Saturday, April 20, 2024

ਵਾਹਿਗੁਰੂ

spot_img
spot_img

ਸਿੱਧੂ ਦੀ ਤੂੰ-ਤੜਾਕ ਬਾਰੇ ਖੁਲ੍ਹ ਕੇ ਬੋਲਣ ਲੱਗੇ ਲੋਕ; ਹੁਣ ਭਗਵੰਤ ਮਾਨ ਬੋਲੇ, ‘ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ’

- Advertisement -

ਯੈੱਸ ਪੰਜਾਬ
ਜਲੰਧਰ, 25 ਜਨਵਰੀ, 2022:
ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵਿੱਚ ਕੁਝ ਵੀ ਗੁਣ ਹੋਣ ਪਰ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਰਤੀ ਜਾ ਰਹੀ ਭਾਸ਼ਾ ਅਤੇ ਜਨਤਕ ਵਤੀਰੇ ’ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਅਤੇ ਇਹ ਗੱਲਾਂ ਹੁਣ ਆਮ ਹੋਣ ਲੱਗੀਆਂ ਹਨ ਕਿ ਕਿਸੇ ਕੌਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਬਣਨ ਦੀ ਚਾਹਨਾ ਰੱਖਦੇ ਕਿਸੇ ਆਗੂ ਲਈ ਇਹ ਬੋਲੀ ਢੁਕਵੀਂ ਅਤੇ ਪ੍ਰਵਾਨਯੋਗ ਹੈ ਜਾਂ ਨਹੀਂ।

ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸ: ਸਿੱਧੂ ਦੀਆਂ ਗੱਲਾਂ ਲੱਛੇਦਾਰ, ਸ਼ੇਅਰੋ ਸ਼ਾਇਰੀ ਭਰਪੂਰ ਅਤੇ ਕਈ ਵਾਰ ਤਰਕ ਨਾਲ ਵੀ ਭਰਪੂਰ ਹੁੰਦੀਆਂ ਹਨ ਪਰ ਉਨ੍ਹਾਂ ਵੱਲੋਂ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਅਤੇ ਖ਼ਾਸਕਰ ਪੱਤਰਕਾਰਾਂ ਨਾਲ ਕੀਤੀ ਜਾਂਦੀ ਬੋਲਚਾਲ ਕਾਫ਼ੀ ਸਮੇਂ ਤੋਂ ਨੇਤਾਵਾਂ ਅਤੇ ਪੱਤਰਕਾਰਾਂ ਵਿੱਚ ਚਰਚਾ ਦਾ ਵਿਸ਼ਾ ਸੀ ਪਰ ਹੁਣ ਉਨ੍ਹਾਂ ਨੂੰ ਇਸ ਤੂੰ ਤੜਾਕ ਲਈ ਸਵਾਲ ਕੀਤੇ ਜਾਣ ਲੱਗੇ ਹਨ ਅਤੇ ਇਤਰਾਜ਼ ਉਠਾਏ ਜਾ ਰਹੇ ਹਨ।

ਸਵਾਲ ਪੁੱਛਣ ਵਾਲੇ ਪੱਤਰਕਾਰਾਂ ਨੂੰ ‘ਆਨ ਕੈਮਰਾ’ ਤੂੰ ਤੜਾਕ ਨਾਲ ਸੰਬੋਧਨ ਕਰਨ, ਸਵਾਲ ਕੀਤੇ ਜਾਣ ’ਤੇ ‘ਤੂੰ ਅੱਗੇ ਚੱਲ’, ‘ਅੱਗੇ ਚੱਲ’ ਕਰਨ ਅਤੇ ਪੱਤਰਕਾਰਾਂ ਨੂੰ ‘ਜਿਹੜੇ ਸਕੂਲ ਵਿੱਚ ਤੂੰ ਪੜਿ੍ਹਐਂ, ਉਸ ਸਕੂਲ ਵਿੱਚ ਮੈਂ ਪ੍ਰਿੰਸੀਪਲ ਜਾਂ ਮਾਸਟਰ ਰਿਹਾਂ’ ਜਿਹੀਆਂ ਗੱਲਾਂ ਕਰਨ ਵਾਲੇ ਸ: ਸਿੱਧੂ ਦੇ ਵਿਗੜੇ ਬੋਲਾਂ ਬਾਰੇ ਪੱਤਰਕਾਰੀ ਦੇ ਖ਼ੇਤਰ ਅਤੇ ਪੱਤਰਕਾਰਾਂ ਦੇ ਵਾਟਸਐੱਪ ਗਰੁੱਪਾਂ ਆਦਿ ਵਿੱਚ ਚਰਚਾ ਅਤੇ ਟਿੱਪਣੀਆਂ ਤਾਂ ਆਮ ਸਨ ਪਰ ਬੀਤੇ ਦਿਨੀਂ ਪੰਜਾਬ ਦੇ ਇਕ ਪ੍ਰਮੁੱਖ ਪੰਜਾਬੀ ਚੈਨਲ ਦੇ ਇਕ ਐਂਕਰ ਵੱਲੋਂ ਸ: ਸਿੱਧੂ ਦੀ ਇੰਟਰਵਿਊ ਦੌਰਾਨ ਹੀ ਐਂਕਰ ਨੇ ਸ: ਸਿੱਧੂ ਨੂੰ ‘ਆਨ ਕੈਮਰਾ’ ਹੀ ਪਹਿਲੀਆਂ ਇੰਟਰਵਿਊਜ਼ ਦੇ ਸੰਦਰਭ ਵਿੱਚ ਆਈਆਂ ਸਨੇਹੀਆਂ ਦੀਆਂ ਫ਼ੋਨ ਕਾਲਜ਼ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਕਹਿੰਦੇ ਹਨ ਕਿ ਤੁਸੀਂ ਤੂੰ ਤੜਾਕ ਬਹੁਤ ਕਰਦੇ ਹੋ।

ਪੱਤਰਕਾਰ-ਐਂਕਰ ਵੱਲੋਂ ਉਠਾਏ ਮੁੱਦੇ ਦੇ ਜਵਾਬ ਵਿੱਚ ਸ: ਸਿੱਧੂ ਨੇ ਕਿਹਾ ਕਿ ‘ਬਾਬੇ ਨਾਨਕ ਨੇ ਰੱਬ ਨੂੰ ਤੂੰ ਕਹਿ ਦਿੱਤਾ ਸੀ। ਜੱਟਾਂ ਦੀ ਬੋਲੀ ਹੀ ਇਹੋ ਜਿਹੀ ਹੈ। ਜੇ ਭੇੜੀਏ ਦਾ ਦੰਦ ਵੀ ਟੁੱਟਜੇ, ਤਾਂ ਉਹ ਭਲਾ ਮੀਟ ਖ਼ਾਣਾ ਛੱਡਜੂ। ਤੈਨੂੰ ਚੱਗਾ ਲੱਗੇ ਚੰਗਾ.. ਸਿੱਧੂ ਬਨਾਵਟੀ ਬੰਦਾ ਨਹੀਂ ਹੈ, ਜੋ ਦਿਲ ’ਚ ਹੈ ਸੋ ਹੀ ਹੈ।’

ਅੱਜ ਇਸੇ ਮੁੱਦੇ ਨੂੰ ਚੁੱਕਦਿਆਂ ‘ਆਮ ਆਦਮੀ ਪਾਰਟੀ’ ਪੰਜਾਬ ਦੇ ਪ੍ਰਧਾਨ ਅਤੇ ‘ਆਪ’ ਦੇ ਪੰਜਾਬ ਅੰਦਰ ਮੁੱਖ ਮੰਤਰੀ ਦੇ ਚਿਹਰੇ ਸ੍ਰੀ ਭਗਵੰਤ ਮਾਨ ਨੇ ਵੀ ਆਪਣੀ ਗੱਲ ਰੱਖੀ। ਸ: ਸਿੱਧੂ ਵੱਲੋਂ ਸੋਮਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਬਾਰੇ ‘ਸੁਣ ਉਏ ਕੇਜਰੀ, ਕੇਜਰੀ ਸੁਣਦੈਂ, ਆ ਤਾਂ ਸਹੀ ਤੇਰਾ ਮਫ਼ਲਰ ਲਾਹਵਾਂ ਮੈਂ, ਬੇਵਾਕੂਫ਼ ਬੰਦਾ, ਇੰਨਾ ਘਟੀਆ ਬੰਦਾ, ਇਨ੍ਹਾਂ ਲੰਡੂਆਂ ਦਾ ਨਾਂਅ ਆਊ’ ਆਦਿ ’ਤੇ ਇਤਰਾਜ਼ ਪ੍ਰਗਟਾਉਂਦਿਆਂ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ‘ਸ:ਸਿੱਧੂ ਵੱਲੋਂ ਜਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਰਹੀ ਹੈ, ਉਏ ਫ਼ਲਾਣਿਆ, ਤੂੰ ਕਰੇਗਾ, ਪੱਤਰਕਾਰਾਂ ਨੂੰ ਵੀ ਤੂੰ’, ਇਹ ਠੀਕ ਨਹੀਂ ਹੈ।

ਸ੍ਰੀ ਭਗਵੰਤ ਮਾਨ ਨੇ ਸ: ਸਿੱਧੂ ਨੂੰ ਨਸੀਹਤ ਦਿੰਦਿਆਂ ਆਖ਼ਿਆ ਕਿ ਸਾਰੇ ਇੱਜ਼ਤ ਭਾਲਦੇ ਹਨ ਅਤੇ ਜੇ ਇੱਜ਼ਤ ਕਰਾਉਣੀ ਹੈ ਤਾਂ ਇੱਜ਼ਤ ਕਰਨੀ ਸਿੱਖੋ।’

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

DSGMC ਵੱਲੋਂ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 5 ਮਈ ਤੋਂ OPD ਸੇਵਾਵਾਂ ਸ਼ੁਰੂ ਕਰਨ ਦਾ ਐਲਾਨ

ਯੈੱਸ ਪੰਜਾਬ ਨਵੀਂ ਦਿੱਲੀ, 19 ਅਪ੍ਰੈਲ, 2024 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਈ ਸਾਲਾਂ ਤੋਂ ਬੰਦ ਪਏ ਬਾਲਾ ਸਾਹਿਬ ਹਸਪਤਾਲ ਯਾਨੀ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ 5 ਮਈ...

ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ

ਯੈੱਸ ਪੰਜਾਬ 19 ਅਪ੍ਰੈਲ, 2024 ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਨੋਟ ਜਾਰੀ ਕਰਦਿਆ ਆਖਿਆ ਕਿ ਉਹ ਲੋਕ ਸਭਾ ਹਲਕਾ ਗੁਰਦਾਸਪੁਰ ਤੋ ਚੋਣ ਲੜਨਗੇ ।ਬਾਜਵਾ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,196FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...