Thursday, March 20, 2025
spot_img
spot_img
spot_img
spot_img

Patiala DC Dr Preeti Yadav ਨੇ ਜਾਰੀ ਕੀਤਾ Eat Right Walkathon ਅਤੇ Eat Right Mela ਦਾ ਪੋਸਟਰ

ਯੈੱਸ ਪੰਜਾਬ
ਪਟਿਆਲਾ, 18 ਫਰਵਰੀ, 2025

Patiala ਦੇ ਡਿਪਟੀ ਕਮਿਸ਼ਨਰ Dr Preeti Yadav ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ Punjab ਦੇ
ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ ਮੇਲੇ ਦਾ ਪੋਸਟਰ ਜਾਰੀ ਕੀਤਾ। ਇਹ ਮੇਲਾ 20 ਫਰਵਰੀ ਨੂੰ ਤ੍ਰਿਪੜੀ ਪਾਰਕ ਮੇਨ ਬਜਾਰ ਨੇੜੇ
ਸਿਵਲ ਡਿਸਪੈਂਸਰੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

ਮੇਲੇ ਦੀ ਸ਼ੁਰੂਆਤ Eat Right Walkathon (ਸੈਰ) ਸਵੇਰੇ 7-00 ਵਜੇ ਤੋਂ ਵਾਕਾਥੋਨ ਦੀ ਸਮਾਪਤੀ ਤੱਕ ਕੀਤੀ ਜਾਵੇਗੀ ਅਤੇ ਸਵੇਰੇ 10 ਵਜੇ ਤੋਂ 4 ਵਜੇ ਤੱਕ ਈਟ ਰਾਈਟ ਮੇਲਾ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਸਿਹਤ ਅਫਸਰ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।

ਉਹਨਾਂ ਕਿਹਾ ਕਿ ਇਹ ਮੇਲਾ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਯੋਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਈਟ ਰਾਈਟ ਸੈਲਫੀ ਪੁਆਇੰਟ, ਨੁੱਕੜ ਨਾਟਕ, ਸਭਿਆਚਾਰਕ
ਪ੍ਰੋਗਰਾਮ, ਜ਼ਿਲ੍ਹਾ ਪਟਿਆਲਾ ਦੇ ਪ੍ਰਸਿੱਧ ਭੋਜਨ ਦੇ ਫੂਡ ਸਟਾਲ , ਫੂਡ ਸੇਫਟੀ ਆਨ ਵੀਲਸ ਪ੍ਰਦਰਸ਼ਨੀ, ਰਿਟੈਲਸ ਦੇ ਸਟਾਲ ਅਤੇ ਪ੍ਰਦਰਸ਼ਨੀ ਮੇਲੇ ਦਾ ਆਕਰਸ਼ਣ ਕੇਂਦਰ ਹੋਣਗੇ । ਉਹਨਾਂ ਸਮੂਹ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ੳਹ ਇਸ ਮੇਲੇ ਦਾ ਹਿੱਸਾ ਬਣ ਕੇ ਮੇਲੇ ਦਾ ਆਨੰਦ ਜਰੂਰ ਮਾਨਣ

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ