ਯੈੱਸ ਪੰਜਾਬ
ਲੁਧਿਆਣਾ, 20 ਮਾਰਚ, 2025
PAU ਦੇ ਕੀਟ ਵਿਗਿਆਨ ਵਿਭਾਗ ਵਿਚ ਪੀ ਐੱਚ ਡੀ ਖੋਜਾਰਥੀ ਕੁਮਾਰੀ Sanhita Chowdhury ਨੂੰ ਜਵਾਹਰ ਲਾਲ ਮੈਮੋਰੀਅਲ ਫੰਡ ਵੱਲੋਂ ਵੱਕਾਰੀ ਜਵਾਹਰ ਲਾਲ ਨਹਿਰੂ ਸਕਾਲਰਸ਼ਿਪ ਨਾਲ ਨਿਵਾਜ਼ਿਆ ਗਿਆ ਹੈ| ਡਾਕਟਰਲ ਪੱਧਰ ਦੀ ਪੜਾਈ ਲਈ ਇਹ ਸਕਾਲਰਸ਼ਿਪ ਵਿਦਿਆਰਥੀ ਦੀ ਵਿਸ਼ੇਸ਼ ਕਾਬਲੀਅਤ ਅਤੇ ਖੋਜ ਲਈ ਯੋਗਦਾਨ ਨੂੰ ਅਧਾਰ ਬਣਾ ਕੇ ਦਿੱਤੀ ਜਾਂਦੀ ਹੈ।
ਕੁਮਾਰੀ Sanhita ਆਪਣਾ ਖੋਜ ਕਾਰਜ ਉੱਘੇ ਕੀਟ ਵਿਗਿਆਨੀ ਡਾ. ਅਨੂਰੀਤ ਕੌਰ ਚੰਦੀ ਦੀ ਨਿਗਰਾਨੀ ਹੇਠ ਮੱਕੀ ਦੇ ਫਾਲ ਆਰਮੀਵਰਮ ਕੀੜੇ ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਕੀਟ ਨਾਸ਼ਕਾਂ ਦੇ ਸੰਬੰਧ ਵਿਚ ਜਾਰੀ ਰੱਖ ਰਹੀ ਹੈ| ਮੌਜੂਦਾ ਫਸਲੀ ਚੁਣੌਤੀਆਂ ਦੇ ਸਮਾਂਨਤਰ ਇਹ ਖੋਜ ਬੇਹੱਦ ਲਾਹੇਵੰਦ ਅਤੇ ਸਾਰਥਕ ਹੈ।
ਇਸ ਤੋਂ ਇਲਾਵਾ ਕੁਮਾਰੀ ਸਨਹਿਤਾ ਨੇ ਵਾਤਾਵਰਨੀ ਵਿਗਿਆਨ ਵਿਸ਼ੇ ਵਿਚ ਯੂ ਜੀ ਸੀ ਨੈੱਟ ਦੀ ਪ੍ਰੀਖਿਆ 2024 ਵਿਚ ਪਾਸ ਕੀਤੀ ਅਤੇ 2023 ਵਿਚ ਏ ਐੱਸ ਆਰ ਬੀ ਆਈ ਸੀ ਏ ਆਰ ਨੈੱਟ ਕੀਟ ਵਿਗਿਆਨ ਵਿਸ਼ੇ ਵਿਚ ਪਾਸ ਕਰਨ ਵਿਚ ਸਫਲਤਾ ਹਾਸਲ ਕੀਤੀ।
ਪੀ.ਏ.ਯੂ ਦੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਕੁਮਾਰੀ ਸਨਹਿਤਾ ਅਤੇ ਉਹਨਾਂ ਦੇ ਨਿਗਰਾਨ ਡਾ. ਚੰਦੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।