Tuesday, July 2, 2024
spot_img
spot_img
spot_img

ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਕੇਂਦਰ ਵੱਲੋਂ ਲਾਗੂ ਕੀਤੇ ਤਿੰਨ ਨਵੇਂ ਕਾਨੂੰਨਾਂ ਬਾਰੇ ਖ਼ਾਮੋਸ਼: ਗੁਰਿੰਦਰ ਸਿੰਘ ਬਾਜਵਾ

ਯੈੱਸ ਪੰਜਾਬ
ਜੂਨ 29, 2024

ਕੇਦਰ ਸਰਕਾਰ 1 ਜੁਲਾਈ ਤੋ ਦੇਸ਼ ਵਿੱਚ ਤਿੰਨ ਨਵੇ ਕਾਨੁੰਨ ਲਾਗੂ ਕਰ ਰਹੀ ਹੈ।

ਇਹਨਾਂ ਤਿ਼ੰਨੇ ਨਵੇ ਕਾਨੁੰਨਾ ਬਾਰੇ ਪੰਜਾਬ ਦੀਆ ਸਾਰੀਆ ਹੀ ਰਾਜਨੀਤਿਕ ਪਾਰਟੀਆ ਨੇ ਚੁੱਪ ਧਾਰੀ ਹੋਈ ਹੈ।

ਇਹਨਾਂ ਵਿਚਾਰਾ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ।

ਉਹਨਾਂ ਆਖਿਆ ਕਿ ਦੇਸ ਦੇ ਕਈ ਸੂਬੇ ਇਹਨਾਂ ਨਵੇ ਕਾਨੁੰਨਾ ਦਾ ਵਿਰੋਧ ਕਰ ਰਹੇ ਹਨ। ਕੇਦਰ ਸਰਕਾਰ ਨੇ ਇਹ ਕਾਨੁੰਨ ਚੋਣਾ ਤੋ ਪਹਿਲਾ ਬਹੁਤ ਕਾਹਲੀ ਵਿਚ ਬਣਾਏ ਅਤੇ ਇਥੋ ਤੱਕ ਕਿ ਇਹਨਾਂ ਕਾਨੁੰਨਾ ਸਬੰਧੀ ਸੂਬਿਆ ਦੇ ਵਿਚਾਰ ਵੀ ਨਹੀ ਲਏ ਗਏ।

ਕੇਦਰ ਨੇ ਪਹਿਲਾ ਹੀ ਸੂਬਿਆ ਦੇ ਵਧੇਰੇ ਅਧਿਕਾਰ ਖੋਹ ਲਏ ਹਨ।

ਸ੍ਰੋਮਣੀ ਅਕਾਲੀ ਦਲ ਜਿਹੜਾ ਕਿਸੇ ਸਮੇ ਰਾਜਾ ਦੇ ਵੱਧ ਅਧਿਕਾਰਾ ਦੀ ਲੜਾਈ ਲੜਦਾ ਹੁੰਦਾ ਸੀ।

ਉਸ ਨੇ ਵੀ ਇਹਨਾਂ ਨਵੇ ਕਾਨੁੰਨਾਂ ਸਬੰਧੀ ਚੁੱਪ ਧਾਰੀ ਹੋਈ ਹੈ।

- Advertisment -

ਅਹਿਮ ਖ਼ਬਰਾਂ