ਯੈੱਸ ਪੰਜਾਬ
ਲੁਧਿਆਣਾ, 11 ਦਸੰਬਰ, 2024
PAU ਦੇ ਫਲ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਦੀ ਸਾਬਕਾ ਵਿਦਿਆਰਥਣ Dr. Komalpreet Kaur ਨੂੰ ਬੀਤੇ ਦਿਨੀਂ ਕੌਮਾਂਤਾਰੀ ਕਾਨਫਰੰਸ ਵਿਚ ਸਰਵੋਤਮ ਥੀਸਿਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਬੀਤੇ ਦਿਨੀਂ ਸ਼ੇਰੇ ਕਸ਼ਮੀਰ ਖੇਤੀ ਵਿਗਿਆਨ ਅਤੇ ਤਕਨਾਲਜੀ ਯੂਨੀਵਰਸਿਟੀ ਸ਼੍ਰੀਨਗਰ ਵਿਚ ਆਯੋਜਿਤ ਕੀਤੀ ਗਈ ਸੀ।
Dr. Komalpreet Kaur ਨੂੰ ਡੇਜ਼ੀ ਸੰਤਰੇ ਦੇ ਤਿੜਕਣ ਰੋਗ ਦੀ ਰੋਕਥਾਮ ਬਾਰੇ ਥੀਸਿਸ ਲਿਖਣ ਲਈ ਇਸ ਪੁਰਸਕਾਰ ਨਾਲ ਸਨਮਾਨਿਆ ਗਿਆ। ਉਹਨਾਂ ਦਾ ਸ਼ੋਧ ਕਾਰਜ ਡੇਜ਼ੀ ਦੇ ਮੰਡੀਕਰਨ ਦਾ ਮੁੱਲ ਵਧਾਉਣ ਅਤੇ ਇਸਦੀਆਂ ਚੁਣੌਤੀਆਂ ਹੱਲ ਕਰਨ ਲਈ ਮਹੱਤਵਪੂਰਨ ਮਸਲਿਆਂ ਨੂੰ ਮੁਖਾਤਿਬ ਹੁੰਦਾ ਹੈ। ਯਾਦ ਰਹੇ ਕਿ ਕੁਮਾਰੀ ਕੋਮਲਪ੍ਰੀਤ ਨੇ ਨਵੰਬਰ 2023 ਵਿਚ ਡਾ. ਮੋਨਿਕਾ ਗੁਪਤਾ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਸੰਪੰਨ ਕੀਤਾ।
PAU ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਫਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐੱਚ ਐੱਸ ਰਤਨਪਾਲ ਨੇ ਡਾ. ਕੋਮਲਪ੍ਰੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।