Friday, December 27, 2024
spot_img
spot_img
spot_img

PAU ਦੇ Dr Poonam Aggarwal ਨੂੰ ਮਿਲਿਆ ਸਰਵੋਤਮ ਪ੍ਰੋਫੈਸਰ Award

ਯੈੱਸ ਪੰਜਾਬ
ਲੁਧਿਆਣਾ, 26 ਦਸੰਬਰ, 2024
‬‎
PAU ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਾਬਕਾ ਮੁਖੀ Dr Poonam Aggarwal ਨੂੰ ਭੋਜਨ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਦੀ ਐਸੋਸੀਏਸ਼ਨ ਵੱਲੋਂ 2023 ਲਈ ਸਰਵੋਤਮ ਪ੍ਰੋਫੈਸਰ ਦੇ ਤੌਰ ਤੇ ਪ੍ਰੋਫੈਸਰ ਜੀਵਨ ਸਿੰਘ ਸਿੱਧੂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

PAU ਵਿੱਚ 33 ਸਾਲਾਂ ਤੋਂ ਵਧੇਰੇ ਸਮੇਂ ਦੀ ਸੇਵਾ ਕਰਦਿਆਂ ਡਾ. ਪੂਨਮ ਨੂੰ ਭੋਜਨ ਵਿਗਿਆਨ ਵਿੱਚ ਅਧਿਆਪਨ, ਖੋਜ ਅਤੇ ਖੋਜ ਅਗਵਾਈ ਦੇ ਖੇਤਰ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਲਈ ਜਾਣਿਆ ਜਾਂਦਾ ਹੈ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਕਈ ਪ੍ਰਾਯੋਜਿਤ ਖੋਜ ਪ੍ਰੋਜੈਕਟਾਂ ਨੂੰ ਸੰਪੂਰਨ ਕਰਨ, ਪ੍ਰਮੁੱਖ ਕਾਰੋਬਾਰੀ ਸਿਖਲਾਈ ਢਾਂਚੇ ਦੀ ਸਥਾਪਨਾ ਕਰਨ ਅਤੇ ਤਿੰਨ ਰਜਿਸਟਰਡ ਪੇਟੈਂਟਾਂ ਅਤੇ 300 ਤੋਂ ਵੱਧ ਖੋਜ ਅਤੇ ਪਸਾਰ ਪ੍ਰਕਾਸ਼ਨਾਂਵਾਂ ਲਿਖਣ ਦਾ ਮਾਣ ਹਾਸਲ ਕੀਤਾ।

ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਅਤੇ ਡਾ. ਸਵਿਤਾ ਸ਼ਰਮਾ (ਮੁਖੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ) ਨੇ ਡਾ: ਪੂਨਮ ਅਗਰਵਾਲ ਨੂੰ ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਲਈ ਵਧਾਈ ਦਿੱਤੀ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ