Friday, March 21, 2025
spot_img
spot_img
spot_img

Pennsylvania ਵਿਚ ਟਰਾਲੀ ਵਿਚੋਂ ਇਕ ਲੱਖ ਆਂਡੇ ਹੋਏ ਚੋਰੀ, ਮਾਮਲਾ ਜਾਂਚ ਅਧੀਨ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 8 ਫ਼ਰਵਰੀ, 2025

America ਦੇ Pennsylvania ਰਾਜ ਵਿਚ ਸਟੋਰਾਂ ਉਪਰ ਆਂਡਿਆਂ ਦੀ ਸਪਲਾਈ ਕਰਨ ਵਾਲੀ ਟਰਾਲੀ ਵਿਚੋਂ ਇਕ ਲੱਖ ਆਂਡੇ ਚੋਰੀ ਹੋ ਜਾਣ ਦੀ ਖਬਰ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਚੋਰੀ ਦੀ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਤੇ ਮਾਮਲਾ ਜਾਂਚ ਅਧੀਨ ਹੈ। ਅਧਿਕਾਰੀਆਂ ਅਨੁਸਾਰ ਬਰਡ ਫਲੂ ਕਾਰਨ ਕੁਝ ਖੇਤਰਾਂ ਵਿਚ ਆਂਡਿਆਂ ਦੀ ਘਾਟ ਪੈਦਾ ਹੋ ਗਈ ਹੈ ਤੇ ਕੀਮਤਾਂ ਰਿਕਾਰਡ ਪੱਧਰ ਵੱਲ ਵਧ ਰਹੀਆਂ ਹਨ।

Pennsylvania ਸਟੇਟ ਪੁਲਿਸ ਦੀ ਰਿਪੋਰਟ ਅਨੁਸਾਰ ਗਰੀਨਕੈਸਲ ਵਿਚ ਪੈਟ ਐਂਡ ਗੈਰੀ ਆਰਗੈਨਿਕਸ ਤੋਂ ਚੋਰੀ ਹੋਏ ਆਂਡਿਆਂ ਦੀ ਅਨੁਮਾਨਤ ਕੀਮਤ 40000 ਡਾਲਰ ਹੈ। ਪੈਟ ਐਂਡ ਗੈਰੀ ਆਰਗੈਨਿਕਸ ਕੰਪਨੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਸਥਾਨਕ ਅਧਿਕਾਰੀਆਂ ਨਾਲ ਜਾਂਚ ਵਿਚ ਸਹਿਯੋਗ ਕਰ ਰਹੇ ਹਨ। ਕੰਪਨੀ ਅਨੁਸਾਰ ਇਹ ਮਾਮਲਾ ਬਹੁਤ ਗੰਭੀਰ ਹੈ ਤੇ ਉਹ ਚਹੁੰਦੇ ਹਨ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ