ਯੈੱਸ ਪੰਜਾਬ
ਚੰਡੀਗੜ੍ਹ, 8 ਸਤੰਬਰ, 2024
ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਪੰਥ ਦੀ ਮੌਜ਼ੂਦਾ ਸਥਿਤੀ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਦਲਾਂ ਕਾਰਨ ਸਿੱਖਾਂ ਦੀਆਂ ਦੋਵੇ ਮੁੱਖ ਸੰਸਥਾਵਾਂ ਭਾਵ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਲਈ ਸਰਾਪ ਬਣ ਚੁੱਕਾ ਹੈ।
ਮਾਸਟਰ ਤਾਰਾ ਸਿੰਘ ਦੇ ਮਸ਼ਹੂਰ ਨਾਅਰੇ ‘ ਮੈਂ ਮਰਾਂ ਤੇ ਪੰਥ ਜੀਵੇ’ ਨੂੰ ਮੌਜੂਦਾ ਅਕਾਲੀ ਲੀਡਰਸ਼ਿਪ ਨੇ ਉਲਟਾ ਦਿੱਤਾ ਹੈ, ਜਿਸ ਲਈ ਕੇਵਲ ਬਾਦਲ ਪਰਿਵਾਰ ਜ਼ੁਮੇਵਾਰ ਹੈ।ਸਿੱਖ ਪ੍ਰਭਾਵ ਵਾਲਾ ਸੂਬਾ ਬੜੇ ਨਾਜ਼ੁਕ ਦੌਰ ਚੋਂ ਲੰਘ ਰਿਹਾ ਹੈ।ਅਜਿਹੀ ਸਥਿਤੀ ਚ ਸਿੱਖ-ਕੌਮ ਨੂੰ ਇੱਕ ਪਰਿਵਾਰ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ।
ਉਨਾਂ ਚਿਤਾਵਨੀਂ ਭਰੇ ਅੰਦਾਜ਼ ਚ ਬਾਦਲਾਂ ਨੂੰ ਜ਼ੋਰ ਦਿੱਤਾ ਕਿ ਉਹ ਭਰਿਆ ਮੇਲਾ ਛੱਡ ਦੇਣ ਜਾਂ ਫਿਰ ਉਹ ਕੌਮ ਦੇ ਤਿੱਖੇ ਰੋਹ ਦੇ ਸਾਹਮਣੇਂ ਲਈ ਤਿਆਰ ਰਹਿਣ। ਉਨਾਂ ਦਾਅਵਾ ਕੀਤਾ ਕਿ ਪੰਜਾਬ,ਸਿੱਖਾਂ ਤੇ ਪੰਥਕ ਮੱਸਲਿਆਂ ਦਾ ਨਿਪਟਾਰਾ ਸ਼੍ਰੋਮਣੀ ਅਕਾਲੀ ਦੀ ਨਵੀਂ ਤੇ ਸਾਂਝੀ ਲੀਡਰਸ਼ਿਪ ਹੀ ਕਰਨ ਦੇ ਸਮਰਥ ਹੈ।ਉਨਾਂ ਦਸਿਆ ਕਿ ਪੰਜਾਬ ਦੇ ਅਸ਼ਾਂਤ ਹਲਾਤਾਂ ਬਾਅਦ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਂਨ ਬਣੇ।
ਇਸ ਸ਼ਹੀਦਾਂ ਦੀ ਮਹਾਨ ਸੰਸਥਾ ਨੂੰ ਉਨਾਂ ਪੰਜਾਬ ਪਾਰਟੀ ਬਣਾ ਦਿਤਾ ਜਿਸ ਨਾਲ ਪੰਥਕ ਰਿਵਾਇਤਾਂ ਦੇ ਪਤਨ ਦੀ ਨੀਂਹ ਬਾਦਲਾਂ ਰੱਖ ਦਿੱਤੀ।ਵੱਡੇ ਬਾਦਲ ਸੰਨ 1995 ਤੋਂ 2007 ਪ੍ਰਧਾਨ ਰਹੇ ਫਿਰ ਪਾਰਟੀ ਦੀ ਵਾਗ ਡੋਰ ਟਕਸਾਲੀ ਨੇਤਾ ਨੂੰ ਦੇਣ ਦੀ ਥਾਂਠ ਆਪਣੇ ਫਰਜ਼ੰਦ ਸੁਖਬੀਰ ਸਿੰਘ ਨੂੰ ਦੇ ਦਿੱਤੀ ਜਿਸ ਨੂੰ ਪੰਥਕ ਸੂਝ ਨਹੀਂ ਸੀ।ਇਹ ਦੋਵੇਂ ਪਿਉ-ਪੁੱਤ 28 ਸਾਲ ਤੋਂ ਸਾਲ ਤੋਂ ਪਾਰਟੀ ਤੇ ਕਾਬਜ਼ ਹਨ।ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਦਾ ਅਸਲ ਨਿਘਾਰ ਇੰਨਾਂ ਦੀ ਬਦੌਲਤ ਆਇਆ।
ਸਾਬਕਾ ਸਪੀਕਰ ਦੋਸ਼ ਲਾਇਆ ਕਿ ਬਾਦਲਾਂ ਦਾ ਵਕਾਰ ਖਤਮ ਹੋ ਚੁੱਕਾ ਹੈ ਜੋ ਕੁਰਸੀ ਬਚਾਉਣ ਲਈ ਡਰਾਮੇਂ ਕਰ ਰਹੇ ਹਨ।ਰਵੀਇੰਦਰ ਸਿੰਘ ਨੇ ਪੰਥ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਹਿਲਾਂ ਬਾਦਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਲਾਹਿਆ ਜਾਵੇ ਫਿਰ ਕੌੰਮ ਨੂੰ ਨਵਾਂ ਪ੍ਰੋਗਰਾਮ ਦਿਤਾ ਜਾਵੇ।ਸ਼੍ਰੋਮਣੀ ਕਮੇਟੀ ਦੇ ਮੌਜ਼ੂਦਾ ਅਹੁਦੇਦਾਰ ਬਾਦਲਾਂ ਦੇ ਜੀ ਹਜ਼ੂਰੀਏ ਹਨ ਤੇ ਉਹ ਉਨਾਂ ਦੇ ਸਿਆਸੀ ਭਵਿਖ ਲਈ ਦਿਨ-ਰਾਤ ਕਰ ਰਹੇ ਹਨ।ਸਾਬਕਾ ਸਪੀਕਰ ਨੇ ਦੋਸ਼ ਲਾਇਆਂ ਕਿ ਸਿੱਖ-ਸੰਸਥਾਵਾਂ ਬੜੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਕੌਮ ਲਈ ਆਈਆਂ ਸਨ ਨਾ ਕਿ ਬਾਦਲਾਂ ਵਾਸਤੇ।
ਉਨਾਂ ਸਿੱਖ ਕੌਮ ਨੂੰ ਕੌਮ ਨੂੰ ਅਪੀਲ ਕੀਤੀ ਕਿ ਪੰਥ ਲਈ ਇਮਾਨਦਾਰ, ਨੌਜਵਾਨ ਲੀਡਰਸ਼ਿਪ ਨੂੰ ਅੱਗੇ ਲੈਣ ਕੇ ਆਵਾਂਗੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਲਈ ਸਹਿਯੋਗ ਕੀਤਾ ਜਾਵੇ।