Friday, December 27, 2024
spot_img
spot_img
spot_img

PAU ਦੀ ਵਿਦਿਆਰਥਣ ਅਭੀਰਾਮੀ ਅਨਿਲ ਕੁਮਾਰ ਨੇ ਇੰਡੋਨੇਸ਼ੀਆ ਵਿਚ ਹੋਈ ਕਾਨਫਰੰਸ ਵਿੱਚੋਂ ਇਨਾਮ ਜਿੱਤਿਆ

ਯੈੱਸ ਪੰਜਾਬ
ਲੁਧਿਆਣਾ, 4 ਨਵੰਬਰ, 2024

ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਤੋਂ ਕੀਟ ਵਿਗਿਆਨ ਵਿਚ ਐੱਮ ਐੱਸ ਸੀ ਕਰਨ ਵਾਲੀ ਵਿਦਿਆਰਥਣ ਕੁਮਾਰੀ ਅਭੀਰਾਮੀ ਅਨਿਲ ਕੁਮਾਰ ਨੂੰ ਬੀਤੇ ਦਿਨੀਂ ਇੰਡੋਨੇਸ਼ੀਆਂ ਵਿਚ ਹੋਈ ਕਾਨਫਰੰਸ ਵਿਚ ਪਸੰਦੀਦਾ ਪੇਪਰ ਪੇਸ਼ਕਾਰ ਵਜੋਂ ਚੁਣਿਆ ਗਿਆ। ਇਹ ਕਾਨਫਰੰਸ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਯੂਨੀਵਰਸਿਟੀ ਆਫ ਪਾਜਾਜਾਰਾਨ, ਜਾਵਾਰਾਜ, ਬਾਡੂੰਗ ਵਿਖੇ ਭਵਿੱਖ ਦੀ ਖੇਤੀਬਾੜੀ ਲਈ ਕਰਵਾਈ ਗਈ ਸੀ੍ਟ ਇਸ ਵਿਚ ਵਿਦਿਆਰਥੀਆਂ ਦੇ ਪੇਸ਼ਕਾਰੀਆਂ ਦੇ ਮੁਕਾਬਲੇ ਵਿਚ ਕੁਮਾਰੀ ਅਭੀਰਾਮੀ ਨੇ ਇਹ ਮਾਣ ਹਾਸਲ ਕੀਤਾ।

ਇਸ ਦੌਰਾਨ ਇਸ ਵਿਦਿਆਰਥਣ ਨੂੰ ਭਾਰਤ ਵਿਚ ਫਲਾਂ ਦੇ ਕੀੜਿਆਂ ਦੀ ਭਿੰਨਤਾ ਅਤੇ ਇਸਦੀ ਸੰਯੁਕਤ ਰੋਕਥਾਮ ਵਿਸ਼ੇ ਉੱਤੇ ਪੇਸ਼ਕਾਰੀ ਦਿੱਤੀ। ਇੱਥੇ ਜ਼ਿਕਰਯੋਗ ਹੈ ਕਿ ਕੁਮਾਰੀ ਅਭੀਰਾਮੀ ਪ੍ਰਸਿੱਧ ਕੀਟ ਵਿਗਿਆਨ ਡਾ. ਸਨਦੀਪ ਸਿੰਘ ਦੀ ਵਿਦਿਆਰਥਣ ਹੈ।

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਇਸ ਪ੍ਰਾਪਤੀ ਲਈ ਸੰਬੰਧਿਤ ਵਿਦਿਆਰਥਣ ਨੂੰ ਵਧਾਈ ਦਿੱਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ