ਮਸਤੰਗ ਸ਼ਹਿਰ ਵਿੱਚ ਈਦ ਦੇ ਜਲੂਸ ਦੀਆਂ ਤਿਆਰੀਆਂ ਮੌਕੇ ਹੋਇਆ ਧਮਾਕਾ
ਯੈੱਸ ਪੰਜਾਬ
ਮਸਤੰਗ, ਬਲੋਚਿਸਤਾਨ, ਪਾਕਿਸਤਾਨ: 29 ਸਤੰਬਰ, 2023:
ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਵਿੱਚ ਇਕ ਮਸੀਤ ਦੇ ਬਾਹਰ ਹੋਏ ਫ਼ਿਦਾਈਨ ਹਮਲੇ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 100 ਤੋਂ ਵੱਧਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ ਜਿਨ੍ਹਾਂ ਵਿੱਚੋਂ ਕਈ ਗ਼ੰਭੀਰ ਦੱਸੇ ਜਾ ਰਹੇ ਹਨ।
ਧਮਾਕਾ ਉਸ ਵੇਲੇ ਹੋਇਆ ਜਦ ਮਸਤੰਗ ਸ਼ਹਿਰ ਵਿੱਚ ਸਥਿਤ ਮਸੀਤ ਦੇ ਬਾਹਰ ਈਦ ਮਿਲਾਦ ਉਨ ਨਬੀ ਸੰਬੰਧੀ ਜਲੂਸ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਧਮਾਕਾ ਡੀ.ਐਸ.ਪੀ. ਦੀ ਕਾਰ ਨੇੜੇ ਉਸ ਵੇਲੇ ਹੋਇਆ ਜਦ ਇੱਕ ਫ਼ਿਦਾਈਨ ਨੇ ਆਪਣੇ ਆਪ ਨੂੰ ਇਸ ਕਾਰ ਦੇ ਨੇੜੇ ਹੀ ਉਡਾ ਲਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਚਾਰੇ ਪਾਸੇ ਇਕੱਠੇ ਹੋਏ ਲੋਕ ਇਸ ਦੇ ਪ੍ਰਭਾਵ ਹੇਠ ਆ ਗਏ ਅਤੇ ਕਈਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਪਿਛਲੇ 15 ਦਿਨਾਂ ਵਿੱਚ ਮਸਤੰਗ ਵਿਖ਼ੇ ਹੋਇਆ ਇਹ ਦੂਜਾ ਵੱਡਾ ਬੰਬ ਧਮਾਕਾ ਹੈ। ਪਿਛਲਾ ਧਮਾਕਾ 14 ਸਤੰਬਰ ਨੂੰ ਹੋਇਆ ਸੀ ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਸਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ