ਯੈੱਸ ਪੰਜਾਬ
ਲੁਧਿਆਣਾ, ਜੁਲਾਈ 5, 2024:
ਪੀ.ਏ.ਯੂ. ਤੋਂ ਐੱਮ ਐੱਸ ਸੀ ਫਸਲ ਵਿਗਿਆਨ ਵਿਚ ਕਰਨ ਵਾਲੇ ਡਾ. ਰਾਮ ਅਵਤਾਰ ਯਾਦਵ ਦੀ ਚੋਣ ਬੀਤੇ ਦਿਨੀਂ ਨਦੀਨ ਵਿਗਿਆਨ ਅਤੇ ਪ੍ਰਬੰਧਨ ਵਿਭਾਗ, ਓਹੋਈਓ ਰਾਜ ਯੂਨਵਿਰਸਿਟੀ ਅਮਰੀਕਾ ਵਿਚ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਕਰਨ ਦਾ ਮੌਕਾ ਮਿਲਿਆ ਹੈ|
ਡਾ. ਰਾਮ ਅਵਤਾਰ ਯਾਦਵ ਨੇ ਲੋਵਾ ਰਾਜ ਯੂਨੀਵਰਸਿਟੀ ਤੋਂ 2021 ਵਿਚ ਪੀ ਐੱਚ ਡੀ ਦੀ ਡਿਗਰੀ ਲਈ ਜਦਕਿ ਉਹਨਾਂ ਦੀ ਐੱਮ ਐੱਸ ਸੀ 2014 ਵਿਚ ਪੀ.ਏ.ਯੂ. ਤੋਂ ਹੈ|
ਅਮਰੀਕਾ ਦੀ ਵਿਓਮਿੰਗ ਯੂਨੀਵਰਸਿਟੀ ਦੇ ਪੌਦਾ ਵਿਗਿਆਨ ਵਿਭਾਗ ਤੋਂ ਉਹਨਾਂ ਨੇ ਖੋਜ ਸਹਿਯੋਗੀ ਵਜੋਂ ਸੇਵਾ ਨਿਭਾਈ| ਓਹੋਈਓ ਰਾਜ ਯੂਨੀਵਰਸਿਟੀ ਵਿਚ ਡਾ. ਯਾਦਵ ਨਦੀਨ ਪ੍ਰਬੰਧਨ ਦੀਆਂ ਨਵੀਆਂ ਤਕਨਾਲੋਜੀਆਂ ਸੰਬੰਧੀ ਅਧਿਆਪਨ ਅਤੇ ਪਸਾਰ ਸੇਵਾਵਾਂ ਦੇਣਗੇ|
ਉਹਨਾਂ ਦੀ ਖੋਜ ਦਾ ਮੁੱਖ ਖੇਤਰ ਫਸਲ ਨਦੀਨ ਸੰਪਰਕ ਰਾਹੀਂ ਫਸਲ ਉਤਪਾਦਨ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਪੜਤਾਲ ਕਰਨਾ ਹੈ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਡਾ. ਯਾਦਵ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|