ਐਲ III ਨਹੀਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਹਿਰਾਂ ਦੇ ਸਮੂਹ ਵੱਲੋਂ ਹਾਸਿਲ ਹੋਈ ਰਿਪੋਰਟ ਦੀਆਂ ਸਿਫਾਰਿਸ਼ਾਂ ਦੇ ਸੰਦਰਭ ਵਿੱਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਤੇ ਸਿਵਲ ਹਸਪਤਾਲਾਂ ਦੇ ਪ੍ਰਬੰਧਨ ‘ਤੇ ਵੀ ਨਿਗ੍ਹਾ ਰੱਖੀ ਜਾਵੇਗੀ।

ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸਪੈਸ਼ਲਿਸਟਾਂ, ਸੁਪਰ ਸਪੈਸ਼ਲਿਸਟਾਂ, ਨਰਸਾਂ ਤੇ ਪੈਰਾ ਮੈਡਿਕਸ ਦੀਆਂ ਹੰਗਾਮੀ ਭਰਤੀਆਂ ਕੀਤੀਆਂ ਜਾਣ ਤਾਂ ਜੋ ਹਾਲ ਹੀ ਵਿੱਚ 249 ਸਪੈਸ਼ਲਿਸਟ ਡਾਕਟਰਾਂ ਅਤੇ 407 ਮੈਡੀਕਲ ਅਫਸਰਾਂ ਦੀ ਭਰਤੀ ਨਾਲ ਮਜਬੂਤ ਹੋਏ ਅਮਲੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਇਨ੍ਹਾਂ ਵਿਭਾਗਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਚੌਥੇ ਤੇ ਪੰਜਵੇਂ ਵਰ੍ਹੇ ਦੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਨੂੰ ਭਵਿੱਖ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਰਿਜ਼ਰਵ ਦੇ ਤੌਰ ‘ਤੇ ਰੱਖਿਆ ਜਾਵੇ।

ਟੈਸਟਿੰਗ ਸਬੰਧੀ ਮੁੱਖ ਮੰਤਰੀ ਨੇ ਇਸ ਗੱਲ ਦੀ ਲੋੜ ‘ਤੇ ਜ਼ੋਰ ਦਿੱਤਾ ਕਿ ਰੋਜ਼ਾਨਾ ਦੀ 25,500 ਆਰ.ਟੀ. ਪੀ.ਸੀ.ਆਰ. ਟੈਸਟਿੰਗ ਸਮਰੱਥਾ ਦਾ ਭਰਪੂਰ ਇਸਤੇਮਾਲ ਕੀਤਾ ਜਾਵੇ ਅਤੇ ਇਹ ਨਿਰਦੇਸ਼ ਵੀ ਦਿੱਤੇ ਕਿ ਜਿਨ੍ਹਾਂ ਤੋਂ ਕੋਵਿਡ ਦੇ ਸੰਭਾਵੀ ਫੈਲਾਅ ਦਾ ਖਦਸ਼ਾ ਹੈ ਭਾਵ ਸਰਕਾਰੀ ਅਧਿਕਾਰੀਆਂ ਦੀ ਨਿਯਮਿਤ ਰੂਪ ਨਾਲ ਟੈਸਟਿੰਗ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਹਸਪਤਾਲਾਂ ਕੋਲ 24X7 ਟੈਸਟਿੰਗ ਸਮਰੱਥਾ ਵੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਅਜਿਹੀਆਂ ਸੁਖਾਲੀਆਂ ਥਾਵਾਂ ‘ਤੇ ਵੀ ਉਪਲਬਧ ਕਰਵਾਇਆ ਜਾਣਾ ਚਾਹੀਦਾ ਹੈ ਜਿੱਥੇ ਕਿ ਲੋਕਾਂ ਦੀ ਇਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਹੋ ਸਕੇ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹਾਲਾਂਕਿ ਸੰਪਰਕ ਟਰੇਸਿੰਗ ਵਿੱਚ ਵਾਧਾ ਹੋਣਾ ਇਕ ਚੰਗਾ ਸ਼ਗਣ ਹੈ ਪਰ ਇਨ੍ਹਾਂ ਸਾਰੇ ਸੰਪਰਕਾਂ ਦੀ ਟੈਸਟਿੰਗ ਯਕੀਨੀ ਬਣਾਉਣ ‘ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਰੀਜ਼ਾਂ ਦਾ ਪਤਾ ਲਾਉਣ ਲਈ ਜ਼ਿੰਮੇਵਾਰ ਅਫਸਰਾਂ (ਪੇਸ਼ੈਂਟ ਟਰੈਕਿੰਗ ਅਫਸਰ) ਨੂੰ ਇਹ ਕੰਮ ਸੌਂਪਿਆ ਜਾਣਾ ਚਾਹੀਦਾ ਹੈ।

ਇਹ ਯਕੀਨੀ ਬਣਾਉਣ ਲਈ ਕਿ ਘਰੇਲੂ ਏਕਾਂਤਵਾਸ ਦੌਰਾਨ ਕੋਈ ਮੌਤ ਨਾ ਹੋਵੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਕੇਸਾਂ ਜਾਂ ਮਾਮਲਿਆਂ ‘ਤੇ ਨਜ਼ਰ ਰੱਖਣ ਲਈ ਜਿਸ ਏਜੰਸੀ ਦੀਆਂ ਸੇਵਾਵਾਂ ਲਈਆਂ ਜਾਣ ਉਸ ਨੂੰ ਅਜਿਹੇ ਮਰੀਜ਼ਾਂ ‘ਤੇ ਕਰੜੀ ਨਿਗ੍ਹਾ ਰੱਖਣੀ ਚਾਹੀਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਮੌਤ ਦੀ ਦਰ ਸਬੰਧੀ ਆਡਿਟ ਚੱਲ ਰਿਹਾ ਹੈ, ਪਰ ਇਹ ਤਸੱਲੀ ਵਾਲੀ ਗੱਲ ਹੈ ਕਿ ਵਿਭਾਗ ਵੱਲੋਂ ਨਿੱਜੀ ਹਸਪਤਾਲਾਂ ਦੁਆਰਾ ਵੈਂਟੀਲੇਟਰ ‘ਤੇ ਮਰੀਜ਼ਾਂ ਨੂੰ ਪਾਉਣ ਬਾਰੇ ਕਾਰਨ ਪੁੱਛੇ ਜਾ ਰਹੇ ਹਨ ਅਤੇ ਇਨ੍ਹਾਂ ਮਰੀਜ਼ਾਂ ‘ਤੇ ਨਜ਼ਰ ਰੱਖਣ ਲਈ ਇਕ ਰੈਫਰਲ ਗਰੁੱਪ ਵੀ ਉਪਲੱਬਧ ਹੈ।

ਕੋਵਿਡ ਦੀ ਵੈਕਸੀਨ (ਦਵਾਈ) ਛੇਤੀ ਆ ਜਾਣ ਦੀਆਂ ਰਿਪੋਰਟਾਂ ਵੱਲ ਇਸ਼ਾਰਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਿਹਤ ਕਾਮਿਆਂ ਦਾ ਪੂਰਾ ਡੇਟਾਬੇਸ ਤਿਆਰ ਹੋ ਚੁੱਕਾ ਹੈ ਪਰ ਵਿਭਾਗਾਂ ਨੂੰ ਵਰੰਟਲਾਈਨ ਵਰਕਰਾਂ ਦੀਆਂ ਹੋਰਨਾਂ ਸ਼੍ਰੇਣੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਤਰਜੀਹੀ ਆਧਾਰ ‘ਤੇ ਇਹ ਦਵਾਈ ਦਿੱਤੀ ਜਾ ਸਕੇ।

yes punjab english redirection

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਆਸਟਰੇਲੀਆ ਹਵਾਈ ਫ਼ੌਜ ਵਿਚ ਨਿਯੁਕਤ ਹੋਏ ਸਿਮਰਨ ਸਿੰਘ ਸੰਧੂ ਨੂੰ ਬੀਬੀ ਜਗੀਰ ਕੌਰ ਨੇ...

ਯੈੱਸ ਪੰਜਾਬ ਅੰਮ੍ਰਿਤਸਰ, 21 ਜਨਵਰੀ, 2021: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਸਟਰੇਲੀਆ ਹਵਾਈ ਫ਼ੌਜ ਵਿਚ ਨਿਯੁਕਤ ਹੋਣ ’ਤੇ ਪੰਜਾਬੀ ਮੂਲ ਦੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸਿਰਸਾ ਗ੍ਰਿਫ਼ਤਾਰ: ਕਿਸਾਨਾਂ ਦੇ ਸਮਰਥਨ ’ਚ ਯੂ.ਪੀ. ਪੁੱਜੇ ਆਗੂ ਨੂੰ ਬਿਲਾਸਪੁਰ ’ਚ ਕੀਤਾ ਗਿਆ...

ਯੈੱਸ ਪੰਜਾਬ ਬਿਲਾਸਪੁਰ, ਉੱਤਰ ਪ੍ਰਦੇਸ਼, 21 ਜਨਵਰੀ, 2021: 26 ਜਨਵਰੀ ਗਣਤੰਤਰ ਦਿਵਸ ਮੌਕੇ ਸੰਘਰਸ਼ਸ਼ੀ ਕਿਸਾਨਾਂ ਵੱਲੋਂ ਦਿੱਲੀ ਵਿਖ਼ੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਲਈ ਦਿੱਲੀ ਆਉਣ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਯੂ.ਪੀ. ਪੁਲਿਸ ਵੱਲੋਂ ਕਿਸਾਨਾਂ ਨੂੰ ਦਿੱਲੀ ਆਉਣੋਂ ਰੋਕਣ ’ਤੇ ਬਰੇਲੀ ਪੁੱਜੇ ਸਿਰਸਾ ਨੇ ਵਿਖ਼ਾਏ...

ਯੈੱਸ ਪੰਜਾਬ ਨਵੀਂ ਦਿੱਲੀ, 21 ਜਨਵਰੀ, 2021: ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਬਰੇਲੀ ਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਤੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਕੀਤੇ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਦਿੱਲੀ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ...

ਯੈੱਸ ਪੰਜਾਬ ਨਵੀਂ ਦਿੱਲੀ, 20 ਜਨਵਰੀ, 2021: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਏ ਕਮਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 354ਵਾਂ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵੱਡੀ ਗਿਣਤੀ ’ਚ ਸੰਗਤਾਂਸ੍ਰੀ ਹਰਿਮੰਦਰ...

ਯੈੱਸ ਪੰਜਾਬ ਅੰਮਿ੍ਤਸਰ, 20 ਜਨਵਰੀ, 2021: ਸਾਹਿਬੇ-ਕਮਾਲ, ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ...
png;base64,iVBORw0KGgoAAAANSUhEUgAAANoAAACWAQMAAACCSQSPAAAAA1BMVEWurq51dlI4AAAAAXRSTlMmkutdmwAAABpJREFUWMPtwQENAAAAwiD7p7bHBwwAAAAg7RD+AAGXD7BoAAAAAElFTkSuQmCC

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਅੰਦਰ ਲੱਗਣਗੇ ਰਿਫਰੈਸ਼ਰ ਕੋਰਸ ਤੇ ਗੁਰਮਤਿ ਕੈਂਪ: ਬੀਬੀ ਜਗੀਰ...

ਯੈੱਸ ਪੰਜਾਬ ਅੰਮ੍ਰਿਤਸਰ, 19 ਜਨਵਰੀ, 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਮੁਲਾਜ਼ਮਾਂ ਦੇ ਨਾਲ-ਨਾਲ ਹੁਣ ਵਿਦਿਅਕ ਅਦਾਰਿਆਂ ਦੇ ਮੁਲਾਜ਼ਮਾਂ ਲਈ ਵੀ ਰਿਫਰੈਸ਼ਰ...

ਮਨੋਰੰਜਨ

png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਮਿਲੀ ਜ਼ਮਾਨਤ, ਭੜਕਾਊ ਗ਼ੀਤ ਦੇ ਮਾਮਲੇ ’ਚ ਹੋਈ ਸੀ ਗ੍ਰਿਫ਼ਤਾਰੀ

ਯੈੱਸ ਪੰਜਾਬ ਪਟਿਆਲਾ, 13 ਜਨਵਰੀ, 2021: ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੂੰ ਅੱਜ ਪਟਿਆਲਾ ਦੀ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ। ਸ਼੍ਰੀ ਬਰਾੜ ਦੇ ਵਕੀਲ ਅਨੁਸਾਰ ਅਦਾਲਤ ਨੇ ਉਸਨੂੰ 50 ਹਜ਼ਾਰ ਦੇ ਮੁਚੱਲਕੇ ’ਤੇ ਰਿਹਾਅ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਾਇਕ ਕੇਵੀ ਸੇਜ ਨੇ ਆਪਣਾ ਰੋਮਾਂਟਿਕ ਬੀਟ ਨੰਬਰ ‘ਆਕੜਾਂ’ ਕੀਤਾ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 12, 2021: ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ, ਛੋਟੇ ਮੋਟੇ ਫੇਰ ਬਦਲ ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ, ਸਾਡੀ ਸੰਗੀਤ ਇੰਡਸਟਰੀ ਦੇ ਉਭਰਦੇ ਕਲਾਕਾਰ 'ਕੇਵੀ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਾਇਕ ਸ਼੍ਰੀ ਬਰਾੜ ਦੇ ਪਿਤਾ ਦੀ ਗ੍ਰਿਫ਼ਤਾਰੀ ਕੋਰੀ ਅਫ਼ਵਾਹ: ਐਸ.ਐਸ.ਪੀ.ਪਟਿਆਲਾ ਵਿਕਰਮਜੀਤ ਦੁੱਗਲ

ਯੈੱਸ ਪੰਜਾਬ ਪਟਿਆਲਾ, 11 ਜਨਵਰੀ,2021 - ਗਾਇਕ ਤੇ ਗੀਤਕਾਰ ਸ੍ਰੀ ਬਰਾੜ ਦੇ ਪਿਤਾ ਨੂੰ ਗ੍ਰਿਫ਼ਤਾਰ ਕਰਨ ਦੇ ਸੋਸ਼ਲ ਮੀਡੀਆ ਮੈਸੇਜ ਨੂੰ ਅਫ਼ਵਾਹ ਕਰਾਰ ਦਿੰਦਿਆਂ, ਐਸ ਐਸ ਪੀ ਵਿਕਰਮਜੀਤ ਦੁੱਗਲ ਨੇ ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਇੰਕਮ ਟੈਕਸ ਜਾਂਚ ਬਾਰੇ ਖ਼ਬਰਾਂ ’ਤੇ ਬੋਲੇ ਦਿਲਜੀਤ ਦੋਸਾਂਝ, ਭਾਰਤ ਦਾ ਨਾਗਰਿਕ ਹੋਣ ਦਾ ਵੀ ਸਬੂਤ ਦੇਣਾ ਪੈ ਰਿਹਾ

ਯੈੱਸ ਪੰਜਾਬ ਮੁੰਬਈ, 4 ਜਨਵਰੀ, 2021: ਕਿਸਾਨ ਸੰਘਰਸ਼ ਦਾ ਡਟ ਕੇ ਸਮਰਥਨ ਕਰ ਰਹੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਉਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਕਿਸਾਨ...
png;base64,iVBORw0KGgoAAAANSUhEUgAAAUQAAADrAQMAAAArGX0KAAAAA1BMVEWurq51dlI4AAAAAXRSTlMmkutdmwAAACBJREFUaN7twTEBAAAAwiD7pzbEXmAAAAAAAAAAAACQHSaOAAGSp1GBAAAAAElFTkSuQmCC

ਗਿੱਪੀ ਗਰੇਵਾਲ ਦੀ ‘ਵੈੱਬ ਸੀਰੀਜ਼’ ‘ਵਾਰਨਿੰਗ’ ਹੁਣ ਫ਼ਿਲਮ ਬਣੇਗੀ, ਟੀਜ਼ਰ ਹੋਇਆ ਰਿਲੀਜ਼

ਯੈੱਸ ਪੰਜਾਬ ਚੰਡੀਗੜ੍ਹ, ਜਨਵਰੀ 4, 2021: 'ਵਾਰਨਿੰਗ', ਇਕ ਵੈੱਬ ਸੀਰੀਜ਼ ਜਿਸ ਨੇ ਨਾ ਸਿਰਫ ਪੰਜਾਬ ਵਿਚ ਇਕ ਵੈੱਬ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਬਲਕਿ ਫਿਲਮ ਨਿਰਮਾਤਾਵਾਂ ਲਈ ਇਕ ਨਵਾਂ ਦਰਸ਼ਕਾਂ ਦੀ ਮਾਰਕੀਟ ਵੀ ਖੋਲਿਆ। ਗਿੱਪੀ ਗਰੇਵਾਲ ਦੀ...
- Advertisement -Bibi Jagir Kaur Guru Gobind Singh Prakash Purab Banner

ਸੋਸ਼ਲ ਮੀਡੀਆ

20,465FansLike
50,456FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ, ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ

ਅੱਜ-ਨਾਮਾ (22 ਜਨਵਰੀ ਨੂੰ ਉੱਨੀ ਸਾਲ ਪੂਰੇ ਕਰ ਗਿਆ ‘ਅੱਜ-ਨਾਮਾ’) ਕਰਿਆ ਯਾਦ ਸਨੇਹੀਆਂ ਨੇ ਅੱਜ-ਨਾਮਾ, ਉੱਨੀਵਾਂ ਸਾਲ ਵੀ ਗਿਆ ਗੁਜ਼ਾਰ ਬੇਲੀ। ਮਾੜਾ ਦੌਰ ਇਹ ਗੌਲਦਾ ਰਿਹਾ ਬੇਸ਼ੱਕ, ਹੌਲੇ ਕਰਨ...

ਤੁਰ ਗਿਆ ਆਖਰ ਹੈ ਅੱਜ ਟਰੰਪ ਘਰ ਨੂੰ, ਪੈਂਦੀਆਂ ਗੂੰਜਾਂ ਨੂੰ ਗਿਆ ਉਹ ਛੱਡ ਮੀਆਂ

ਅੱਜ-ਨਾਮਾ ਤੁਰ ਗਿਆ ਆਖਰ ਹੈ ਅੱਜ ਟਰੰਪ ਘਰ ਨੂੰ, ਪੈਂਦੀਆਂ ਗੂੰਜਾਂ ਨੂੰ ਗਿਆ ਉਹ ਛੱਡ ਮੀਆਂ। ਬਹੁਤਿਆਂ ਲੋਕਾਂ ਦੀ ਓਸ ਲਈ ਰਾਏ ਮਾੜੀ, ਆਖਿਆ ਕਈਆਂ ਕਿ ਬਹੁਤ ਉਜੱਡ...

ਛੱਬੀ ਜਨਵਰੀ ਆਈ ਜਾਂ ਪਈ ਸਿਰ `ਤੇ, ਲੱਗੀ ਚਿੰਤਾ ਜਿਹੀ ਕਰਨ ਸਰਕਾਰ ਬੇਲੀ

ਅੱਜ-ਨਾਮਾ ਛੱਬੀ ਜਨਵਰੀ ਆਈ ਜਾਂ ਪਈ ਸਿਰ `ਤੇ, ਲੱਗੀ ਚਿੰਤਾ ਜਿਹੀ ਕਰਨ ਸਰਕਾਰ ਬੇਲੀ। ਸੁਣਿਆ ਦਿੱਲੀ ਕਿਸਾਨਾਂ ਨੇ ਆਣ ਵੜਨਾ, ਟਰੈਕਟਰ ਆਉਣਗੇ ਬੰਨ੍ਹ ਕੇ ਡਾਰ ਬੇਲੀ। ਏਨੀ ਪਬਲਿਕ ਨੂੰ...

ਲੱਗਦੀ ਫਾਲ ਪਈ ਜਾਪਦੀ ਮੋਰਚੇ ਵਿੱਚ, ਬਚਿਆ ਜਾਂਦਾ ਤਾਂ ਬਚਣ ਕਿਸਾਨ ਭਾਈ

ਅੱਜ-ਨਾਮਾ ਲੱਗਦੀ ਫਾਲ ਪਈ ਜਾਪਦੀ ਮੋਰਚੇ ਵਿੱਚ, ਬਚਿਆ ਜਾਂਦਾ ਤਾਂ ਬਚਣ ਕਿਸਾਨ ਭਾਈ। ਰਾਜਸੀ ਆਗੂ ਸੰਪਰਕ ਵਿੱਚ ਕਹੇ ਜਾਂਦੇ, ਫੜਨੀ ਮੁਸ਼ਕਲ ਹੈ ਵਗੀ ਜ਼ਬਾਨ ਭਾਈ। ਆਪੋ ਵਿੱਚ ਜਦ ਚੱਲ...

ਲੰਮੀਆਂ ਤਾਣ ਕੇ ਸੁੱਤਾ ਪਿਆ ਲੋਕਤੰਤਰ, ਬਣਿਆ ਚਾਕਰ ਆ ਵੱਡੇ ਘਰਾਣਿਆਂ ਦਾ

ਅੱਜ-ਨਾਮਾ ਚੁੱਕੀਏ ਕਲਮ ਤਾਂ ਲਿਖਣ ਨੂੰ ਕੀ ਲਿਖੀਏ, ਲਿਖਣੋਂ ਕਲਮ ਵੀ ਕਦਮ ਅਟਕਾਏ ਬੇਲੀ। ਰੁਲਦਾ ਫਿਰਦਾ ਈ ਮੁਲਕ ਦਾ ਅੰਨ-ਦਾਤਾ, ਉਹਦੀ ਸੁਣੀ ਫਰਿਆਦ ਨਹੀਂ ਜਾਏ ਬੇਲੀ। ਪੈਲੀਆਂ ਛੱਡ ਉਹ...

ਗੁਸਤਾਖ਼ੀ ਮੁਆਫ਼

ਮਹਿਮਾਨ ਲੇਖ਼

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ: ਬੀਬੀ ਜਗੀਰ ਕੌਰ – 20 ਜਨਵਰੀ ਨੂੰ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

ਸਰਬੰਸਦਾਨੀ, ਸਾਹਿਬ-ਏ-ਕਮਾਲ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਯੁੱਗ ਪਲਟਾਊ ਇਤਿਹਾਸ ਦੀ ਗਾਥਾ ਬਿਆਨ ਕਰਦਾ ਹੈ। ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ...

ਸ੍ਰੀ ਮੁਕਤਸਰ ਸਾਹਿਬ ਦੀ ਲਾਸਾਨੀ ਜੰਗ: ਬੀਬੀ ਜਗੀਰ ਕੌਰ

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਸੀ। ਇਸੇ ਅਨੁਸਾਰ ਧਰਮ ਦਾ...

ਕਿਸਾਨੀ ਅੰਦੋਲਨ ਨਾਲ ਬੇਵਫ਼ਾਈ ਕਿਉਂ ਕਰ ਰਿਹਾ ਹੈ ਹਾਕੀ ਵਾਲਾ ਸੰਦੀਪ ਸਿੰਘ? – ਜਗਰੂਪ ਸਿੰਘ ਜਰਖ਼ੜ

ਹਰਿਆਣਾ ਸਟੇਟ ਦਾ ਖੇਡ ਮੰਤਰੀ ਹਾਕੀ ਦਾ ਇੱਕ ਚਰਚਿਤ ਖਿਡਾਰੀ ਹੈ ਜਿਸ ਦਾ ਨਾਮ ਹੈ ਸੰਦੀਪ ਸਿੰਘ ਸ਼ਾਹਬਾਦ ਮਾਰਕੰਡਾ ਜੋ ਪਿਹੋਵਾ ਹਲਕੇ ਤੋਂ ਵਿਧਾਇਕ...

ਪੈਨਲਟੀ ਕਾਰਨਰ ਦਾ ਬਾਦਸ਼ਾਹ ਸੀ ਉਲੰਪੀਅਨ ਸੁਰਜੀਤ ਸਿੰਘ – 37ਵੀਂ ਬਰਸੀ ’ਤੇ ਵਿਸ਼ੇਸ਼ – ਇਕਬਾਲ ਸਿੰਘ ਸੰਧੂ

7 ਜਨਵਰੀ 1984, ਸਮਾਂ ਤਕਰੀਬਨ ਸਾਢੇ ਕੁ ਤਿੰਨ ਵਜ੍ਹੇ ਤੜਕੇ ਦਾ ਸੀ । ਠੰਡ ਵੀ ਅੱਤ-ਦਰਜੇ ਦੀ ਸੀ, ਤਾਪਮਾਨ ਤਕਰੀਬਨ 3 ਡਿਗਰੀ ਸੈਲਸੀਅਸ, ਧੁੰਦ...

ਸੂਰਜ ਦੀ ਸੋਚ, ਸਰਘੀ ਦਾ ਸੁਪਨਾ ਤੇ ਤਲਵਾਰ ਦਾ ਆਸ਼ਕ: ਡਾ. ਅਮਰਜੀਤ ਟਾਂਡਾ

ਗੁਰੂ ਗੋਬਿੰਦ ਸਿੰਘ ਸੂਰਜ ਦੀ ਸੋਚ , ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ-ਸ਼ਾਸਤਰ ਅਤੇ ਸ਼ਸਤਰ ਦਾ ਸੁਮੇਲ ਹੈ, ਮਾਡਲ ਹੈ- ਉਹ...
error: Content is protected !!