ਯੈੱਸ ਪੰਜਾਬ
ਲੁਧਿਆਣਾ, 17 ਫਰਵਰੀ, 2025
PAU ਦੇ ਖੇਤੀਬਾੜੀ Biotechnology ਸਕੂਲ ਵਿੱਚ ਪੀਐਚ.ਡੀ. ਸਕਾਲਰ ਡਾ. Pavneet Kaur ਨੇ ਬੀਤੇ ਦਿਨੀਂ ਆਚਾਰੀਆ ਨਰਿੰਦਰ ਦੇਵਾ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ ਅਯੁੱਧਿਆ ਵਿਖੇ ਹੋਏ ਇੰਡੀਅਨ ਐਗਰੀਕਲਚਰਲ ਯੂਨੀਵਰਸਿਟੀਜ਼ ਐਸੋਸੀਏਸ਼ਨ ਦੇ ਵਾਈਸ ਚਾਂਸਲਰਜ਼ ਕਨਵੈਨਸ਼ਨ ਵਿੱਚ ਸਰਵੋਤਮ ਪੀ ਐਚ ਡੀ ਥੀਸਿਸ ਦਾ ਇਨਾਮ ਜਿੱਤਿਆ। ਇਹ ਇਨਾਮ ਉਸਨੂੰ ਖੇਤੀਬਾੜੀ ਇੰਜੀਨੀਅਰਿੰਗ ਅਤੇ ਖੇਤੀਬਾੜੀ ਵਿਗਿਆਨ ਸ਼੍ਰੇਣੀ ਵਿੱਚ ਸਾਲ 2024 ਲਈ ਸ਼ਾਨਦਾਰ ਪੀਐਚ.ਡੀ. ਥੀਸਿਸ ਖੋਜ ਲਈ ਆਈਏਯੂਏ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ।
ਭਾਰਤੀ ਖੇਤੀ ਯੁਨੀਵਰਸਟੀਆਂ ਦੀ ਐਸੋਸੀਏਸ਼ਨ ਨੇ ਸ਼ਾਨਦਾਰ ਅਤੇ ਮੌਲਿਕ ਖੋਜ ਨੂੰ ਮਾਨਤਾ ਦੇਣ, ਖੋਜ ਦੀ ਗੁਣਵੱਤਾ ਨੂੰ ਵਧਾਉਣ ਲਈ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਪੀਐਚ.ਡੀ. ਥੀਸਿਸ ਖੋਜ ਲਈ ਇਹ ਪੁਰਸਕਾਰ ਸਥਾਪਤ ਕੀਤੇ।
ਇਹ ਪੁਰਸਕਾਰ ਵਿਸ਼ੇਸ਼ ਤੌਰ ‘ਤੇ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਖੇਤੀਬਾੜੀ ਇੰਜੀਨੀਅਰਿੰਗ, ਬਾਗਬਾਨੀ ਵਿਗਿਆਨ ਸਮੇਤ ਜੰਗਲਾਤ, ਵੈਟਰਨਰੀ ਅਤੇ ਪਸ਼ੂ ਵਿਗਿਆਨ ਅਤੇ ਡੇਅਰੀ ਅਤੇ ਮੱਛੀ ਪਾਲਣ ਵਿਗਿਆਨ ਸਮੇਤ ਖੇਤੀਬਾੜੀ ਵਿਗਿਆਨ ਨਾਲ ਸਬੰਧਤ ਪੀਐਚ.ਡੀ. ਥੀਸਿਸ ਖੋਜ ਲਈ ਦਿੱਤੇ ਜਾਂਦੇ ਹਨ। ਇਸ ਪੁਰਸਕਾਰ ਵਿਚ 50,000/ ਨਕਦ, ਇੱਕ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਜਾਂਦਾ ਹੈ। ਡਾ. ਪਵਨੀਤ ਕੌਰ ਨੂੰ ਐਮ.ਐਸ.ਸੀ. ਬਾਇਓਟੈਕਨਾਲੋਜੀ ਵਿੱਚ ਸਭ ਤੋਂ ਵੱਧ ਓ ਸੀ ਪੀ ਏ (8.84) ਪ੍ਰਾਪਤ ਕਰਨ ਲਈ ਡਾ. ਮਨਜੀਤ ਸਿੰਘ ਕੰਗ ਮੈਡਲ ਵੀ ਪ੍ਰਾਪਤ ਹੋਇਆ ਹੈ।
ਕੁਮਰੀ ਪਵਨੀਤ ਕੌਰ ਦੇ ਨਿਗਰਾਨ ਬਾਇਓਤਕਨਾਲੋਜੀ ਮਾਹਿਰ ਡਾ. ਕੁਮਾਰੀ ਨੀਲਮ ਹਨ। ਆਪਣੀ ਪੀਐਚਡੀ ਦੇ ਦੌਰਾਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਵਿਗਿਆਨ ਤਕਨਾਲੋਜੀ ਵਿਭਾਗ ਦੁਆਰਾ ਵੱਕਾਰੀ “ਇੰਸਪਾਇਰ ਫੈਲੋਸ਼ਿਪ” ਨਾਲ ਸਨਮਾਨਿਤ ਕੀਤਾ ਗਿਆ । ਉਹ ਵਰਤਮਾਨ ਵਿੱਚ ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਆਫ਼ ਜੈਨੇਟਿਕਸ, ਪਲਾਂਟ ਬ੍ਰੀਡਿੰਗ ਐਂਡ ਬਾਇਓਟੈਕਨਾਲੋਜੀ ਵਿੱਚ ਪ੍ਰੋਜੈਕਟ ਵਿਗਿਆਨੀ ਵਜੋਂ ਨਿਯੁਕਤ ਹੈ।
ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਡਾ. ਮਾਨਵ ਇੰਦਰਾ ਸਿੰਘ ਗਿੱਲ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਡਾ ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਦੇ ਨਿਰਦੇਸ਼ਕ ਡਾ. ਪਰਵੀਨ ਛੁਨੇਜਾ ਅਤੇ ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਡਾਇਰੈਕਟਰ ਡਾ. ਯੋਗੇਸ਼ ਵਿਕਾਸ ਨੇ ਕੁਮਰੀ ਪਵਨੀਤ ਅਤੇ ਉਨ੍ਹਾਂ ਦੇ ਨਿਗਰਾਨ ਨੂੰ ਇਸ ਇਨਾਮ ਲਈ ਵਧਾਈ ਦਿੱਤੀ।