Friday, December 27, 2024
spot_img
spot_img
spot_img

PAU ਵਿਗਿਆਨਕ Dr. Satinder Kaur ਨੂੰ ਰਾਸ਼ਟਰੀ ਕਾਨਫਰੰਸ ਵਿੱਚ ਮਿਲਿਆ Award

ਯੈੱਸ ਪੰਜਾਬ
ਲੁਧਿਆਣਾ, 26 ਦਸੰਬਰ, 2024

ਖੇਤੀ ਬਾਇਓ ਤਕਨਾਲਜੀ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਬੀਤੇ ਦਿਨੀ ਦੂਸਰੀ ਰਾਸ਼ਟਰੀ ਜੈਨਟਿਕ ਕਾਂਗਰਸ ਵਿੱਚ ਜੁਬਾਨੀ ਪੇਪਰ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ। Dr. Satinder Kaur ਨੂੰ ਵਾਤਾਵਰਣ ਪੱਖੀ ਕਣਕ ਦੇ ਵਿਕਾਸ ਲਈ ਜੰਗਲੀ ਕਿਸਮਾਂ ਨਾਲ ਸੰਬੰਧ ਵਿਸ਼ੇ ਤੇ ਪੇਪਰ ਪੇਸ਼ ਕਰਨ ਲਈ ਸਰਵੋਤਮ ਪੇਸ਼ਕਾਰੀ ਪੁਰਸਕਾਰ ਮਿਲਿਆ।

ਪੀਐਚਡੀ ਦੀ ਵਿਦਿਆਰਥਣ ਅਨਰੂਪ ਕੌਰ ਨੂੰ ਵੀ ਇਸ ਕਾਨਫਰੰਸ ਵਿੱਚ ਪੇਪਰ ਪੇਸ਼ ਕਰਨ ਲਈ ਸਰਵੋਤਮ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਅਨਰੂਪ ਕੌਰ ਦੇ ਨਿਗਰਾਨ ਡਾ ਨਵਤੇਜ ਕੌਰ ਸਰਾਓ ਹਨ।

ਇਸ ਦੇ ਨਾਲ ਹੀ ਅਨਰੂਪ ਕੌਰ ਨੇ ਨਵੀਨ ਪਲਾਂਟ ਬਰੀਡਿੰਗ ਤਕਨੀਕ ਅਤੇ ਭੋਜਨ ਸੁਰੱਖਿਆ ਬਾਰੇ ਇੱਕ ਹੋਰ ਰਾਸ਼ਟਰੀ ਕਾਨਫਰਸ ਵਿੱਚ ਹਿੱਸਾ ਲਿਆ ਅਤੇ ਪੇਪਰ ਪੇਸ਼ ਕਰਨ ਲਈ ਇਨਾਮ ਜਿੱਤਿਆ।

ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਸਮੇਤ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ ਯੋਗੇਸ਼ ਵਿਕਲ ਨੇ ਦੋਵਾਂ ਵਿਗਿਆਨੀਆਂ ਨੂੰ ਇਹਨਾਂ ਪੁਰਸਕਾਰਾਂ ਲਈ ਵਧਾਈ ਦਿੱਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ