Monday, January 6, 2025
spot_img
spot_img
spot_img
spot_img

ਪੀ.ਏ.ਯੂ. ਦੀ ਵਿਦਿਆਰਥਣ ਰੀਆ ਬਾਂਸਲ ਨੂੰ ਨੌਜਵਾਨ ਵਿਗਿਆਨੀ ਸਨਮਾਨ ਮਿਲਿਆ

ਯੈੱਸ ਪੰਜਾਬ
ਲੁਧਿਆਣਾ, 28 ਅਕਤੂਬਰ, 2024

ਪੀ.ਏ.ਯੂ. ਦੇ ਮਾਈਕ੍ਰੋਬਾਇਆਲੋਜੀ ਵਿਭਾਗ ਦੀ ਵਿਦਿਆਰਥਣ ਡਾ. ਰੀਆ ਬਾਂਸਲ ਨੂੰ ਬੀਤੇ ਦਿਨੀਂ ਕੌਮਾਂਤਰੀ ਕਾਨਫਰੰਸ ਵਿਚ ਨੌਜਵਾਨ ਵਿਗਿਆਨੀ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਉਹਨਾਂ ਨੂੰ ਖੇਤੀ ਇੰਜਨੀਅਰਿੰਗ ਅਤੇ ਹੋਰ ਵਿਗਿਆਨਾਂ ਵਿਚ ਨਵੀਆਂ ਖੋਜਾਂ ਨਾਲ ਵਾਤਾਵਰਨ ਦੀ ਸਥਿਰਤਾ ਬਾਰੇ ਕਰਵਾਈ ਦਸਵੀਂ ਕੌਮਾਂਤਰੀ ਕਾਨਫਰੰਸ ਵਿਚ ਮਿਲਿਆ। ਇਹ ਕਾਨਫਰੰਸ ਉਤਰਾਂਚਲ ਯੂਨੀਵਰਸਿਟੀ ਦੇਹਰਾਦੂਨ ਵਿਖੇ ਖੇਤੀ ਵਾਤਾਵਰਨ ਵਿਕਾਸ ਸੁਸਾਇਟੀ ਮਜਰਾਘਾਟ ਰਾਮਪੁਰ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ।

ਧਿਆਨ ਦੇਣ ਯੋਗ ਹੈ ਕਿ ਕੁਮਾਰੀ ਬਾਂਸਲ ਨੇ ਪਹਿਲਾਂ ਭਾਰਤ ਸਰਕਾਰ ਦੀ ਪ੍ਰਧਾਨਮੰਤਰੀ ਫੈਲੋਸ਼ਿਪ ਦੀ ਮਾਣਤਾ ਵੀ ਹਾਸਲ ਕੀਤੀ ਸੀ।

ਇਸ ਵਿਦਿਆਰਥਣ ਦੀ ਖੋਜ ਵੀ ਆਲੂ ਦੇ ਝਾੜ ਸੰਬੰਧੀ ਮਾਈਕ੍ਰੋਬਾਇਆਲੋਜੀਕਲ ਖੋਜਾਂ ਉੱਪਰ ਕੇਂਦਰਿਤ ਰਹੀ ਹੈ। ਉਹਨਾਂ ਦੇ ਨਿਗਰਾਨ ਵਿਭਾਗ ਦੇ ਮਾਹਿਰ ਡਾ. ਪ੍ਰਤਿਭਾ ਵਿਆਸ ਹਨ। ਕੁਮਾਰੀ ਬਾਂਸਲ ਨੂੰ ਵਿਦਿਆਰਥੀ ਕਾਨਫਰੰਸ ਦੌਰਾਨ 2023 ਦਾ ਰਾਸ਼ਟਰੀ ਬਾਇਓਟੈਕ ਯੁਵਾ ਪੁਰਸਕਾਰ ਵੀ ਦਿੱਤਾ ਗਿਆ ਸੀ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਨੇ ਕੁਮਾਰੀ ਰਿਆ ਬਾਂਸਲ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ