Sunday, December 4, 2022

ਵਾਹਿਗੁਰੂ

spot_img


‘ਅਪ੍ਰੇਸ਼ਨ ਲੋਟਸ’ – ਕਿੰਨਾ ਸੱਚ ਹੈ ‘ਆਪ’ ਵਿਧਾਇਕ ਪਠਾਨਮਾਜਰਾ ਦੇ 100 ਕਰੋੜ ਵਾਲੇ ਦਾਅਵੇ ਵਿੱਚ?

ਐੱਚ.ਐੱਸ. ਬਾਵਾ/ਯੈੱਸ ਪੰਜਾਬ
ਚੰਡੀਗੜ੍ਹ, 28 ਸਤੰਬਰ, 2022:
ਭਾਜਪਾ ਵੱਲੋਂ ਕਥਿਤ ਤੌਰ ’ਤੇ ਚਲਾਏ ‘ਅਪ੍ਰੇਸ਼ਨ ਲੋਟਸ’ ਤਹਿਤ ‘ਆਮ ਆਦਮੀ ਪਾਰਟੀ’ ਦੇ ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਨਾਕਾਮ ਕਰ ਦੇਣ ਦੇ ਦਾਅਵਿਆਂ ਅਤੇ ‘ਕਾਊਂਟਰ ਦਾਅਵਿਆਂ’ ਦੇ ਅਤਿ ਗੰਭੀਰ ਮਾਮਲੇ ਵਿੱਚ ਇਕ ਨਵਾਂ ਮੋੜ ਆਇਆ ਹੈ।

ਪਹਿਲਾਂ ਹੀ ਅਜੀਬੋ-ਗਰੀਬ ਵੀਡੀਉਜ਼ ਅਤੇ ਦੋ ਪਤਨੀਆਂ ਵਾਲੇ ਵਿਵਾਦਾਂ ਨਾਲ ਸ਼ਿੰਗਾਰੇ ‘ਆਮ ਆਦਮੀ ਪਾਰਟੀ’ ਦੇ ਸਨੌਰ ਤੋਂ ਵਿਧਾਇਕ ਸ: ਹਰਮੀਤ ਸਿੰਘ ਪਠਾਨਮਾਜਰਾ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੱਲੋਂ ਭਰੋਸਗੀ ਮਤਾ ਪੇਸ਼ ਕੀਤੇ ਜਾਣ ਉਪਰੰਤ ਅਸੈਂਬਲੀ ਤੋਂ ਬਾਹਰ ਆਉਂਦਿਆਂ ਪਹਿਲਾਂ ਹੀ 25-25 ਕਰੋੜ ਦੀਆਂ ‘ਆਫ਼ਰਾਂ’ ਵਾਲੇ ਇਸ ‘ਅਪ੍ਰੇਸ਼ਨ ਲੋਟਸ’ ਨੂੰ ਇਕ ਨਵੀਂ ਸਿਖ਼ਰ ਬਖ਼ਸ਼ੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ 25 ਕਰੋੜ ਰੁਪਏ ਦੀ ਨਹੀਂ ਸਗੋਂ 100 ਕਰੋੜ ਰੁਪਏ ਦੀ ‘ਆਫ਼ਰ’ ਕੀਤੀ ਗਈ ਸੀ। ਇੱਡਾ ਵੱਡਾ ਦਾਅਵਾ ਕਰਨ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਬਾਬੇ ਦੀ ਸਹੁੰ ਖਾ ਕੇ ਕਹਿੰਦੇ ਹਨ ਕਿ ਉਹਨਾਂ ਨੂੰ ਭਾਵ ਕੇਵਲ ਇਕੱਲੇ ਇਕ ਵਿਧਾਇਕ ਨੂੰ ਹੀ ਨੂੰ 100 ਕਰੋੜ ਰੁਪਏ ਦੀ ਆਫ਼ਰ ਕੀਤੀ ਗਈ ਸੀ। ਉਂਜ ਉਹਨਾਂ ਇਹ ਨਹੀਂ ਦੱਸਿਆ ਕਿ ਕਿਹੜੇ ਬਾਬੇ ਦੀ ਸਹੁੰ ਖ਼ਾ ਰਹੇ ਹਨ।

ਪੰਜਾਬ ਵਿੱਚ ‘ਅਪ੍ਰੇਸ਼ਨ ਲੋਟਸ’ ਚਲਾਏ ਜਾਣ ਦੇ ਦਾਅਵੇ ਕਿੰਨੇ ਸਹੀ ਹਨ ਅਤੇ ਕਿੰਨੇ ਨਹੀਂ, ਇਹ ਮਾਮਲਾ ਹੁਣ ਡੀ.ਜੀ.ਪੀ. ਅਤੇ ਵਿਜੀਲੈਂਸ ਬਿਓਰੋ ਕੋਲ ਹੈ ਅਤੇ ਇਸ ਗੱਲ ਦਾ ਨਿਤਾਰਾ ਤਾਂ ਦੋਹਾਂ ਪਾਰਟੀਆਂ ਦੀ ਕਸ਼ਮਸ਼ ਵੀ ਕਰ ਸਕੇਗੀ ਜਾਂ ਨਹੀਂ, ਇਹ ਪਤਾ ਨਹੀਂ ਹੈ ਪਰ ਸ: ਪਠਾਨਮਾਜਰਾ ਦਾ 100 ਕਰੋੜ ਰੁਪਏ ਵਾਲਾ ਦਾਅਵਾ ਬਹੁਤ ਦਿਲਚਸਪ ਹੈ ਅਤੇ ਧਿਆਨ ਖਿੱਚਦਾ ਹੈ।

ਸ: ਪਠਾਨਮਾਜਰਾ ਦੇ ਇਸ ਨਵੇਂ ਦਾਅਵੇ ਨੇ ਕਈ ਨਵੇਂ ਸਵਾਲਾਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਦਾ ਸ਼ੰਕਾ ਨਿਵਾਰਣ ਜਿੰਨੀ ਜਲਦੀ ਹੋ ਜਾਵੇ ਉਨਾ ਹੀ ਚੰਗਾ ਰਹੇਗਾ।

‘ਆਮ ਆਦਮੀ ਪਾਰਟੀ’ ਦੇ ਜਿੰਨੇ ਵੀ ਵਿਧਾਇਕਾਂ ਨੂੰ ‘ਅਪ੍ਰੇਸ਼ਨ ਲੋਟਸ’ ਤਹਿਤ ‘ਆਫ਼ਰਾਂ’ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਸਾਰੇ ਖ਼ੁਦ, ਉਨ੍ਹਾਂ ਦੀ ਪਾਰਟੀ, ਪਾਰਟੀ ਵੱਲੋਂ ਪੱਤਰਕਾਰ ਸੰਮੇਲਨ ਕਰਨ ਵਾਲੇ ਮੰਤਰੀ ਸ: ਹਰਪਾਲ ਸਿੰਘ ਚੀਮਾ ਅਤੇ ਸ੍ਰੀ ਅਮਨ ਅਰੋੜਾ, ਮੁੱਖ ਬੁਲਾਰੇ ਸ: ਮਲਵਿੰਦਰ ਸਿੰਘ ਕੰਗ ਸਣੇ ਹੋਰ ਬੁਲਾਰੇ, ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਭਾਵੇਂ ਸ਼ੁਰੂ ਸ਼ੁਰੂ ਵਿੱਚ ਵਿਧਾਇਕਾਂ ਦੀ ਗਿਣਤੀ ਦੇ ਮਾਮਲੇ ਵਿੱਚ ਇਕਸੁਰ ਨਹੀਂ ਜਾਪੇ ਪਰ ਸ਼ੁਰੂ ਤੋਂ ਲੈ ਕੇ ਹੁਣ ਤਕ 25 ਕਰੋੜ ਰੁਪਏ ਦੀ ਪੇਸ਼ਕਸ਼ ਦੀ ਰਕਮ ਬਾਰੇ ਇਕਸੁਰ ਰਹੇ।

ਪਹਿਲਾ ਸਵਾਲ ਇਹ ਹੈ ਕਿ ਕੀ ਸ: ਪਠਾਨਮਾਜਰਾ ਨੇ ਉਹਨਾਂ ਨੂੰ ਆਈ 100 ਕਰੋੜ ਰੁਪਏ ਦੀ ਆਫ਼ਰ ਦਾ ਜ਼ਿਕਰ ਉਕਤ ਸਾਰੇ ਆਗੂਆਂ ਕੋਲ ਨਹੀਂ ਕੀਤਾ? ਇੱਡੀ ਵੱਡੀ ਗੱਲ ਸੀ, ਕਰਨਾ ਬਣਦਾ ਸੀ। 25 ਕਰੋੜ ਤੇ 100 ਕਰੋੜ ਵਿੱਚ ਬੜਾ ਫ਼ਰਕ ਹੁੰਦਾ ਹੈ, ਚਾਰ ਗੁਣਾ ਦਾ ਫ਼ਰਕ ਹੁੰਦਾ ਹੈ।

ਦੂਜਾ ਸਵਾਲ ਇਹ ਹੈ ਕਿ ਕਥਿਤ ਤੌਰ ’ਤੇ ‘ਅਪ੍ਰੇਸ਼ਨ ਲੋਟਸ’ ਚਲਾ ਰਹੀ ਭਾਰਤੀ ਜਨਤਾ ਪਾਰਟੀ ਨੂੰ ਸ: ਪਠਾਨਮਾਜਰਾ ਵਿੱਚ ਐਸਾ ਖ਼ਾਸ ਕੀ ਦਿੱਸਿਆ ਹੋਵੇਗਾ ਕਿ ਜਦ ‘ਆਪ’ ਸਰਕਾਰ ਡੇਗਣ ਲਈ ਬਾਕੀ ਵਿਧਾਇਕਾਂ ਨੂੰ 25-25 ਕਰੋੜ ਰੁਪਏ ਆਫ਼ਰ ਕੀਤੇ ਜਾ ਰਹੇ ਸਨ ਉਦੋਂ ਸ: ਪਠਾਨਮਾਜਰਾ ਨੂੰ 100 ਕਰੋੜ ਰੁਪਏ ਆਫ਼ਰ ਕੀਤੇ ਗਏ।

ਯਾਦ ਰਹੇ ਕਿ ਪੰਜਾਬ ਵਿੱਚ ‘ਅਪ੍ਰੇਸ਼ਨ ਲੋਟਸ’ ਚਲਾਏ ਜਾਣ ਸੰਬੰਧੀ ਪਹਿਲਾ ਪੱਤਰਕਾਰ ਸੰਮੇਲਨ 14 ਸਤੰਬਰ ਨੂੰ ਪੰਜਾਬ ਦੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖ਼ੇ ਕਰਕੇ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਦੀਆਂ ਕੋਸ਼ਿਸ਼ਾਂ ਦਾ ਦਾਅਵਾ ਕੀਤਾ ਸੀ। ਇਹ ਮਾਮਲਾ ਉਦੋਂ ਤੋਂ ਹੀ ਸੁਰਖ਼ੀਆਂ ਵਿੱਚ ਹੈ ਅਤੇ ਇਸ ਗੱਲ ਨੂੰ ਹੁਣ ਦੋ ਹਫ਼ਤੇ ਹੋ ਗਏ ਹਨ। ਸਵਾਲ ਇਹ ਵੀ ਹੈ ਕਿ ਜੇ ਸ: ਪਠਾਨਮਾਜਰਾ ਨੂੰ 100 ਕਰੋੜ ਰੁਪਏ ਦੀ ਪੇਸ਼ਕਸ਼ ਹੋਈ ਸੀ ਤਾਂ ਪੇਸ਼ਕਸ਼ ਤਾਂ ਜ਼ਾਹਿਰਾ ਤੌਰ ’ਤੇ 14 ਸਤੰਬਰ ਤੋਂ ਪਹਿਲਾਂ ਹੀ ਹੋੇਈ ਹੋਵੇਗੀ, ਫ਼ਿਰ ਉਹ ਇੰਨੀ ਦੇਰ ਚੁੱਪ ਕਿਉਂ ਰਹੇ ਅਤੇ ਇੰਨੇ ਦਿਨ ਇਹ ਗੱਲ ਦਿਲ ਵਿੱਚ ਕਿਉਂ ਸਾਂਭੀ ਰੱਖੀ ਕਿ ਉਹਨਾਂ ਨੂੰ 25 ਕਰੋੜ ਨਹੀਂ ਸਗੋਂ 100 ਕਰੋੜ ਰੁਪਏ ਦੀ ਪੇਸ਼ਕਸ਼ ਹੋਈ ਸੀ। ਜੇ ਸਾਂਭ ਕੇ ਰੱਖਣੀ ਸੀ ਤਾਂ ਦੋ ਹਫ਼ਤੇ ਦਿਲ ਵਿੱਚ ਸਾਂਭਣ ਬਾਅਦ ਮੰਗਲਵਾਰ ਨੂੰ ਅਸੈਂਬਲੀ ਤੋਂ ਬਾਹਰ ਆਉਂਦੇ ਹੋਏ ਬੇਪਰਦ ਕਿਉਂ ਕਰ ਦਿੱਤੀ?

ਇਕ ਆਖ਼ਰੀ ਸਵਾਲ ਹੋਰ। ਜਿੱਥੇ ਤਕ ਸੂਚਨਾ ਹੈ ਕਿ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੂੰ ਭਾਜਪਾ ਵੱਲੋਂ ਪਹੁੰਚ ਕੀਤੇ ਗਏ ਸਾਰੇ ਵਿਧਾਇਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਵੀ ਕਿਸੇ ਵਿਧਾਇਕ ਨੂੰ ਖ਼ਾਸਕਰ ਸ: ਪਠਾਨਮਾਜਰਾ ਨੂੰ 100 ਕਰੋੜ ਰੁਪਏ ਦੀ ਪੇਸ਼ਕਸ਼ ਦਾ ਕੋਈ ਜ਼ਿਕਰ ਨਹੀਂ ਹੈ। ਇਹ ਗੱਲ ਸ਼ਿਕਾਇਤ ਦੇਣ ਸਮੇਂ ਡੀ.ਜੀ.ਪੀ. ਤੋਂ ਵੀ ਭਾਵ ਕਾਨੂੂੰਨ ਤੋਂ ਵੀ ਲੁਕਾਈ ਰੱਖਣੀ ਕਿੱਥੇ ਤਕ ਵਾਜਬ ਸੀ?

ਇਸੇ ਦੌਰਾਨ ਕਾਂਗਰਸ ਛੱਡ ਕੇ ਭਾਜਪਾ ਵਿੱਚ ਗਏ ਸਾਬਕਾ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਨੂੰ ਕਿਹਾ ਹੈ ਕਿ ਉਹ ਸ: ਪਠਾਨਮਾਜਰਾ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਇਸ ਦਾਅਵੇ ਬਾਰੇ ਪੁੱਛ ਗਿੱਛ ਕਰਨ ਪਰ ਨਾਲ ਹੀ ਉਨ੍ਹਾਂ ਇਹ ਵੀ ਸਪਸ਼ਟ ਆਖ਼ਿਆ ਹੈ ਕਿ ਜੇ ਡੀ.ਜੀ.ਪੀ. ਇੰਜ ਨਹੀਂ ਕਰਦੇ ਤਾਂ ਭਾਜਪਾ ਇਸ ਦਾਅਵੇ ਦੀ ਈ.ਡੀ.ਜਾਂਚ ਦੀ ਮੰਗ ਕਰੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਅਹਿਮ ਖ਼ਬਰਾਂ

ਖ਼ਬਰ ਸਾਰ

ਸਿੱਖ ਜਗ਼ਤ

ਹਰਿਆਣਾ ਗੁਰਦੁਆਰਾ ਐਡਹਾਕ ਕਮੇਟੀ ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ਦੇ ਪ੍ਰਬੰਧਾਂ ’ਚ ਸਿੱਧੇ ਦਖ਼ਲ ਵਾਲੀ ਗੱਲ, ਬਰਦਾਸ਼ਤ ਨਹੀਂ: ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 2 ਦਸੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵੱਲੋਂ ਨਾਮਜਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ...

ਭਾਜਪਾ ਵੀ ਕਾਂਗਰਸ ਦੀ ਰਾਹ ’ਤੇ ਤੁਰਣ ਲੱਗੀ, ਐੱਸ.ਆਈ.ਟੀ. ਦਾ ਕਾਰਜਕਾਲ ਨਾ ਵਧਾ ਕੇ ਯੋਗੀ ਸਰਕਾਰ ਕਰ ਰਹੀ ਕਾਤਲਾਂ ਨੂੰ ਬਚਾਉਣ ਦਾ ਯਤਨ: ਭੋਗਲ

ਯੈੱਸ ਪੰਜਾਬ ਨਵੀਂ ਦਿੱਲੀ, 1 ਦਸੰਬਰ, 2022 - 1984 ਦੇ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਭੇਜਣ ਅਤੇ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 38 ਸਾਲਾਂ ਤੋਂ ਸੰਘਰਸ਼ ਕਰ ਰਹੇ...

ਸ਼੍ਰੋਮਣੀ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਵਿੱਢੀ, ਐਡਵੋਕੇਟ ਧਾਮੀ ਨੇ ਕਿਹਾ ਦੁਨੀਆਂ ਭਰ ਦੇ ਲੋਕ ‘ਆਨਲਾਈਨ ਬਣਨਗੇ’ ਮੁਹਿੰਮ ਦਾ ਹਿੱਸਾ

ਯੈੱਸ ਪੰਜਾਬ ਅੰਮ੍ਰਿਤਸਰ, 1 ਦਸੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਅੱਜ ਵਿਸ਼ਾਲ ਪੱਧਰ ’ਤੇ ਆਗਾਜ਼ ਕਰਦਿਆਂ ਇਸ ਨੂੰ ਅਗਲੇ ਦਿਨਾਂ ਵਿਚ ਪੂਰੇ...

ਸਿੱਖ ਸੰਗਤ ਦੇ ਰੋਸ ਨੂੰ ਵੇਖ਼ਦਿਆਂ ਪੰਜਾਬ ਸਰਕਾਰ ਦਾਸਤਾਨ-ਏ-ਸਰਹਿੰਦ ਫ਼ਿਲਮ ਦੇ ਪ੍ਰਦਰਸ਼ਨ ’ਤੇ ਰੋਕ ਲਗਾਵੇ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 30 ਨਵੰਬਰ, 2022: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ...

ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ

ਯੈੱਸ ਪੰਜਾਬ ਨਵੀਂ ਦਿੱਲੀ, 28 ਨਵੰਬਰ, 2022: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਵੱਖ-ਵੱਖ...

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਬੀਰ ਕੌਰ ਅਕਾਲ ਚਲਾਣਾ ਕਰ ਗਏ

ਯੈੱਸ ਪੰਜਾਬ ਗੁਰਦਾਸਪੁਰ, 28 ਨਵੰਬਰ, 2022: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਬੀਰ ਕੌਰ ਸੋਮਵਾਰ ਸਵੇਰੇ ਅਕਾਲ ਚਲਾਣਾ ਕਰ ਗਏ। ਮਾਤਾ ਬਲਬੀਰ ਕੌਰ ਨੇ ਸਵੇਰੇ...

ਮਨੋਰੰਜਨ

ਭਾਰਤ ਸਣੇ 8 ਦੇਸ਼ਾਂ ਵਿੱਚ ਹੋਈ ਹੈ ਸ਼ਾਹਰੁਖ਼ ਖ਼ਾਨ ਦੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ, ਕਿਹੜੇ ਕਿਹੜੇ ਦੇਸ਼?

ਯੈੱਸ ਪੰਜਾਬ ਮੁੰਬਈ, 2 ਦਸੰਬਰ, 2022: ਸ਼ਾਹਰੁਖ਼ ਖ਼ਾਨ ਦੀ ਨਵੀਂ ਆ ਰਹੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ਭਾਰਤ ਸਣੇ 8 ਦੇਸ਼ਾਂ ਵਿੱਚ ਹੋਈ ਹੈ। ਫ਼ਿਲਮ ਦੇ ਨਿਰਦੇਸਕ ਸਿਧਾਰਥ ਆਨੰਦ ਅਨੁਸਾਰ ਇਸ ਐਕਸ਼ਨ ਭਰਪੂਰ ਫ਼ਿਲਮ ਦੀ ਸ਼ੂਟਿੰਗ ਭਾਰਤ ਤੋਂ...

ਨੋਰਾ ਫ਼ਤੇਹੀ ਹੋਈ ਅਲੋਚਨਾ ਦਾ ਸ਼ਿਕਾਰ; ਕਤਰ ਵਿੱਚ ‘ਫ਼ੀਫਾ’ ਦੇ ਪ੍ਰੋਗਰਾਮ ਵਿੱਚ ਤਿਰੰਗਾ ਝੰਡਾ ਪੁੱਠਾ ਫ਼ੜਨ ਕਾਰਨ ਹੋਈ ‘ਟ੍ਰੋਲਿੰਗ’

ਯੈੱਸ ਪੰਜਾਬ ਮੁੰਬਈ, 2 ਦਸੰਬਰ, 2022: ਅਦਾਕਾਰਾ ਅਤੇ ‘ਡਾਂਸਰ’ ਨੋਰਾ ਫ਼ਤੇਹੀ, ਜਿਸ ਦੀ ਕਤਰ ਵਿੱਚ ਚੱਲ ਰਹੇ ਵਿਸ਼ਵ ਫੁੱਟਬਾਲ ਮੁਕਾਬਲਿਆਂ ਦੌਰਾਨ ‘ਫ਼ੀਫਾ ਫ਼ੈਨ ਫ਼ੈਸਟੀਵਲ’ ਨਾਂਅ ਦੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਨੂੰ ਮਾਣ ਵਾਲੀ ਗੱਲ ਮੰਨਿਆ ਜਾ ਰਿਹਾ...

ਨਾਮੀ ਗਾਇਕ ਜੁਬੀਨ ਨੌਟਿਆਲ ਪੌੜੀਆਂ ਤੋਂ ਡਿੱਗੇ, ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

ਯੈੱਸ ਪੰਜਾਬ ਮੁੰਬਈ, 2 ਦਸੰਬਰ, 2022: ਬਾਲੀਵੁੱਡ ਦੇ ਨਾਮੀ ਗਾਇਕ ਜੁਬੀਨ ਨੌਟਿਆਲ ਵੀਰਵਾ ਸਵੇਰੇ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ...

ਪੰਜਾਬੀ ਗਾਇਕ ਕੁਲਜੀਤ ’ਤੇ ਹੋ ਗਈ ਐਫ਼.ਆਈ.ਆਰ., ਪੁਲਿਸ ਮੁਲਾਜ਼ਮ ਗਾਇਕ ਦੇ ਗਾਣੇ ‘ਮਹਾਂਕਾਲ’ ਵਿੱਚ ਹਥਿਆਰ ਪ੍ਰਦਰਸ਼ਨੀ ਦਾ ਦੋਸ਼

ਯੈੱਸ ਪੰਜਾਬ ਮੋਗਾ, 1 ਦਸੰਬਰ, 2022: ਪੰਜਾਬੀ ਗਾਇਕ ਕੁਲਜੀਤ ਵੱਲੋਂ 30 ਨਵੰਬਰ ਨੂੰ ਯੂ ਟਿਊਬ ’ਤੇ ਰਿਲੀਜ਼ ਕੀਤੇ ਗਏ ਗ਼ੀਤ ‘ਮਹਾਂਕਾਲ’ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਕਰਕੇ ਇਸ ਗਾਇਕ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਦਿਲਚਸਪ ਗੱਲ...

ਗਾਇਕ ਦਲੇਰ ਮਹਿੰਦੀ ਦੇ ਫ਼ਾਰਮ ਹਾਊਸ ਸਣੇ 3 ਫ਼ਾਰਮਹਾਊਸ ‘ਸੀਲ’

ਯੈੱਸ ਪੰਜਾਬ ਗੁਰੂਗ੍ਰਾਮ, 30 ਨਵੰਬਰ, 2022: ਕੌਮਾਂਤਰੀ ਪ੍ਰਸਿੱਧੀ ਵਾਲੇ ਬਾਲੀਵੁੱਡ ਗਾਇਕ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸੋਹਨਾ ਵਿਖ਼ੇ ਦਮਦਮਾ ਝੀਲ ਨੇੜੇ ਡੇਢ ਏਕੜ ਜ਼ਮੀਨ ’ਤੇ ਬਣੇ ਫ਼ਾਰਮਹਾਊਸ ਸਣੇ 3 ਫ਼ਾਰਮਹਾਊਸ ‘ਸੀਲ’ ਕਰ ਦਿੱਤੇ ਗਏ ਹਨ। ਇਹ ਕਾਰਵਾਈ ਲੰਘੇ...
- Advertisement -spot_img
- Advertisement -spot_img

ਸੋਸ਼ਲ ਮੀਡੀਆ

45,611FansLike
51,919FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

error: Content is protected !!